Loading Now

ਕਵਿਤਾ/ਗੁਰੂਤਾ-ਖਿੱਚ/ਯਸ਼ ਪਾਲ

ਕਵਿਤਾ/ਗੁਰੂਤਾ-ਖਿੱਚ/ਯਸ਼ ਪਾਲ

*ਵਿਗਿਆਨੀ ਕਹਿੰਦਾ ਹੈ:*

*ਮਨੁੱਖ*
*ਜਦ ਡਿੱਗ ਰਿਹਾ ਹੁੰਦੈ*
*ਉੱਪਰੋਂ ਹੇਠਾਂ*
*ਗੁਰੂਤਾ-ਖਿੱਚ ਦੀ ਦਿਸ਼ਾ ‘ਚ*

*ਤਾਂ ਉਸ ਦਾ ਵਜ਼ਨ*
*ਹੁੰਦਾ ਹੈ ‘ਜ਼ੀਰੋ’*

*ਮਤਲਬ!*

*ਡਿੱਗਣ ਵਾਲੇ ਦਾ*
*ਕੋਈ ਵਜ਼ਨ ਨਹੀਂ ਹੁੰਦਾ*

*ਵਜ਼ਨ ਖ਼ਾਤਿਰ*
*ਉੱਠਣਾ ਪੈਂਦਾ ਹੈ*
*ਗੁਰੂਤਾ-ਖਿੱਚ ਦੇ*
*ਉਲਟ*

*ਮਤਲਬ!*

*ਉਲਟ ਚੱਲੇ ਬਿਨਾਂ*
*ਵਜ਼ਨ ਨਹੀਂ ਬਣਦਾ*

*ਨਾ ਦੇਹ ਦਾ*
*ਨਾ ਜ਼ੁਬਾਨ ਦਾ*
*ਨਾ ਵਿਚਾਰ ਦਾ*
*ਨਾ ਜਿਉਣ ਦਾ*

*ਉਲਟ ਚੱਲੇ ਬਿਨਾਂ*
*ਕੋਈ ਵਜ਼ਨ ਨਹੀਂ ਹੁੰਦਾ*

*ਜਿੰਦਗੀ*
*ਡੁੱਬਕੇ ਜਿਉਣ ਲਈ*
*ਵਜ਼ਨ ਜ਼ਰੂਰੀ ਹੈ*

*ਲਾਸ਼ਾਂ*
*ਸਿਰਫ਼ ਤੈਰਦੀਆਂ ਨੇ*
*ਸਤਹ ‘ਤੇ*
*ਵਹਿਣ ਦੀ ਦਿਸ਼ਾ ‘ਚ*

*ਲਾਸ਼ਾਂ ਦਾ*
*ਨਹੀਂ ਹੁੰਦਾ*
*ਕੋਈ ਵਜ਼ਨ*

*ਵਜ਼ਨ ਗੁਆਕੇ ਹੀ*
*ਮਨੁੱਖ ਬਣਦਾ ਹੈ*
*ਲਾਸ਼!*

*ਇਹ*
*ਵਿਗਿਆਨ ਨਹੀਂ ਕਹਿੰਦਾ*

*ਕਵਿਤਾ ਕਹਿੰਦੀ ਹੈ*

*ਜੋ ਨਹੀਂ ਕਹਿ ਪਾਉਂਦਾ*
*ਵਿਗਿਆਨ*

*ਉਹ ਕਹਿਣ ਦੀ*
*ਜਿੰਮੇਵਾਰੀ*
*ਹੁੰਦੀ ਹੈ*
*ਕਵਿਤਾ ਸਿਰ*

*#ਹੂਬ ਨਾਥ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment