Loading Now

ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਖੋਲਣ ਦੀ ਬਾਵਾ ਅਤੇ ਲਾਪਰਾਂ ਨੇ ਕੀਤੀ ਮੰਗ

ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਖੋਲਣ ਦੀ ਬਾਵਾ ਅਤੇ ਲਾਪਰਾਂ ਨੇ ਕੀਤੀ ਮੰਗ

ਡਾ. ਇੰਦਰਜੀਤ ਸਿੰਘ ਢੀਂਗਰਾ ਮੈਂਬਰ (ਡਬਲਿਊ.ਐੱਚ.ਓ) ਵਿਸ਼ਵ ਸਿਹਤ ਸੰਸਥਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਅੰਤਰਾਸ਼ਟਰੀ ਫਾਊਂਡੇਸ਼ਨ ਵੱਲੋਂ ਭੇਂਟ ਕੀਤਾ
ਇਸ ਸਮੇਂ ਦਿਲਜੀਤ ਸਿੰਘ ਸਿੱਧੂ, ਕਮਿੱਕਰ ਸਿੰਘ ਜੰਡੀ ਯੂ.ਐੱਸ.ਏ, ਸਮਾਜ ਸੇਵੀ ਮਨਜੀਤ ਸਿੰਘ ਝੱਮਟ, ਰਿਸ਼ੀ ਬੈਕਟਰ, ਨੀਰਜ ਬਾਵਾ ਅਤੇ ਬੀਬੀ ਅੰਮ੍ਰਿਤਪਾਲ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ
ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਖੋਲਣ ਦੀ ਬਾਵਾ ਅਤੇ ਲਾਪਰਾਂ ਨੇ ਕੀਤੀ ਮੰਗ
ਮੁੱਲਾਂਪੁਰ ਦਾਖਾ, 20 ਨਵੰਬਰ –   ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਸਰਪ੍ਰਸਤ ਗੁਰਦੇਵ ਸਿੰਘ ਲਾਪਰਾਂ, ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਵਾਈਸ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਬੀਬੀ ਸੋਨੀਆ ਅਰੋੜਾ ਚੇਅਰਪਰਸਨ ਫਾਊਂਡੇਸ਼ਨ ਪੰਜਾਬ ਨੇ ਉੱਘੇ ਸਮਾਜਸੇਵੀ ਜੋ ਚਾਈਨਾ ਦਾ ਐਕਿਊਪੰਚਰ ਦਾ ਇਲਾਜ ਵੱਡੇ ਪੱਧਰ ‘ਤੇ ਕੈਂਪ ਲਗਾ ਕੇ ਅਤੇ ਸਬਜ਼ੀ ਮੰਡੀ ਲੁਧਿਆਣਾ ਨਜਦੀਕ ਸੂਈਆਂ ਵਾਲਾ ਹਸਪਤਾਲ ਦੇ ਨਾਮ ਨਾਲ ਜਾਣਿਆ ਜਾਂਦਾ
ਹਸਪਤਾਲ ਵਿੱਚ ਉਸਦੇ ਬਾਨੀ ਦੇ ਤੌਰ ‘ਤੇ ਸੇਵਾ ਨਿਭਾ ਰਹੇ ਹਨ, ਡਾ. ਇੰਦਰਜੀਤ ਸਿੰਘ ਢੀਂਗਰਾ, ਜਿਨਾਂ ਨੂੰ ਚਾਈਨਾ ਵੱਲੋਂ ਅੰਤਰਰਾਸ਼ਟਰੀ ਪੱਧਰ ਦਾ ਸਨਮਾਨ ਵੀ ਪ੍ਰਦਾਨ ਕੀਤਾ ਜਾ ਚੁੱਕਿਆ ਹੈ, ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਭੇਂਟ ਕੀਤਾ ਗਿਆ।
Photo-2-300x133 ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਖੋਲਣ ਦੀ ਬਾਵਾ ਅਤੇ ਲਾਪਰਾਂ ਨੇ ਕੀਤੀ ਮੰਗ
ਇਸ ਸਮੇਂ ਉੱਘੇ ਸਮਾਜਸੇਵੀ ਦਲਜੀਤ ਸਿੰਘ ਸਿੱਧੂ ਰਕਬਾ (ਯੂ.ਐੱਸ.ਏ) ਅਤੇ ਕਮਿੱਕਰ ਸਿੰਘ ਜੰਡੀ (ਯੂ.ਐੱਸ.ਏ) ਦੇ ਨਾਲ ਮਨਜੀਤ ਸਿੰਘ ਝੱਮਟ (ਕੈਨੇਡਾ) ਜੋ ਫਾਊਂਡੇਸ਼ਨ ਪੰਜਾਬ ਦੇ ਚੇਅਰਮੈਨ ਵੀ ਹਨ, ਰਿਸ਼ੀ ਬੈਕਟਰ, ਨੀਰਜ ਬਾਵਾ ਅਤੇ ਗੁਰਸਿੱਖ ਬੀਬੀ ਅੰਮ੍ਰਿਤਪਾਲ ਕੌਰ ਬੋਪਾਰਾਏ ਨੂੰ ਵੀ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਸਮੇਂ ਡਾਕਟਰ ਇੰਦਰਜੀਤ ਸਿੰਘ ਢੀਗਰਾਂ ਵੱਲੋਂ ਚਾਈਨਾ ਤੋਂ ਆਈ ਆਕਸੀਜਨ ਦੇਣ ਵਾਲੀ ਮਸ਼ੀਨ ਬਾਬਾ ਬੰਦਾ ਸਿੰਘ ਬਹਾਦਰ ਭਵਨ ਨੂੰ ਭੇਂਟ ਕੀਤੀ ਗਈ
  ਇਸ ਸਮੇਂ ਡਾ. ਇੰਦਰਜੀਤ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਦੇਸ਼ ਵਿਦੇਸ਼ ਵਿੱਚ ਸਮਾਗਮ ਕਰਕੇ ਲੱਖਾਂ ਲੋਕਾਂ ਨੂੰ ਗੌਰਵਮਈ ਇਤਿਹਾਸ ਨਾਲ ਜੋੜਨ ਦਾ ਜੋ ਉਪਰਾਲਾ ਕੀਤਾ ਹੈ, ਇਸ ਲਈ ਉਹ ਵਧਾਈ ਦੇ ਪਾਤਰ ਹਨ। ਉਹਨਾਂ ਕਿਹਾ ਕਿ ਮੇਰਾ ਮਿਲਾਪ ਜਸਵੰਤ ਸਿੰਘ ਛਾਪਾ ਨੇ ਬਾਵਾ ਨਾਲ ਕਰਵਾਇਆ।
    ਇਸ ਸਮੇਂ ਬੋਲਦੇ ਬਾਵਾ, ਲਾਪਰਾਂ, ਛਾਪਾ ਅਤੇ ਗਿੱਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਖੋਲਣਾ ਚਾਹੀਦਾ ਹੈ। ਇਹ ਦੇਸ਼ ਵਿਦੇਸ਼ ਬੈਠੇ ਕਰੋੜਾਂ ਨਾਨਕ ਨਾਮ ਲੇਵਾ ਸੰਗਤਾਂ ਦਾ ਆਸਥਾ ਦਾ ਕੇਂਦਰ ਹੈ। ਅਜਿਹੀ ਸੇਵਾ ਸਿਆਸੀ ਹੋਂਦਾ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੀ ਹੈ। ਇਸ ਸਮੇਂ ਅਮਨਦੀਪ ਬਾਵਾ, ਕੁਲਦੀਪ ਸਿੰਘ ਦਿਓਲ, ਬੀਬੀ ਇੰਦਰਜੀਤ ਕੌਰ, ਜਸਵੀਰ ਸਿੰਘ ਰਾਣਾ ਝਾਂਡੇ ਪ੍ਰਧਾਨ ਮਾਲਵਾ ਸੱਭਿਆਚਾਰਕ ਮੰਚ, ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਜਗਜੀਵਨ ਸਿੰਘ ਗਰੀਬ, ਹਰਿੰਦਰ ਸਿੱਧੂ ਰਕਬਾ ਉੱਘੇ ਬਿਜਨਸਮੈਨ, ਰਾਏ ਬਹਾਦਰ ਸਿੰਘ ਲੁਧਿਆਣਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Share this content:

Post Comment