Loading Now

ਕਰਜ਼ੇ ਲੈਣ ਵਾਲੇ ਸੂਬਿਆਂ ’ਚ 12ਵੇਂ ਨੰਬਰ ‘ਤੇ ਆਇਆ ਪੰਜਾਬ

ਕਰਜ਼ੇ ਲੈਣ ਵਾਲੇ ਸੂਬਿਆਂ ’ਚ 12ਵੇਂ ਨੰਬਰ ‘ਤੇ ਆਇਆ ਪੰਜਾਬ

ਚੰਡੀਗੜ੍ਹ, 1 ਅਗਸਤ – ਪੰਜਾਬ  ਸਰਕਾਰ ਦੇ ਸਿਰ ’ਤੇ ਕਰਜ਼ੇ ਦੀ ਪੰਡ ਹੋਰ ਵੀ ਜਿਆਦਾ ਭਾਰੀ ਹੁੰਦੀ ਜਾ ਰਹੀ ਹੈ। ਦੱਸ ਦਈਏ ਕਿ ਇਸ ਸਮੇਂ ਦੇ ਕਰਜ਼ੇ ਵਾਲੇ ਸੂਬਿਆਂ ’ਚ ਪੰਜਾਬ 12ਵੇਂ ਨੰਬਰ ’ਤੇ ਹੈ। ਇਹ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ ਹਨ।

ਪੰਜਾਬ ਸਿਰ ਕਰਜ਼ੇ ਦੀ ਪੰਡ ਹੁੰਦੀ ਜਾ ਰਹੀ ਹੋਰ ਭਾਰੀ 

ਕੇਂਦਰੀ ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਦੇ 28 ਸੂਬਿਆਂ ਵਿੱਚੋਂ ਪੰਜਾਬ ਕਰਜ਼ੇ ਦੇ ਮਾਮਲੇ ਵਿੱਚ 12ਵੇਂ ਸਥਾਨ ‘ਤੇ ਹੈ। ਮਾਰਚ 2026 ਤੱਕ ਪੰਜਾਬ ‘ਤੇ ਕੁੱਲ ਬਕਾਇਆ ਕਰਜ਼ਾ 4.13 ਲੱਖ ਰੁਪਏ ਕਰੋੜ ਹੋ ਗਿਆ ਹੈ।

ਕਰਜ਼ਾ ਲੈਣ ਵਾਲੇ ਸੂਬਿਆਂ ਦੀ ਸੂਚੀ ’ਚ 12 ਵੇਂ ਨੰਬਰ ’ਤੇ  ਪੰਜਾਬ 

ਦੇਸ਼ ਵਿੱਚ ਤਾਮਿਲਨਾਡੂ 10.42 ਲੱਖ ਰੁਪਏ ਕਰੋੜ ਦੇ ਕਰਜ਼ੇ ਨਾਲ ਪਹਿਲੇ ਸਥਾਨ ‘ਤੇ ਹੈ। ਇਸ ਤੋਂ ਬਾਅਦ ਮਹਾਰਾਸ਼ਟਰ (9.37 ਲੱਖ ਰੁਪਏ ਕਰੋੜ), ਉੱਤਰ ਪ੍ਰਦੇਸ਼ (8.83 ਲੱਖ ਰੁਪਏ ਕਰੋੜ), ਕਰਨਾਟਕ (8.14 ਲੱਖ ਰੁਪਏ ਕਰੋੜ) ਅਤੇ ਪੱਛਮੀ ਬੰਗਾਲ (7.90 ਲੱਖ ਰੁਪਏ ਕਰੋੜ) ਦਾ ਨੰਬਰ ਆਉਂਦਾ ਹੈ। ਗੁਜਰਾਤ ‘ਤੇ 5.34 ਲੱਖ ਰੁਪਏ ਕਰੋੜ, ਜਦਕਿ ਬਿਹਾਰ ‘ਤੇ 4.03 ਲੱਖ ਰੁਪਏ ਕਰੋੜ ਅਤੇ ਹਰਿਆਣਾ ‘ਤੇ 4.02 ਲੱਖ ਰੁਪਏ ਕਰੋੜ ਦਾ ਕਰਜ਼ਾ ਹੈ। ਸਭ ਤੋਂ ਘੱਟ ਕਰਜ਼ਾ ਮਿਜ਼ੋਰਮ ‘ਤੇ 14,516 ਰੁਪਏ ਕਰੋੜ ਦਰਜ ਕੀਤਾ ਗਿਆ ਹੈ।

 

Share this content:

Post Comment