Loading Now

ਕਬੱਡੀ ਜਗਤ ਨੂੰ ਵੱਡਾ ਝਟਕਾ, ਸੁਪਰਸਟਾਰ ਜਾਫੀ ਗੋਰਾ ਸਮਾਲਸਰ ਦਾ ਦੇਹਾਂਤ

ਕਬੱਡੀ ਜਗਤ ਨੂੰ ਵੱਡਾ ਝਟਕਾ, ਸੁਪਰਸਟਾਰ ਜਾਫੀ ਗੋਰਾ ਸਮਾਲਸਰ ਦਾ ਦੇਹਾਂਤ

ਮੋਹਾਲੀ, 17 ਅਗਸਤ – ਕਬੱਡੀ ਖੇਡ ਜਗਤ ਨਾਲ ਜੁੜੀ ਦੁਖਦਾਈ ਖਬਰ ਸਾਹਮਣੇ ਆਈ ਹੈ। ਆਪਣੇ ਸਮੇਂ ਦੇ ਨਾਮੀ ਕਬੱਡੀ ਖਿਡਾਰੀ ਅਤੇ ਸੁਪਰਸਟਾਰ ਜਾਫੀ ਗੋਰਾ ਸਮਾਲਸਰ ਇਸ ਦੁਨੀਆਂ ਵਿੱਚ ਨਹੀਂ ਰਹੇ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਪਰਿਵਾਰ, ਪਿੰਡ ਅਤੇ ਕਬੱਡੀ ਖੇਡ ਨਾਲ ਜੁੜੇ ਖਿਡਾਰੀਆਂ ਵਿੱਚ ਸੋਗ ਦੀ ਲਹਿਰ ਹੈ। ਗੋਰਾ ਸਮਾਲਸਰ ਨੇ ਆਪਣੇ ਕਬੱਡੀ ਕਰੀਅਰ ਦੌਰਾਨ ਮੁਕਤਸਰ, ਫਰੀਦਕੋਟ ਕਬੱਡੀ ਕਲੱਬ, ਫਿਰੋਜ਼ਪੁਰ ਕਬੱਡੀ ਕਲੱਬ, ਬਾਜਾਖਾਨਾ ਅਤੇ ਸ਼ਿਕਾਰਪੁਰੀ ਕਲੱਬ ਸਮੇਤ ਕਈ ਨਾਮੀ ਕਲੱਬਾਂ ਲਈ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

Share this content:

Post Comment