Loading Now

ਐਮਾਜ਼ੌਨ ਨੇ ਅੰਮ੍ਰਿਤਸਰ ਵਿੱਚ ‘ਮਿੰਟਾਂ ਵਿੱਚ ਡਿਲੀਵਰੀ’ ਸੇਵਾ ਲਈ ‘ਐਮਾਜ਼ੌਨ ਨਾਓ’ ਸ਼ੁਰੂ ਕਰਨ ਦਾ ਕੀਤਾ ਐਲਾਨ

ਐਮਾਜ਼ੌਨ ਨੇ ਅੰਮ੍ਰਿਤਸਰ ਵਿੱਚ ‘ਮਿੰਟਾਂ ਵਿੱਚ ਡਿਲੀਵਰੀ’ ਸੇਵਾ ਲਈ ‘ਐਮਾਜ਼ੌਨ ਨਾਓ’ ਸ਼ੁਰੂ ਕਰਨ ਦਾ ਕੀਤਾ ਐਲਾਨ

 

ਐਮਾਜ਼ੌਨ ਨੇ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਆਪਣੀ ‘ਮਿੰਟਾਂ ਵਿੱਚ ਡਿਲੀਵਰੀ’ ਸੇਵਾ, ‘ਐਮਾਜ਼ੌਨ ਨਾਓ’ ਸ਼ੁਰੂ ਕਰਨ ਦਾ ਐਲਾਨ ਕੀਤਾ।ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸੇਵਾ ਗਾਹਕਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਲੋੜੀਂਦੀਆਂ ਵਸਤਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਮੁਹੱਈਆ ਕਰਵਾਏਗੀ, ਜਿਸ ਵਿੱਚ ਫਲ ਅਤੇ ਸਬਜ਼ੀਆਂ ਸਮੇਤ ਕਰਿਆਨਾ (ਗਰੋਸਰੀ), ਫਰੋਜ਼ਨ ਫੂਡ, ਪਰਸਨਲ ਕੇਅਰ, ਫੈਸ਼ਨ ਤੇ ਬਿਊਟੀ ਉਤਪਾਦਾਂ ਤੋਂ ਲੈ ਕੇ ਛੋਟੇ ਘਰੇਲੂ ਉਪਕਰਨ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਇਹ ਸਭ ਕੁਝ ਮਿੰਟਾਂ ਵਿੱਚ ਡਿਲੀਵਰ ਕੀਤਾ ਜਾਵੇਗਾ।

ਬਿਆਨ ਵਿੱਚ ਕਿਹਾ ਗਿਆ ਕਿ ਅੰਮ੍ਰਿਤਸਰ ਵਿੱਚ ਗਾਹਕਾਂ ਦੀ ਮੰਗ ਰੋਜ਼ਾਨਾ ਲੋੜਾਂ ਦੇ ਨਾਲ-ਨਾਲ ਸਿਹਤਮੰਦ ਖੁਰਾਕੀ ਵਸਤਾਂ ਪ੍ਰਤੀ ਵਧਦੀ ਪਸੰਦ ਨੂੰ ਦਰਸਾਉਂਦੀ ਹੈ। ਪਰਸਨਲ ਕੇਅਰ, ਹੋਮ ਕੇਅਰ ਅਤੇ ਸਿਹਤ ਤੇ ਪੋਸ਼ਣ ਨਾਲ ਜੁੜੀਆਂ ਜ਼ਰੂਰੀ ਵਸਤਾਂ ਦੀ ਭਾਰੀ ਮੰਗ ਹੈ।

ਐਵਰੀਡੇਅ ਐਸੇਂਸ਼ੀਅਲਜ਼ ਦੇ ਡਾਇਰੈਕਟਰ ਸ਼੍ਰੀਕਾਂਤ ਸ਼੍ਰੀ ਰਾਮ ਨੇ ਕਿਹਾ, “ਐਮਾਜ਼ੌਨ ਨਾਓ ਨੇ ਭਾਰਤ ਵਿੱਚ ਸਾਲਾਨਾ ਕੁੱਲ ਵਿਕਰੀ ਵਿੱਚ 1 ਬਿਲੀਅਨ ਅਮਰੀਕੀ ਡਾਲਰ ਦਾ ਅੰਕੜਾ ਪਾਰ ਕਰ ਲਿਆ ਹੈ, ਜਿਸ ਵਿੱਚ ਸ਼ੁਰੂਆਤ ਤੋਂ ਲੈ ਕੇ ਹਰ ਤਿਮਾਹੀ ਵਿੱਚ ਆਰਡਰ ਦੁੱਗਣੇ ਹੋ ਰਹੇ ਹਨ। ਇਹ ਇਸਨੂੰ ਐਮਾਜ਼ੌਨ ਇੰਡੀਆ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਈ-ਕਾਮਰਸ ਕਾਰੋਬਾਰੀ ਇਕਾਈ ਬਣਾਉਂਦਾ ਹੈ। ਅਸੀਂ ਦੀਵਾਲੀ ਤੱਕ 100 ਸ਼ਹਿਰਾਂ ਤੱਕ ਪਹੁੰਚ ਕਰ ਰਹੇ ਹਾਂ, ਅੰਮ੍ਰਿਤਸਰ ਦੇ ਗਾਹਕ ਉਸੇ ਭਰੋਸੇ ਦੀ ਉਮੀਦ ਕਰ ਸਕਦੇ ਹਨ ਜੋ ਅਸੀਂ ਪਿਛਲੇ ਇੱਕ ਦਹਾਕੇ ਵਿੱਚ ਬਣਾਇਆ ਹੈ।”

ਐਮਾਜ਼ੌਨ ਨਾਓ ਨੇ 10 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਆਪਣੀ ਸੇਵਾ ਨੂੰ ਚਾਰ ਗੁਣਾ ਵੱਧ ਸ਼ਹਿਰਾਂ ਵਿੱਚ ਵਧਾ ਦਿੱਤਾ ਹੈ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ, ਇਹ ਸੇਵਾ ਹੁਣ ਭਾਰਤ ਭਰ ਦੇ 60 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਵਿੱਚ ਉਪਲਬਧ ਹੈ, ਜਿਸ ਵਿੱਚ ਪਦੁਬਿਦਰੀ, ਤਿਰੂਪਤੀ, ਗੁੰਟੂਰ, ਗੁਰਦਾਸਪੁਰ, ਜਲੰਧਰ, ਵੇਲੋਰ, ਧਾਰਵਾੜ, ਵਾਰੰਗਲ ਅਤੇ ਬਰਹਮਪੁਰ ​​ਵਰਗੇ ਟੀਅਰ II ਅਤੇ III ਸ਼ਹਿਰ ਸ਼ਾਮਲ ਹਨ।

Share this content:

Post Comment