Loading Now

ਉਤਰੀ ਕੋਰੀਆ ਨੇ ਅਮਰੀਕਾ ਤੱਕ ਮਾਰ ਕਰਨ ਵਾਲੇ ਮਿਜ਼ਾਈਲ ਇੰਜਣ ਦਾ ਕੀਤਾ ਸਫ਼ਲ ਪ੍ਰੀਖਣ

ਉਤਰੀ ਕੋਰੀਆ ਨੇ ਅਮਰੀਕਾ ਤੱਕ ਮਾਰ ਕਰਨ ਵਾਲੇ ਮਿਜ਼ਾਈਲ ਇੰਜਣ ਦਾ ਕੀਤਾ ਸਫ਼ਲ ਪ੍ਰੀਖਣ

ਪਿਓਂਗਯਾਂਗ,30 ਮਾਰਚ – ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਇਕ ਵਾਰ ਫਿਰ ਅਮਰੀਕਾ ਸਮੇਤ ਪੂਰੀ ਦੁਨੀਆਂ ਦੀਆਂ ਧੜਕਣਾਂ ਵਧਾ ਦਿਤੀਆਂ ਹਨ। ਸਰਕਾਰੀ ਮੀਡੀਆ ਅਨੁਸਾਰ ਉੱਤਰੀ ਕੋਰੀਆ ਨੇ ਐਤਵਾਰ ਨੂੰ ਇਕ ਉੱਚ-ਸਮਰਥਾ ਵਾਲੇ ਠੋਸ-ਈਂਧਨ ਇੰਜਣ ਦਾ ਸਫ਼ਲ ਪਰੀਖਣ ਕੀਤਾ ਹੈ। ਇਸ ਨਵੇਂ ਇੰਜਣ ਦੀ ਮਦਦ ਨਾਲ ਉੱਤਰੀ ਕੋਰੀਆ ਹੁਣ ਅਜਿਹੀਆਂ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਵਿਕਸਿਤ ਕਰਨ ਦੇ ਰਾਹ ’ਤੇ ਹੈ, ਜੋ ਸਿੱਧਾ ਅਮਰੀਕੀ ਮੁੱਖ ਭੂਮੀ ਨੂੰ ਅਪਣਾ ਨਿਸ਼ਾਨਾ ਬਣਾ ਸਕਦੀਆਂ ਹਨ।

ਇਸ ਨਵੇਂ ਅਪਗ੍ਰੇਡ ਕੀਤੇ ਇੰਜਣ ਵਿਚ ਕੰਪੋਜ਼ਿਟ ਕਾਰਬਨ ਫ਼ਾਈਬਰ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ ਇਸ ਇੰਜਣ ਦੀ ਅਧਿਕਤਮ ਸਮਰੱਥਾ 2,500 ਕਿਲੋਟਨ ਮਾਪੀ ਗਈ ਹੈ, ਜੋ ਕਿ ਪਿਛਲੇ ਸਤੰਬਰ ਵਿਚ ਹੋਏ ਪ੍ਰੀਖਣ (1,971 ਕਿਲੋਟਨ) ਨਾਲੋਂ ਕਿਤੇ ਜ਼ਿਆਦਾ ਹੈ। ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਸ ਵਧਦੀ ਤਾਕਤ ਦਾ ਮੁੱਖ ਉਦੇਸ਼ ਇਕੋ ਮਿਜ਼ਾਈਲ ’ਤੇ ਕਈ ਹਥਿਆਰ ਤਾਇਨਾਤ ਕਰਨਾ ਹੈ, ਤਾਂ ਜੋ ਅਮਰੀਕੀ ਰੱਖਿਆ ਪ੍ਰਣਾਲੀਆਂ ਨੂੰ ਆਸਾਨੀ ਨਾਲ ਚਕਮਾ ਦਿਤਾ ਜਾ ਸਕੇ। ਕਿਮ ਜੋਂਗ ਉਨ ਨੇ ਖ਼ੁਦ ਇਸ ‘ਗਰਾਊਂਡ ਜੈੱਟ ਟੈਸਟ’ ਦਾ ਨਿਰੀਖਣ ਕੀਤਾ। ਮਾਹਰਾਂ ਅਨੁਸਾਰ ਠੋਸ-ਈਂਧਨ ਵਾਲੀਆਂ ਮਿਜ਼ਾਈਲਾਂ ਤਰਲ ਈਂਧਨ ਵਾਲੀਆਂ ਮਿਜ਼ਾਈਲਾਂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਲਾਂਚ ਕਰਨ ਲਈ ਲੰਬੀ ਤਿਆਰੀ ਦੀ ਲੋੜ ਨਹੀਂ ਪੈਂਦੀ।

Share this content:

Post Comment