ਇੰਦੌਰ ਦੇ ਹਰ ਘਰ ਦਾ ਬਣੇਗਾ ਡਿਜੀਟਲ ਪਤਾ
ਇੰਦੌਰ, 1 ਜੁਲਾਈ – ਮੱਧ ਪ੍ਰਦੇਸ਼ ਦੇ ਇੰਦੌਰ ਨਗਰ ਨਿਗਮ (ਆਈ.ਐਮ.ਸੀ.) ਨੇ ਡਿਜੀਟਲ ਹਾਊਸ ਐਡਰੈੱਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਪ੍ਰਾਜੈਕਟ ਵਿਚ ਸ਼ਹਿਰ ਦੇ ਹਰ ਘਰ ਦੇ ਬਾਹਰ ਵਿਲੱਖਣ ਕਿਊ.ਆਰ. ਕੋਡ ਵਾਲੀਆਂ ਵਿਸ਼ੇਸ਼ ਡਿਜੀਟਲ ਪਲੇਟਾਂ ਲਗਾਉਣਾ ਸ਼ਾਮਲ ਹੈ। ਇਸ ਦੀ ਸ਼ੁਰੂਆਤ ਐਤਵਾਰ ਨੂੰ ਸੁਦਾਮਾ ਨਗਰ ਖੇਤਰ ਦੇ ਵਾਰਡ ਨੰਬਰ 82 ਤੋਂ ਪਾਇਲਟ ਅਧਾਰ ਉਤੇ ਕੀਤੀ ਗਈ ਸੀ। ਇਕ ਅਧਿਕਾਰੀ ਨੇ ਦਸਿਆ ਕਿ ਇਸ ਪ੍ਰਾਜੈਕਟ ਦਾ ਉਦੇਸ਼ ਨਾਗਰਿਕ ਸੇਵਾਵਾਂ ਨੂੰ ਡਿਜੀਟਲ ਤਕਨਾਲੋਜੀ ਨਾਲ ਜੋੜ ਕੇ ‘ਸਮਾਰਟ’ ਪ੍ਰਸ਼ਾਸਨ ਨੂੰ ਤਾਕਤਵਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਪਣੇ ਡਿਜੀਟਲ ਐਡਰੈੱਸ ਪ੍ਰਾਜੈਕਟ ਨੂੰ ਕੇਂਦਰ ਸਰਕਾਰ ਦੀ ਡਿਜੀਪਿਨ (ਡਿਜੀਟਲ ਪੋਸਟਲ ਇੰਡੈਕਸ ਨੰਬਰ) ਪ੍ਰਣਾਲੀ ਨਾਲ ਜੋੜਿਆ ਹੈ।
Share this content:



Post Comment