Loading Now

ਇਜ਼ਰਾਈਲੀ ਹਮਲੇ ’ਚ ਕ੍ਰਿਸ਼ਚੀਅਨ ਪਾਰਟੀ ਦਾ ਆਗੂ “ਪਿਏਰੀ ਮੋਆਵਾਦ” ਹਲਾਕ

ਇਜ਼ਰਾਈਲੀ ਹਮਲੇ ’ਚ ਕ੍ਰਿਸ਼ਚੀਅਨ ਪਾਰਟੀ ਦਾ ਆਗੂ “ਪਿਏਰੀ ਮੋਆਵਾਦ” ਹਲਾਕ

ਲੈਬਨਾਨ, 7 ਅਪ੍ਰੈਲ – ਇਜ਼ਰਾਈਲ ਵੱਲੋਂ ਲੈਬਨਾਨ ਦੀ ਰਾਜਧਾਨੀ ਬੈਰੂਤ ’ਤੇ ਐਤਵਾਰ ਦੇਰ ਰਾਤ ਕੀਤੇ ਗਏ ਹਮਲੇ ’ਚ ਕ੍ਰਿਸ਼ਚੀਅਨ ਪਾਰਟੀ ਦਾ ਆਗੂ ਪਿਏਰੀ ਮੋਆਵਾਦ ਮਾਰਿਆ ਗਿਆ। ਇਜ਼ਰਾਈਲ ਵੱਲੋਂ ਲੈਬਨਾਨ ਦੇ ਨਵੇਂ ਹਿੱਸੇ ’ਤੇ ਹਮਲੇ ਕਰਨ ਨਾਲ ਹਿਜ਼ਬੁੱਲਾ ਖ਼ਿਲਾਫ਼ ਸੁਰ ਤੇਜ਼ ਹੋ ਗਏ ਹਨ। ਇਸਾਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਉਥੇ ਫ਼ਿਰਕੂ ਤਣਾਅ ਪੈਦਾ ਕਰਨ ਦਾ ਵੀ ਖ਼ਦਸ਼ਾ ਵਧ ਗਿਆ ਹੈ। ਇਕ ਹੋਰ ਵੱਖਰੇ ਹਮਲੇ ’ਚ ਪੰਜ ਵਿਅਕਤੀ ਮਾਰੇ ਗਏ ਜਿਨ੍ਹਾਂ ’ਚ ਇਕ ਨਾਬਾਲਗ ਲੜਕੀ ਅਤੇ ਸੂਡਾਨ ਦੇ ਦੋ ਪਰਵਾਸੀ ਕਾਮੇ ਸ਼ਾਮਲ ਹਨ।

ਇਜ਼ਰਾਈਲ ਨੇ ਬੈਰੂਤ ਦੀਆਂ ਪੂਰਬੀ ਪਹਾੜੀਆਂ ਵਾਲੇ ਇਸਾਈਆਂ ਦੇ ਨਗਰ ਆਇਨ ਸਾਦੇਹ ਦੇ ਇਕ ਅਪਾਰਟਮੈਂਟ ’ਤੇ ਹਮਲਾ ਕੀਤਾ। ਲੈਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲੇ ’ਚ ਇਕ ਵਿਅਕਤੀ ਅਤੇ ਦੋ ਔਰਤਾਂ ਮਾਰੀਆਂ ਗਈਆਂ। ਸ਼ਹਿਰ ਦੇ ਮੇਅਰ ਨੇ ਕਿਹਾ ਕਿ ਪੀੜਤ ਨਿਸ਼ਾਨਾ ਬਣਾਏ ਗਏ ਅਪਾਰਟਮੈਂਟ ਤੋਂ ਹੇਠਲੀ ਮੰਜ਼ਿਲ ’ਤੇ ਸਨ। ਹਿਜ਼ਬੁੱਲਾ ਵਿਰੋਧੀ ਇਸਾਈ ਪਾਰਟੀ ‘ਲੈਬਨੀਜ਼ ਫੋਰਸਿਜ਼ ਪਾਰਟੀ’ ਦੇ ਸੰਸਦ ਮੈਂਬਰ ਰਾਜ਼ੀ ਅਲ ਹੇਗ ਨੇ ਕਿਹਾ ਕਿ ਉਨ੍ਹਾਂ ਨੂੰ ਜੰਗ ’ਚ ਭਾਰੀ ਕੀਮਤ ਤਾਰਨੀ ਪੈ ਰਹੀ ਹੈ ਜਿਸ ’ਚ ਉਨ੍ਹਾਂ ਨੂੰ ਧੱਕੇ ਨਾਲ ਪਾਬੰਦੀਸ਼ੁਦਾ ਜਥੇਬੰਦੀ ਹਿਜ਼ਬੁੱਲਾ ਨੇ ਘੜੀਸਿਆ ਹੈ। ਲੈਬਨਾਨ ਦਾ ਦੱਖਣੀ ਤੇ ਪੂਰਬੀ ਅਤੇ ਬੈਰੂਤ ਦਾ ਦੱਖਣੀ ਇਲਾਕਾ ਖ਼ਾਲੀ ਕਰਨ ਦੇ ਹੁਕਮਾਂ ਨਾਲ 10 ਲੱਖ ਤੋਂ ਵੱਧ ਲੋਕ ਦਰ-ਬਦਰ ਹੋ ਗਏ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਸ਼ੀਆ ਮੁਸਲਮਾਨ ਹਨ ਜੋ ਹਿਜ਼ਬੁੱਲਾ ਨੂੰ ਹਮਾਇਤ ਦਿੰਦੇ ਹਨ।

Share this content:

Post Comment