ਆਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਕੀਤਾ
ਕੈਲਗਰੀ ਲੇਖਕ ਸਭਾ ਦੀ ਮੀਟਿੰਗ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਸਮਰਪਤ ਕੀਤੀ ਗਈ। ਮੀਟਿੰਗ ਵਿੱਚ ‘ਭਗਤ ਸਿੰਘ ਦੀ ਕ੍ਰਾਂਤੀਕਾਰੀ ਅਤੇ ਮਹਾਤਮਾ ਗਾਂਧੀ ਦੀ ਅਹਿੰਸਾਵਾਦੀ ਵਿਚਾਰਧਾਰਾ ਦਾ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ’ ਸਬੰਧੀ ਡੂੰਘੀ ਤੇ ਵਿਸਥਾਰਤ ਵਿਚਾਰ ਚਰਚਾ ਕੀਤੀ ਗਈ। ਸਕੱਤਰ ਗੁਰਚਰਨ ਕੌਰ ਥਿੰਦ ਨੇ ਦੋਹਾਂ ਧਿਰਾਂ ਦੀ ਦੇਸ਼ ਭਗਤੀ ਅਤੇ ਦੇਸ਼ ਨੂੰ ਗੁਲਾਮੀ ਦੇ ਪੰਜਿਆਂ ਤੋਂ ਮੁਕਤ ਕਰਾਉਣ ਦੀ ਤੀਬਰ ਭਾਵਨਾ ਨੂੰ ਨੇਪਰੇ ਚੜ੍ਹਾਉਣ ਲਈ ਕੀਤੀ ਗਈ ਜਦੋਜਹਿਦ ਨੂੰ ਇੱਕ ਦੂਜੇ ਦਾ ਪੂਰਕ ਦਰਸਾਇਆ।
ਉਪਰੰਤ ਸੁਰਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਥਿੰਦ, ਪਰਮਜੀਤ ਸਿੰਘ ਭੰਗੂ, ਦਰਸ਼ਨ ਸਿੰਘ, ਜੀਰ ਸਿੰਘ ਬਰਾੜ ਤੇ ਗੁਰਮੀਤ ਤੰਬੜ ਨੇ ਆਪਣੇ ਆਪਣੇ ਨਜ਼ਰੀਏ ਤੋਂ ਇਸ ਵਿਸ਼ੇ ਨੂੰ ਪੜਚੋਲਦਿਆਂ ਇਸ ਵਿਚਾਰ-ਚਰਚਾ ਵਿੱਚ ਭਰਵਾਂ ਹਿੱਸਾ ਪਾਇਆ। ਬਲਜੀਤ ਸਿੰਘ ਬੁੱਟਰ ਨੇ ਕਿਹਾ ਕਿ ਪੱਤਰਕਾਰੀ ਦਾ ਆਸ਼ਾ ਕੌਮ ਦੇ ਭਾਸ਼ਾਈ ਤੇ ਲੋਕ ਧਰਾਈ ਖਿੱਤੇ ਨੂੰ ਨਿਰਧਾਰਤ ਕਰਨਾ ਅਤੇ ਪ੍ਰਗਤੀਵਾਦੀ ਸਾਹਿਤ ਨਾਲ ਜੋੜਨਾ ਹੈ। ਉਨ੍ਹਾਂ ਨੇ ਭਗਤ ਸਿੰਘ ਦੇ ਆਪਣੇ ਪੱਤਰਕਾਰੀ ਦੇ ਕਾਰਜਾਂ ਰਾਹੀਂ ਲੋਕ ਜਾਗਰਣ ਲਈ ਕੀਤੇ ਹਾਂ-ਪੱਖੀ ਕਾਰਜ ਦਾ ਵਰਨਣ ਕੀਤਾ।
ਸੁਖਮੰਦਰ ਸਿੰਘ ਗਿੱਲ, ਮਨਿੰਦਰ ਕੌਰ, ਚਰਨਦੀਪ ਕੌਰ, ਸਰਬਜੀਤ ਉੱਪਲ, ਗੁਰਚਰਨ ਸਿੰਘ ਹੇਹਰ, ਰਮਨ ਗਿੱਲ, ਗੁਰਦੀਪ ਧਾਰੀਵਾਲ ਤੇ ਮੋਹਨ ਸਿੰਘ ਪਪਰਾਲਾ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ। ਪ੍ਰਧਾਨ ਜਸਵੀਰ ਸਿਹੋਤਾ ਨੇ ‘ਟਰੁੱਥ ਤੇ ਰੀਕੌਂਸੀਲੇਸ਼ਨ ਦਿਵਸ’ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੂਲ ਵਾਸੀਆਂ ਨਾਲ ਰੈਜੀਡੈਂਸ਼ੀਅਲ ਸਕੂਲਾਂ ਵਿੱਚ ਹੋਈਆਂ ਵਧੀਕੀਆਂ ਦਾ ਮਾਰਮਿਕ ਜ਼ਿਕਰ ਕੀਤਾ। ਸਭਾ ਦੇ ਦੋ ਸਾਲ ਦੇ ਕਾਰਜ ਪੂਰਾ ਹੋ ਜਾਣ ’ਤੇ ਚੁਣੀ ਗਈ ਅਗਲੇਰੀ ਕਾਰਜ-ਕਮੇਟੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਵਾਰ ਦੀ ਕਮੇਟੀ ਵਿੱਚ ਚਰਨਦੀਪ ਕੌਰ ਨੂੰ ਐਸੋਸੀਏਟ ਸਕੱਤਰ ਅਤੇ ਮਨਿੰਦਰ ਕੌਰ ਨੂੰ ਫੂਡ ਕਮੇਟੀ ਦੇ ਇੰਚਾਰਜ ਵਜੋਂ ਸ਼ਾਮਲ ਕੀਤਾ ਗਿਆ ਹੈ।
Share this content:



Post Comment