Loading Now

ਆਈਪੀਐੱਲ 2026 – Rajasthan Royals ਨੇ Mumbai Indians ਤੋਂ 27 ਦੌੜਾਂ ਨਾਲ ਮੈਚ ਜਿੱਤਿਆ

ਆਈਪੀਐੱਲ 2026 – Rajasthan Royals ਨੇ Mumbai Indians ਤੋਂ 27 ਦੌੜਾਂ ਨਾਲ ਮੈਚ ਜਿੱਤਿਆ

ਗੁਹਾਟੀ, 8 ਅਪੈ੍ਲ –  ਇੱਥੇ ਖੇਡੇ ਗਏ ਆਈਪੀਐਲ ਦੇ ਮੈਚ ਵਿਚ ਅੱਜ ਰਾਜਸਥਾਨ ਰੌਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਮੀਂਹ ਪੈਣ ਕਾਰਨ ਵੀਹ ਓਵਰਾਂ ਦਾ ਮੈਚ ਘਟਾ ਕੇ 11 ਓਵਰਾਂ ਦਾ ਕੀਤਾ ਗਿਆ। ਇਸ ਦੌਰਾਨ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 11 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 150 ਦੌੜਾਂ ਬਣਾਈਆਂ। ਦੂਜੇ ਪਾਸੇ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਠੀਕ ਨਾ ਰਹੀ ਤੇ ਇਸ ਦੀ ਟੀਮ 11 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 123 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਰਾਜਥਾਨ ਰੌਇਲਜ਼ ਨੇ ਇਹ ਮੈਚ 27 ਦੌੜਾਂ ਨਾਲ ਜਿੱਤ ਲਿਆ।

ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 11 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 150 ਦੌੜਾਂ ਬਣਾਈਆਂ। ਸਭ ਤੋਂ ਵਧੀਆ ਪਾਰੀ ਯਸ਼ਸਵੀ ਜਾਇਸਵਾਲ ਨੇ ਖੇਡੀ, ਜਿਸ ਨੇ ਸਿਰਫ 32 ਗੇਂਦਾਂ ਵਿੱਚ 10 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਉਸ ਦੇ ਨਾਲ ਵੈਭਵ ਸੂਰਿਆਵੰਸ਼ੀ ਨੇ ਵੀ ਤੇਜ਼ 39 ਦੌੜਾਂ ਬਣਾਈਆਂ ਅਤੇ ਦੋਵਾਂ ਨੇ ਮਿਲ ਕੇ 80 ਦੌੜਾਂ ਦੀ ਓਪਨਿੰਗ ਪਾਰਟਨਰਸ਼ਿਪ ਕੀਤੀ। 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਹਾਲਤ ਕਾਫੀ ਖਰਾਬ ਰਹੀ। 10 ਓਵਰਾਂ ਦੀ ਖੇਡ ਖਤਮ ਹੋਣ ਤੱਕ ਮੁੰਬਈ ਨੇ 116 ਦੌੜਾਂ ‘ਤੇ 8 ਵਿਕਟਾਂ ਗੁਆ ਦਿੱਤੀਆਂ ਸਨ।

Share this content:

Post Comment