Loading Now

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਤਾਲਮੇਲ ਕਮੇਟੀ ਦਾ ਗਠਨ

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਤਾਲਮੇਲ ਕਮੇਟੀ ਦਾ ਗਠਨ

ਚੰਡੀਗੜ੍ਹ, 5 ਅਕਤੂਬਰ – ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਪੰਜਾਬ ਵਿੱਚ ਕੌਮੀ ਏਕਤਾ ਅਤੇ ਵੱਖ-ਵੱਖ ਜਨਤਕ ਧਿਰਾਂ ਨਾਲ ਸਾਂਝ ਮਜ਼ਬੂਤ ਕਰਨ ਲਈ ਇੱਕ ਵੱਡਾ ਰਾਜਨੀਤਿਕ ਕਦਮ ਚੁੱਕਿਆ ਗਿਆ ਹੈ। ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਦੀਆਂ ਸੁਹਿਰਦ ਅਤੇ ਹਮਖ਼ਿਆਲੀ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਨ ਲਈ ਇੱਕ ਵਿਸ਼ੇਸ਼ ‘ਤਾਲਮੇਲ ਕਮੇਟੀ’ ਨਿਯੁਕਤ ਕੀਤੀ ਗਈ ਹੈ। ਪਾਰਟੀ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਇਸ ਤਾਲਮੇਲ ਕਮੇਟੀ ਦੀ ਜ਼ਿੰਮੇਵਾਰੀ ਸ੍ਰ. ਸੁਖਵਿੰਦਰ ਸਿੰਘ ਅਗਵਾਨ ਨੂੰ ‘ਕੋਆਰਡੀਨੇਟਰ ਇੰਚਾਰਜ’ ਵਜੋਂ ਸੌਂਪੀ ਗਈ ਹੈ। ਇਸ ਤੋਂ ਇਲਾਵਾ ਸ੍ਰ. ਪ੍ਰਗਟ ਸਿੰਘ ਰਈਆ ਅਤੇ ਪ੍ਰੋ. ਰਣਜੀਤ ਸਿੰਘ ਧਨੋਆ ਨੂੰ ਕਮੇਟੀ ਦੇ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ।

ਜਥੇਬੰਦੀਆਂ ਨਾਲ ਬਣਾਇਆ ਜਾਵੇਗਾ ਤਾਲਮੇਲ

ਇਹ ਕਮੇਟੀ ਪੰਜਾਬ ਦੀਆਂ ਹੋਰਨਾਂ ਰਾਜਨੀਤਿਕ, ਕਿਸਾਨ, ਮਜ਼ਦੂਰ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਸੁਚਾਰੂ ਢੰਗ ਨਾਲ ਤਾਲਮੇਲ ਬਣਾਉਣ ਲਈ ਕੰਮ ਕਰੇਗੀ।

ਹੋਰਨਾਂ ਧਿਰਾਂ ਦੇ ਆਗੂਆਂ ਦੀ ਸ਼ਮੂਲੀਅਤ ਸਬੰਧੀ ਫੈਸਲੇ

ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਹੋਰਨਾਂ ਧਿਰਾਂ ਅਤੇ ਜਥੇਬੰਦੀਆਂ ਤੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਅਤੇ ਅਹੁਦੇਦਾਰਾਂ ਬਾਰੇ ਇਹ ਕਮੇਟੀ ਹਰ ਪੱਖ ਤੋਂ ਗੰਭੀਰ ਵਿਚਾਰ-ਵਟਾਂਦਰਾ ਕਰੇਗੀ। ਪੂਰੀ ਜਾਂਚ-ਪੜਤਾਲ ਅਤੇ ਸਮੀਖਿਆ ਤੋਂ ਬਾਅਦ ਹੀ ਨਵੇਂ ਅਹੁਦੇਦਾਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾਵੇਗਾ।

Share this content:

Post Comment