ਹੋਲੀ ਤੇ ਦੀਵਾਲੀ ’ਤੇ ਮਿਲੇਗਾ ਫ੍ਰੀ ਗੈਸ ਸਿਲੰਡਰ
ਨਵੀਂ ਦਿੱਲੀ, 21 ਜਨਵਰੀ – ਦਿੱਲੀ ਸਰਕਾਰ ਨੇ ਇੱਕ ਹੋਰ ਚੋਣ ਵਾਅਦਾ ਪੂਰਾ ਕਰਨ ਦਾ ਫੈਸਲਾ ਕੀਤਾ ਹੈ। ਰਾਜਧਾਨੀ ਵਿੱਚ ਈਡਬਲਯੂਐਸ ਖਪਤਕਾਰਾਂ ਨੂੰ ਹੁਣ ਹਰ ਸਾਲ ਦੋ ਮੁਫ਼ਤ ਐਲਪੀਜੀ ਸਿਲੰਡਰ ਮਿਲਣਗੇ। ਸਰਕਾਰ ਹੋਲੀ ਅਤੇ ਦੀਵਾਲੀ ਦੌਰਾਨ ਐਲਪੀਜੀ ਸਿਲੰਡਰਾਂ ਦੀ ਅਦਾਇਗੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰੇਗੀ। ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਆਪਣੀ ਕੈਬਨਿਟ ਮੀਟਿੰਗ ਦੌਰਾਨ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਸ ਯੋਜਨਾ ਨੂੰ ਲਾਗੂ ਕਰਨ ਲਈ 300 ਰੁਪਏ ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ।
ਪਿਛਲੇ ਸਾਲ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ, ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਐਲਪੀਜੀ ਸਿਲੰਡਰਾਂ ਸੰਬੰਧੀ ਦੋ ਵਾਅਦੇ ਕੀਤੇ ਸਨ। ਹੋਲੀ ਅਤੇ ਦੀਵਾਲੀ ਲਈ ਦੋ ਮੁਫ਼ਤ ਸਿਲੰਡਰ ਦੇਣ ਤੋਂ ਇਲਾਵਾ, ਇਸਨੇ ਗਰੀਬਾਂ ਨੂੰ 500 ਰੁਪਏ ਵਿੱਚ ਸਿਲੰਡਰ ਦੇਣ ਦਾ ਵੀ ਐਲਾਨ ਕੀਤਾ ਸੀ। ਸਰਕਾਰ ਨੇ ਹਰ ਸਾਲ ਸਿਰਫ਼ ਦੋ ਮੁਫ਼ਤ ਸਿਲੰਡਰ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।
Share this content:



Post Comment