ਹੁਣ ਸਿਰਫ਼ ਇੱਕ ਰਾਤ ਦੀ ਨੀਂਦ ਤੋਂ AI ਦੱਸੇਗਾ 130 ਬਿਮਾਰੀਆਂ ਦਾ ਖ਼ਤਰਾ
ਕੀ ਹੈ ‘ਸਲੀਪ ਐੱਫਐੱਮ’ ਮਾਡਲ?
‘ਨੇਚਰ ਮੈਡੀਸਿਨ’ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਇੱਕ ਤਾਜ਼ਾ ਖੋਜ ਅਨੁਸਾਰ, ਇਸ ਏਆਈ ਮਾਡਲ ਦਾ ਨਾਮ ‘ਸਲੀਪ ਐੱਫਐੱਮ’ ਰੱਖਿਆ ਗਿਆ ਹੈ। ਇਸ ਨੂੰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਅਤੇ ਕਈ ਹੋਰ ਨਾਮਵਰ ਸੰਸਥਾਵਾਂ ਦੇ ਵਿਗਿਆਨੀਆਂ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ਮਾਡਲ ਦੀ ਸਭ ਤੋਂ ਵੱਡੀ ਖ਼ੂਬੀ ਇਸ ਦੀ ਸਟੀਕਤਾ ਹੈ। ਟੈਸਟਿੰਗ ਦੌਰਾਨ, ਸੀ-ਇੰਡੈਕਸ ‘ਤੇ ਇਸ ਦੀ ਸਟੀਕਤਾ 0.75 ਤੋਂ ਵੱਧ ਪਾਈ ਗਈ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਇਸ ਦੀਆਂ 75% ਤੋਂ ਵੱਧ ਭਵਿੱਖਬਾਣੀਆਂ ਬਿਲਕੁਲ ਸਹੀ ਰਹੀਆਂ ਹਨ।
ਕਿਵੇਂ ਕੰਮ ਕਰਦਾ ਹੈ ਇਹ ਸਿਸਟਮ?
ਇਹ ਏਆਈ ਮਾਡਲ ਪੌਲੀਸੋਮਨੋਗ੍ਰਾਫੀ ਡੇਟਾ ਦੇ ਅਧਾਰ ‘ਤੇ ਕੰਮ ਕਰਦਾ ਹੈ। ਪੀਐੱਸਜੀ ਇੱਕ ਵਿਸਤ੍ਰਿਤ ‘ਸਲੀਪ ਸਟੱਡੀ’ (Sleep Study) ਹੈ। ਇਸ ਮਾਡਲ ਨੂੰ ਸਟੈਨਫੋਰਡ ਦੇ ਸਲੀਪ ਕਲੀਨਿਕ ਤੋਂ ਮਿਲੇ 65 ਹਜ਼ਾਰ ਲੋਕਾਂ ਦੇ 5.85 ਲੱਖ ਘੰਟਿਆਂ ਤੋਂ ਵੱਧ ਦੇ ਰਿਕਾਰਡ ਰਾਹੀਂ ਟ੍ਰੇਨ (Train) ਕੀਤਾ ਗਿਆ ਹੈ।
ਖੋਜ ਦੇ ਸੀਨੀਅਰ ਲੇਖਕ ਪ੍ਰੋਫੈਸਰ ਇਮੈਨੁਅਲ ਮਿਗਨੋਟ ਅਨੁਸਾਰ, ਨੀਂਦ ਦੌਰਾਨ ਇੱਕ ਵਿਅਕਤੀ ਪੂਰੀ ਤਰ੍ਹਾਂ ਬੇਖ਼ਬਰ ਹੁੰਦਾ ਹੈ ਅਤੇ ਉਸ ਦਾ ਸਰੀਰ ਕਈ ਅਹਿਮ ਸੰਕੇਤ ਦਿੰਦਾ ਹੈ। ਇਹ ਏਆਈ (AI) ਮਾਡਲ ਮੁੱਖ ਤੌਰ ‘ਤੇ ਚਾਰ ਕਿਸਮਾਂ ਦੇ ਡੇਟਾ ਨੂੰ ਇਕੱਠਾ ਕਰਕੇ ਨੀਂਦ ਦੀਆਂ ਗੁਪਤ ਸਰੀਰਕ ਕਿਰਿਆਵਾਂ (Physiology) ਨੂੰ ਸਮਝਦਾ ਹੈ:
• ਦਿਮਾਗ ਦੀ ਗਤੀਵਿਧੀ: ਈਈਜੀ (EEG) ਅਤੇ ਈਓਜੀ (EOG) ਦੇ ਮਾਧਿਅਮ ਰਾਹੀਂ।
• ਦਿਲ ਦੀ ਧੜਕਣ: ਈਸੀਜੀ (ECG) ਜਾਂ ਈਕੇਜੀ (EKG) ਦੇ ਜ਼ਰੀਏ।
• ਮਾਸਪੇਸ਼ੀਆਂ ਦੀ ਗਤੀਵਿਧੀ: ਈਐਮਜੀ (EMG) ਦੇ ਮਾਧਿਅਮ ਰਾਹੀਂ।
ਰਮੁੱਖ ਬਿਮਾਰੀਆਂ ਦੀ ਪਛਾਣ ਅਤੇ ਸਟੀਕਤਾ
ਖੋਜਕਰਤਾਵਾਂ ਨੇ 1,000 ਤੋਂ ਵੱਧ ਸ਼੍ਰੇਣੀਆਂ ਦੀਆਂ ਬਿਮਾਰੀਆਂ ਦੇ ਹੈਲਥ ਰਿਕਾਰਡਾਂ ਦੀ ਸਟੱਡੀ ਕੀਤੀ, ਜਿਨ੍ਹਾਂ ਵਿੱਚੋਂ 130 ਬਿਮਾਰੀਆਂ ਦੀ ਪਛਾਣ ਏਆਈ ਨੇ ਬਹੁਤ ਸਟੀਕਤਾ ਨਾਲ ਕੀਤੀ। ਇਸ ਵਿੱਚ 0.81 ਸਕੋਰ ਦਾ ਮਤਲਬ ਹੈ ਕਿ 10 ਵਿੱਚੋਂ 8 ਵਾਰ ਏਆਈ ਨੇ ਬਿਲਕੁਲ ਸਹੀ ਪਛਾਣ ਕੀਤੀ।
Share this content:



Post Comment