Loading Now

ਹੁਣ UPI ਤੇ ATM ਤੋਂ ਨਿਕਲੇਗਾ PF ਦਾ ਪੈਸਾ?

ਹੁਣ UPI ਤੇ ATM ਤੋਂ ਨਿਕਲੇਗਾ PF ਦਾ ਪੈਸਾ?

ਨਵੀਂ ਦਿੱਲੀ, 3 ਅਗਸਤ – ਜੇਕਰ ਤੁਸੀਂ ਵੀ UPI ਤੇ ATM ਤੋਂ PF ਕਢਵਾਉਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਹ ਖ਼ਬਰਾਂ ਜ਼ੋਰਾਂ ‘ਤੇ ਸਨ ਕਿ 1 ਅਗਸਤ ਤੋਂ ਪੀਐੱਫ ਖਾਤਾਧਾਰਕ ਆਪਣਾ ਪੈਸਾ ਸਿੱਧਾ ATM ਤੋਂ ਜਾਂ UPI ਤੋਂ ਕਢਵਾ ਸਕਣਗੇ। ਇਸ ਖ਼ਬਰ ਨੇ ਕਰੋੜਾਂ ਮੁਲਾਜ਼ਮਾਂ ਦੇ ਮਨ ਵਿਚ ਉਤਸੁਕਤਾ ਜਗਾ ਦਿੱਤੀ ਸੀ ਕਿ ਕੀ ਅਸਲ ਵਿਚ ਹੁਣ ਪੀਐੱਫ ਦਾ ਪੈਸਾ ਕਢਵਾਉਣਾ ਇੰਨਾ ਆਸਾਨ ਹੋ ਜਾਵੇਗਾ? ਹੁਣ ਇਸ ਮਾਮਲੇ ‘ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੱਲੋਂ ਸਭ ਤੋਂ ਵੱਡਾ ਅਤੇ ਅਧਿਕਾਰਤ ਅੱਪਡੇਟ ਸਾਹਮਣੇ ਆਇਆ ਹੈ।

ਕੇਂਦਰੀ ਭਵਿੱਖ ਨਿਧੀ ਕਮਿਸ਼ਨਰ ‘ਰਮੇਸ਼ ਕ੍ਰਿਸ਼ਨਾਮੂਰਤੀ’ ਨੇ ਇਸ ਨਵੀਂ ਸਹੂਲਤਨੂੰ ਲੈ ਕੇ ਸਥਿਤੀ ਸਪੱਸ਼ਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਏਟੀਐੱਮ ਤੋਂ ਪੀਐੱਫ ਦਾ ਪੈਸਾ ਕਢਵਾਉਣ ਦੀ ਇਹ ਪ੍ਰਣਾਲੀ ਇਕ ਮਹੀਨੇ ਦੇ ਅੰਦਰ ਲਾਗੂ ਹੋਣ ਦੀ ਉਮੀਦ ਹੈ। EPFO ਦੇ ਇਸ ਇਤਿਹਾਸਕ ਕਦਮ ਨਾਲ ਪੀਐੱਫ ਖਾਤਾਧਾਰਕਾਂ ਦੀ ਪੈਸਾ ਕਢਵਾਉਣ ਨਾਲ ਜੁੜੀਆਂ ਮੁਸ਼ਕਲਾਂ ਕਾਫ਼ੀ ਹੱਦ ਤਕ ਘੱਟ ਹੋ ਜਾਣਗੀਆਂ ਅਤੇ ਉਨ੍ਹਾਂ ਦਾ ਅਨੁਭਵ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਅਤੇ ਤੇਜ਼ ਹੋਵੇਗਾ।

ਕੀ ਵਧਣਗੀਆਂ EPFO ਦੀਆਂ ਵਿਆਜ ਦਰਾਂ?

ਹਾਲ ਹੀ ‘ਚ EPFO ਨੇ ਆਪਣੇ ਖਾਤਾਧਾਰਕਾਂ ਦੇ ਅਕਾਊਂਟ ‘ਚ 8.25% ਦੀ ਦਰ ਨਾਲ ਵਿਆਜ ਦਾ ਪੈਸਾ ਟ੍ਰਾਂਸਫਰ ਕੀਤਾ ਹੈ। 3 ਜੁਲਾਈ ਤਕ 34 ਕਰੋੜ ਮੈਂਬਰਾਂ ਦੇ ਖਾਤੇ ‘ਚ ਵਿਆਜ ਦਾ ਪੈਸਾ ਜਮ੍ਹਾਂ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਇਸ ਦੇ SMS ਵੀ ਮਿਲ ਚੁੱਕੇ ਹਨ। ਮਹਿੰਗਾਈ ਨੂੰ ਦੇਖਦੇ ਹੋਏ ਲੋਕਾਂ ਦੀ ਮੰਗ ਹੈ ਕਿ ਪੀ.ਐੱਫ. ‘ਤੇ ਵਿਆਜ ਨੂੰ ਹੋਰ ਵਧਾਇਆ ਜਾਵੇ। ਇਸ ‘ਤੇ ਕਮਿਸ਼ਨਰ ਨੇ ਸਾਫ਼ ਕਿਹਾ ਹੈ ਕਿ ਈਪੀਐੱਫਓ ਦੀਆਂ ਵਿਆਜ ਦਰਾਂ ਵਧਾਉਣ ਨੂੰ ਲੈ ਕੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਫਿਲਹਾਲ 8.25% ਫੀਸਦੀ ਹੀ ਵਿਆਜ ਮਿਲ ਰਿਹਾ ਹੈ।

ਤਕਨੀਕੀ ਦਿੱਕਤ ਕਰਕੇ ਹੋ ਰਹੀ ਸੀ ਦੇਰੀ

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ EPFO ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘X’ ‘ਤੇ ਪੋਸਟ ਕਰਕੇ ਦੱਸਿਆ ਸੀ ਕਿ EPFO ਆਪਣੇ ਡਿਜੀਟਲ ਪਲੇਟਫਾਰਮ ਨੂੰ ਆਧੁਨਿਕ ਬਣਾਉਣ ਲਈ CITES 2.01 (Centralised IT Enabled Services) ਨਾਂ ਦਾ ਨਵਾਂ ਸਿਸਟਮ ਲੈ ਕੇ ਆਇਆ ਹੈ। ਇਸ ਅੱਪਗ੍ਰੇਡ (EPFO Upgrade) ਦਾ ਮਕਸਦ PF ਨਾਲ ਜੁੜੀਆਂ ਸੇਵਾਵਾਂ ਨੂੰ ਤੇਜ਼, ਆਸਾਨ ਅਤੇ ਪੂਰੀ ਤਰ੍ਹਾਂ ਡਿਜੀਟਲ ਬਣਾਉਣਾ ਹੈ। ਪਰ ਨਵਾਂ ਸਿਸਟਮ ਲਾਗੂ ਹੋਣ ਤੋਂ ਬਾਅਦ ਕਈ ਮੈਂਬਰਾਂ ਨੇ ਸ਼ਿਕਾਇਤ ਕੀਤੀ ਕਿ:

ਪੁਰਾਣੇ EPF ਅਕਾਊਂਟ ਦਾ ਡੇਟਾ ਦਿਖਾਈ ਨਹੀਂ ਦੇ ਰਿਹਾ। ਪੋਰਟਲ ‘ਤੇ ਲੌਗਇਨ ਕਰਨ ਵਿੱਚ ਦਿੱਕਤ ਆ ਰਹੀ ਹੈ। ਵੈੱਬਸਾਈਟ ਕਾਫ਼ੀ ਹੌਲੀ ਚੱਲ ਰਹੀ ਹੈ। PF ਕਲੇਮ ਦੀ ਪ੍ਰੋਸੈਸਿੰਗ ਵਿੱਚ ਦੇਰੀ ਹੋ ਰਹੀ ਹੈ। ਇਨ੍ਹਾਂ ਹੀ ਤਕਨੀਕੀ ਸਮੱਸਿਆਵਾਂ ਨੂੰ ਠੀਕ ਕਰਨ ਲਈ EPFO ਨੇ UPI ਆਧਾਰਿਤ ਕਲੇਮ ਸੁਵਿਧਾ ਦੀ ਲਾਂਚਿੰਗ ਅੱਗੇ ਵਧਾ ਦਿੱਤੀ ਸੀ।

Share this content:

Post Comment