Loading Now

ਹਾਂਗਕਾਂਗ ’ਚ ਅੱਗ ਨਾਲ ਸੜ ਕੇ ਮਰਨ ਵਾਲਿਆਂ ਦੀ ਗਿਣਤੀ 55 ਹੋਈ

ਹਾਂਗਕਾਂਗ ’ਚ ਅੱਗ ਨਾਲ ਸੜ ਕੇ ਮਰਨ ਵਾਲਿਆਂ ਦੀ ਗਿਣਤੀ 55 ਹੋਈ

ਹਾਂਗਕਾਂਗ, 28 ਨਵੰਬਰ – ਹਾਂਗਕਾਂਗ ਉੱਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 55 ਹੋ ਗਈ, ਜਦੋਂ ਕਿ 279 ਹੋਰ ਲਾਪਤਾ ਦੱਸੇ ਜਾਂਦੇ ਹਨ। ਪੁਲਸ ਨੇ ਗੈਰ ਇਰਾਦਤਨ ਹੱਤਿਆ ਦੇ ਸ਼ੱਕ ਵਿਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪਿਛਲੇ ਸਾਲਾਂ ਦੌਰਾਨ ਸ਼ਹਿਰ ਵਿਚ ਲੱਗੀ ਇਹ ਸਭ ਤੋਂ ਭਿਆਨਕ ਅੱਗ ਹੈ। ਮਿ੍ਰਤਕਾਂ ਵਿਚ ਅੱਗ ਬੁਝਾਊ ਦਸਤੇ ਦਾ ਇਕ ਮੈਂਬਰ ਵੀ ਸ਼ਾਮਲ ਹੈ। ਬੁੱਧਵਾਰ ਦੁਪਹਿਰ ਨੂੰ ਲੱਗੀ ਅੱਗ ਨਿਊ ਟੈਰੇਟਰੀਜ਼ ਦੇ ਸਬਅਰਬ ਤਾਈ ਪੋ ਡਿਸਟਿ੍ਰਕਟ ਦੇ ਹਾਊਸਿੰਗ ਕੰਪਲੈਕਸ ਵਿਚ ਅੱਠ ਤੋਂ ਸੱਤ ਉੱਚੀਆਂ ਅਪਾਰਟਮੈਂਟ ਇਮਾਰਤਾਂ ਵਿਚ ਫੈਲ ਗਈ, ਜਿਸ ਮਗਰੋਂ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਘੱਟੋ-ਘੱਟ 29 ਵਿਅਕਤੀ ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਗ ਇਕ ਇਮਾਰਤ, 32 ਮੰਜ਼ਲਾ ਟਾਵਰ ਦੀ ਬਾਹਰੀ ਮਚਾਨ ’ਤੇ ਲੱਗੀ ਤੇ ਮਗਰੋਂ ਤੇਜ਼ ਹਵਾ ਕਰਕੇ ਇਮਾਰਤ ਦੇ ਅੰਦਰ ਤੇ ਫਿਰ ਨੇੜਲੀਆਂ ਇਮਾਰਤਾਂ ਵਿਚ ਫੈਲ ਗਈ। ਉਧਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਗ ਬੁਝਾਉਣ ਮੌਕੇ ਮਾਰੇ ਗਏ ਅਮਲੇ ਦੇ ਇਕ ਮੈਂਬਰ ਲਈ ਦੁੱਖ ਜਤਾਇਆ ਤੇ ਪੀੜਤ ਪਰਵਾਰਾਂ ਲਈ ਸੰਵੇਦਨਾਵਾਂ ਜ਼ਾਹਿਰ ਕੀਤੀਆਂ ਹਨ।

Share this content:

Previous post

ਸ਼ੇਖ ਹਸੀਨਾ ਨੂੰ ਭਿ੍ਰਸ਼ਟਾਚਾਰ ਕੇਸਾਂ ’ਚ 21 ਸਾਲ ਦੀ ਸਜ਼ਾ

Next post

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਹਲਕਿਆਂ ਦਾ ਰਾਖਵਾਂਕਰਨ ਜਾਰੀ

Post Comment