Loading Now

ਸੱਤਾ ਦਾ ਹੰਕਾਰ ਆਤਮ-ਘਾਤੀ ਹੈ: ਜੈਰਾਮ ਰਮੇਸ਼

ਸੱਤਾ ਦਾ ਹੰਕਾਰ ਆਤਮ-ਘਾਤੀ ਹੈ: ਜੈਰਾਮ ਰਮੇਸ਼

ਨਵੀਂ ਦਿੱਲੀ, 6 ਅਕਤੂਬਰ – ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਰਾਮ ਮੰਦਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਵਰਗੇ ਲੋਕਾਂ ਨੂੰ ਰਾਮ ਮੰਦਰ ਚੜ੍ਹਾਵਾ ਚੋਰੀ ਦੀ ਜਾਂਚ ਤੋਂ ਬਚਾਇਆ ਜਾ ਰਿਹਾ ਹੈ। ਕਾਂਗਰਸ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ‘ਸੱਤਾ ਦਾ ਹੰਕਾਰ ਆਤਮਘਾਤੀ ਹੁੰਦਾ ਹੈ।’ ਵਿਰੋਧੀ ਧਿਰ ਨੇ ਪੁੱਛਿਆ ਕਿ ਚੋਰੀ ਕੀਤੀ ਗਈ ਰਕਮ ਨਾਲ ਸਬੰਧਿਤ ਵੀਡੀਓ 4 ਜੂਨ ਨੂੰ ਰਾਏ ਤੱਕ ਪਹੁੰਚਣ ਮਗਰੋਂ ਐੱਫ ਆਈ ਆਰ ਦਰਜ ਕਰਨ ’ਚ 21 ਦਿਨ ਦੀ ਦੇਰੀ ਕਿਉਂ ਹੋਈ।

ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੁੱਛਿਆ ਕਿ ਕੀ ਜਾਂਚ ਦਾ ਉਦੇਸ਼ ਸਿਰਫ਼ ਛੋਟੇ-ਮੋਟੇ ਚੋਰਾਂ ਨੂੰ ਫੜਨਾ ਸੀ ਜਾਂ ਉਨ੍ਹਾਂ ਲੋਕਾਂ ਦੀ ਜਵਾਬਦੇਹੀ ਤੈਅ ਕਰਨਾ ਵੀ ਸੀ, ਜਿਨ੍ਹਾਂ ਦੀ ਨਿਗਰਾਨੀ ਹੇਠ ਇਹ ਘਟਨਾਵਾਂ ਵਾਪਰੀਆਂ। ਕਾਂਗਰਸੀ ਆਗੂ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਚੰਦਾ ਚੋਰੀ, ਆਸਥਾ ਧੋਖਾ ਭਗਵਾਨ ਸ੍ਰੀ ਰਾਮ ਦੇ ਅਯੁੱਧਿਆ ਮੰਦਰ ’ਚ ਚੜ੍ਹਾਵਾ ਚੋਰੀ ’ਤੇ ਮੋਦੀ ਸਰਕਾਰ ਇੰਨੀ ਮਿਹਰਬਾਨ ਕਿਉਂ ਹੈ। ਮੋਦੀ ਜੀ, ਵਿਰੋਧੀ ਨੇਤਾਵਾਂ ਖ਼ਿਲਾਫ਼ ਤਾਂ ਈ ਡੀ ਅਤੇ ਸੀ ਬੀ ਆਈ ਦੀ ਦੁਰਵਰਤੋਂ ਕਰਨ ਤੋਂ ਨਹੀਂ ਝਿਜਕਦੇ ਪਰ ਅਯੁੱਧਿਆ ਦੇ ਰਾਮ ਮੰਦਰ ਵਿੱਚ 105 ਵਾਰ ਚੜ੍ਹਾਵਾ ਚੋਰੀ ਦੀਆਂ ਘਟਨਾਵਾਂ ਸੀ ਸੀ ਟੀ ਵੀ ’ਚ ਸਾਹਮਣੇ ਆਉਣ ਮਗਰੋਂ ਜਾਂਚ ਉਨ੍ਹਾਂ ਲੋਕਾਂ ਤੱਕ ਕਿਉਂ ਨਹੀਂ ਪਹੁੰਚੀ, ਜਿਨ੍ਹਾਂ ’ਤੇ ਵਿਵਸਥਾ ਦੀ ਜ਼ਿੰਮੇਵਾਰੀ ਹੋਣ ਦੇ ਬਾਵਜੂਦ ਚੋਰਾਂ ਨੂੰ ਬਚਾਉਣ ਦਾ ਸ਼ੱਕ ਹੈ?’’ ਰਮੇਸ਼ ਨੇ ਕਿਹਾ, ‘‘ਚੋਰੀਆਂ ਦੀਆਂ 105 ਘਟਨਾਵਾਂ ਬਦਲੇ ਸਿਰਫ਼ 79.85 ਲੱਖ ਰੁਪਏ ਦੀ ਰਕਮ ਬਰਾਮਦ ਕਰ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਚੰਪਤ ਰਾਏ ਅਤੇ ਅਨਿਲ ਮਿਸ਼ਰਾ ਦੋਸ਼ੀ ਕਿਉਂ ਨਹੀਂ, ਗਵਾਹ ਕਿਵੇਂ ਹਨ।

Share this content:

Post Comment