Loading Now

ਸੜਕ ਹਾਦਸੇ ‘ਚ ਬਜ਼ੂਰਗ ਦੌੜਾਕ ਫੌਜਾ ਸਿੰਗ ਦਾ ਦੇਹਾਂਤ

ਸੜਕ ਹਾਦਸੇ ‘ਚ ਬਜ਼ੂਰਗ ਦੌੜਾਕ ਫੌਜਾ ਸਿੰਗ ਦਾ ਦੇਹਾਂਤ

ਚੰਡੀਗੜ੍ਹ, 15 ਜੁਲਾਈ – ਵਿਸ਼ਵ ਦੇ ਸਭ ਤੋਂ ਬਜ਼ੂਰਗ ਦੌੜਾਕ ਫੌਜਾ ਸਿੰਘ ਦਾ ਦਿਹਾੜ ਹੋ ਗਿਆ ਹੈ। ਉਨ੍ਹਾਂ ਨੇ 114 ਸਾਲ ਵਿਚ ਆਖਰੀ ਸਾਹ ਲਏ। ਉਨ੍ਹਾਂ ਦੌੜਾਕ ਵਿੱਚ ਕਈ ਰਿਕਾਰਡ ਆਪਣੇ ਨਾਂ ਕੀਤੇ ਅਤੇ ਫੌਜਾ ਸਿੰਘ ਵਿੱਚ ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ ਸਨ। ਫੌਜਾ ਸਿੰਘ ਦਾ ਜਨਮ 1 ਅਪ੍ਰੈਲ 1911 ਵਿਚ ਜਲੰਧਰ ਦੇ ਬਿਆਸ ਪਿੰਡ ਹੋਇਆ ਸੀ। ਇਹ ਇਲਾਕਾ ਉਸ ਵੇਲੇ ਦੇ ਬ੍ਰਿਟਿਸ਼ ਪੰਜਾਬ ਵਿੱਚ ਪੈਂਦਾ ਸੀ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ ਵੇਲੇ ਉਨ੍ਹਾਂ ਦਾ ਦਿਹਾਂਤ ਹੋਇਆ ਹੈ। ਪਰਿਵਾਰਕ ਜਾਣਕਾਰੀ ਅਨੁਸਾਰ, ਫੌਜਾ ਸਿੰਘ ਸ਼ਾਮ ਨੂੰ ਘਰ ਦੇ ਬਾਹਰ ਸੈਰ ਕਰ ਰਹੇ ਸੀ, ਇੱਕ ਕਾਰ ਦੀ ਟੱਕਰ ਨਾਲ ਉਹ ਜ਼ਖਮੀ ਹੋ ਗਏ। ਪਰਿਵਾਰਕ ਮੈਂਬਰਾਂ ਨੇ ਫੌਜਾ ਸਿੰਘ ਨੇ ਜਲੰਧਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਬ੍ਰਿਟਿਸ਼ ਨਾਗਰਿਕਤਾ ਮਿਲੀ ਹੋਈ ਸੀ। ਉਹ ਆਪਣੇ ਪਿੰਡ ਵਿੱਚ ਮੌਜੂਦ ਸਨ। ਦੱਸ ਦਈਏ ਕਿ ਸਾਲ 2000 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਦੌੜ ਲਗਾਈ। ਉਸ ਵੇਲੇ ਫੌਜਾ ਸਿੰਘ ਦੀ ਉਮਰ 92 ਸਾਲ ਸੀ। ਫੌਜਾ ਸਿੰਘ ਦਾ ਵਿਆਹ ਗਿਆਨ ਕੌਰ ਨਾਲ ਹੋਇਆ। ਫੌਜਾ ਦਾ ਘਰੇਲੂ ਜੀਵਨ ਸ਼ੁਰੂ ਹੋਇਆ। ਫੌਜਾ ਖੇਤਾਂ ਵਿੱਚ ਕੰਮ ਕਰਦੇ ਸੀ ਅਤੇ ਗਿਆਨ ਕੌਰ ਘਰ ਵਿੱਚ ਕੰਮ ਕਰਦੀ ਸੀ। ਆਉਣ ਵਾਲੇ ਸਾਲਾਂ ਵਿੱਚ ਪਰਿਵਾਰ ਵਧਦਾ ਗਿਆ। ਫੌਜਾ ਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਹੋਈਆਂ, ਜਿਨ੍ਹਾਂ ਦੇ ਕੁੱਲ 6 ਬੱਚੇ ਹੋਏ।

ਸਮਾਂ ਬੀਤਦਾ ਗਿਆ। ਦੇਸ਼ ਆਜ਼ਾਦ ਹੋ ਗਿਆ। ਬੱਚੇ ਵੱਡੇ ਹੁੰਦੇ ਗਏ। ਅਤੇ ਇੱਕ-ਇੱਕ ਕਰਕੇ ਉਹ ਨੌਕਰੀਆਂ ਲਈ ਕੈਨੇਡਾ ਅਤੇ ਲੰਡਨ ਚਲੇ ਗਏ। ਕੁਲਦੀਪ ਨੂੰ ਛੱਡ ਕੇ। ਫੌਜਾ ਅਤੇ ਗਿਆਨ ਦਾ ਸਭ ਤੋਂ ਛੋਟਾ ਪੁੱਤਰ। ਉਹ ਫੌਜਾ ਅਤੇ ਗਿਆਨ ਦੀ ਦੇਖਭਾਲ ਕਰਨ ਲਈ ਜਲੰਧਰ ਵਾਪਸ ਰਿਹਾ। ਪੁੱਤਰ ਦੀ ਮੌਤ ਅਤੇ ਮੈਰਾਥਨ। ਸਭ ਕੁਝ ਠੀਕ ਚੱਲ ਰਿਹਾ ਸੀ। ਫਿਰ ਜ਼ਿੰਦਗੀ ਦੀ ਸ਼ਾਮ ਆਈ। ਗਿਆਨ ਦਾ 1992 ਵਿੱਚ ਦੇਹਾਂਤ ਹੋ ਗਿਆ। ਫੌਜਾ ਸਿੰਘ ਹੁਣ 80 ਸਾਲ ਤੋਂ ਵੱਧ ਉਮਰ ਦਾ ਸੀ। ਉਸਨੇ ਸੋਚਿਆ ਕਿ ਉਸਦੀ ਜ਼ਿੰਦਗੀ ਦੇ ਕੁਝ ਹੋਰ ਸਾਲ ਬਾਕੀ ਹਨ। ਉਹ ਕੁਲਦੀਪ ਦੇ ਸਹਾਰੇ ਬਿਤਾਏਗਾ। ਇਹ ਵੀ ਨਹੀਂ ਹੋ ਸਕਿਆ। ਸਾਲ 1994 ਵਿੱਚ, ਕੁਲਦੀਪ ਇੱਕ ਉਸਾਰੀ ਹਾਦਸੇ ਦਾ ਸ਼ਿਕਾਰ ਹੋ ਗਿਆ। ਅਗਲੇ ਸਾਲ, ਵੱਡੀ ਧੀ ਇੱਕ ਬੱਚੇ ਨੂੰ ਜਨਮ ਦਿੰਦੇ ਹੋਏ ਚਲਾਣਾ ਕਰ ਗਈ। ਫੌਜਾ ਦੀ ਜ਼ਿੰਦਗੀ ਸਿਰਫ਼ 2 ਸਾਲਾਂ ਵਿੱਚ ਹੀ ਉਲਟ ਗਈ ਸੀ।

Share this content:

Post Comment