Loading Now

ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ, 1800 ਰੁਪਏ ਡਿੱਗ ਕੇ 1,50,800 ਰੁਪਏ ਪ੍ਰਤੀ 10 ਗ੍ਰਾਮ ਹੋਇਆ ਸੋਨਾ

ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ, 1800 ਰੁਪਏ ਡਿੱਗ ਕੇ 1,50,800 ਰੁਪਏ ਪ੍ਰਤੀ 10 ਗ੍ਰਾਮ ਹੋਇਆ ਸੋਨਾ

ਨਵੀਂ ਦਿੱਲੀ, 15 ਅਕਤੂਬਰ – ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੇ ਦਿਨ ਗਿਰਾਵਟ ਆਈ ਅਤੇ ਇਹ ਬੁੱਧਵਾਰ ਨੂੰ 1,800 ਰੁਪਏ ਟੁੱਟ ਕੇ 1,50,800 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਰੁਪਏ ਵਿੱਚ ਮਜ਼ਬੂਤੀ ਆਉਣ ਨਾਲ ਕੀਮਤੀ ਧਾਤੂ ਦੀਆਂ ਕੀਮਤਾਂ ਉੱਤੇ ਦਬਾਅ ਹੋਰ ਵਧ ਗਿਆ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਅਨੁਸਾਰ, 99.9 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦਾ ਭਾਅ ਮੰਗਲਵਾਰ ਦੇ ਬੰਦ ਭਾਅ 1,52,600 ਰੁਪਏ ਪ੍ਰਤੀ 10 ਗ੍ਰਾਮ ਤੋਂ 1,800 ਰੁਪਏ ਟੁੱਟ ਕੇ 1,50,800 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸ ਸਮੇਤ) ਰਹਿ ਗਿਆ। ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਜਾਰੀ ਰਹੀ। ਇਸ ਦਾ ਭਾਅ ਪਿਛਲੇ ਬੰਦ ਪੱਧਰ 2.26 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 5,000 ਰੁਪਏ ਟੁੱਟ ਕੇ 2.21 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸ ਸਮੇਤ) ਰਹਿ ਗਿਆ। ਨੌਂ ਅਕਤੂਬਰ ਤੋਂ ਬਾਅਦ ਤੋਂ ਸੋਨੇ ਦੀਆਂ ਕੀਮਤਾਂ ਵਿੱਚ 3,600 ਰੁਪਏ ਅਤੇ ਚਾਂਦੀ ਵਿੱਚ 7,500 ਰੁਪਏ ਦੀ ਗਿਰਾਵਟ ਆਈ ਹੈ। ਇਸ ਨਾਲ ਘਰੇਲੂ ਸਰਾਫ਼ਾ ਬਾਜ਼ਾਰ ਵਿੱਚ ਕੀਮਤਾਂ ਵਿੱਚ ਆਈ ਗਿਰਾਵਟ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਰੁਪਿਆ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ 19 ਪੈਸੇ ਮਜ਼ਬੂਤ ਹੋ ਕੇ 95.17 ਪ੍ਰਤੀ ਡਾਲਰ ਉੱਤੇ ਬੰਦ ਹੋਇਆ। ਇਹ ਲਗਾਤਾਰ ਚੌਥਾ ਕਾਰੋਬਾਰੀ ਸੈਸ਼ਨ ਸੀ, ਜਦੋਂ ਰੁਪਏ ਵਿੱਚ ਤੇਜ਼ੀ ਦਰਜ ਕੀਤੀ ਗਈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਦਖ਼ਲ ਨਾਲ ਰੁਪਏ ਨੂੰ ਸਮਰਥਨ ਮਿਲਿਆ। ਕੇਂਦਰੀ ਬੈਂਕ ਨੇ ਡਾਲਰ ਦੀ ਨੇੜਲੇ ਸਮੇਂ ਦੀ ਮੰਗ ਨੂੰ ਘਟਾਉਣ ਅਤੇ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਸੱਟੇਬਾਜ਼ੀ ਦੇ ਜੋਖਮ ਨੂੰ ਸੀਮਤ ਕਰਨ ਲਈ ਦਖ਼ਲਅੰਦਾਜ਼ੀ ਕੀਤੀ। ਕਾਰੋਬਾਰੀਆਂ ਨੇ ਕਿਹਾ ਕਿ ਰੁਪਏ ਵਿੱਚ ਮਜ਼ਬੂਤੀ ਨਾਲ ਡਾਲਰ ਮੁੱਲ ਵਾਲੀਆਂ ਸੋਨੇ-ਚਾਂਦੀ ਵਰਗੀਆਂ ਧਾਤੂਆਂ ਦਾ ਦਰਾਮਦ (ਆਯਾਤ) ਸਸਤਾ ਹੋ ਜਾਂਦਾ ਹੈ, ਜਿਸ ਨਾਲ ਘਰੇਲੂ ਬਾਜ਼ਾਰ ਵਿੱਚ ਉਨ੍ਹਾਂ ਦੀਆਂ ਕੀਮਤਾਂ ਉੱਤੇ ਦਬਾਅ ਪੈਂਦਾ ਹੈ। ਇਹ ਸਥਿਤੀ ਤਦ ਵੀ ਬਣੀ ਰਹਿੰਦੀ ਹੈ, ਜਦੋਂ ਨਿਵੇਸ਼ਕ ਅੰਤਰਰਾਸ਼ਟਰੀ ਬਾਜ਼ਾਰ ਦੇ ਉਤਰਾਅ-ਚੜ੍ਹਾਅ ਉੱਤੇ ਨਜ਼ਰ ਰੱਖ ਰਹੇ ਹੋਣ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਵਿੱਚ ਜਿਣਸ ਮਾਮਲਿਆਂ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, “ਬੁੱਧਵਾਰ ਨੂੰ ਘਰੇਲੂ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਰਹੀ। ਇਸ ਦੀ ਵਜ੍ਹਾ ਗਲੋਬਲ ਬਾਜ਼ਾਰ ਤੋਂ ਮਿਲੇ ਕਮਜ਼ੋਰ ਸੰਕੇਤ ਅਤੇ ਰੁਪਏ ਵਿੱਚ ਮਜ਼ਬੂਤੀ ਰਹੀ। ਗਲੋਬਲ ਬਾਜ਼ਾਰ ਵਿੱਚ ਹਾਜ਼ਰ ਸੋਨਾ 20.51 ਡਾਲਰ ਯਾਨੀ 0.49 ਫ਼ੀਸਦੀ ਟੁੱਟ ਕੇ 4,140.69 ਡਾਲਰ ਪ੍ਰਤੀ ਔਂਸ ਰਹਿ ਗਿਆ। ਚਾਂਦੀ ਦੀ ਕੀਮਤ ਇੱਕ ਫ਼ੀਸਦੀ ਤੋਂ ਵੱਧ ਟੁੱਟ ਕੇ 58.49 ਡਾਲਰ ਪ੍ਰਤੀ ਔਂਸ ਰਹਿ ਗਈ, ਜੋ ਕਰੀਬ ਤਿੰਨ ਮਹੀਨੇ ਦਾ ਹੇਠਲਾ ਪੱਧਰ ਹੈ।

Share this content:

Previous post

ਸਾਡੀ ਬੋਲੀ ਸਾਡਾ ਮਾਣ, ਪੰਜਾਬੀ ਨਾਲ ਸਾਡੀ ਵੱਖਰੀ ਪਛਾਣ ; ਹਮਿਲਟਨ ’ਚ 7ਵੇਂ ਪੰਜਾਬੀ ਭਾਸ਼ਾ ਹਫ਼ਤੇ ਦੀਆਂ ਤਿਆਰੀਆਂ – 14 ਨਵੰਬਰ ਨੂੰ ਟੇ ਵਹਾਰੇ ਮਾਊਈ ਈਵੈਂਟ ਸੈਂਟਰ ਵਿਖੇ ਸਮਾਗਮ

Next post

ਜਰਮਨੀ : ਇਮਾਰਤ ‘ਚ ਅੱਗ ਲੱਗਣ ਕਾਰਨ 3 ਭਾਰਤੀਆਂ ਦੀ ਮੌਤ

Post Comment