ਸੁਪਰੀਮ ਕੋਰਟ ਨੇ “ਸਮਾਧਾਨ ਸਮਾਰੋਹ” ਅਧੀਨ ਫਾਰਮ ਭਰਨ ਦੀ ਆਖਰੀ ਮਿਤੀ 31 ਜੁਲਾਈ ਤੱਕ ਵਧਾਈ-ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ
*“ਸਮਾਧਾਨ ਸਮਾਰੋਹ” ਅਧੀਨ ਵਿਸ਼ੇਸ਼ ਅਦਾਲਤ ਰਾਹੀਂ ਦੇਸ਼ ਭਰ ਵਿੱਚ ਵਿਚੋਲਗੀ ਰਾਹੀ ਫੈਸਲੇ ਅਤੇ ਝਗਿੜਆ ਦਾ ਹੋਵੇਗਾ ਨਿਪਟਾਰਾ
ਮੋਗਾ, 16 ਜੂਨ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਮਿਸ ਨੀਲਮ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੀ ਸਰਵ ਉੱਚ ਨਿਆਂਪਾਲਿਕਾ ‘ਸਾਂਝੇ ਨਿਆਂ’ ਅਤੇ ‘ਨਿਆਂ ਨੂੰ ਲੋਕਾਂ ਦੇ ਬੂਹੇ ਤੱਕ ਪਹੁੰਚਾਉਣ’ ਦੇ ਮਕਸਦ ਨੂੰ ਪੂਰਾ ਕਰਨ ਲਈ, ਇੱਕ ਮੁਹਿੰਮ ਸਮਾਧਾਨ ਸਮਾਰੋਹ, 2026 ਅਧੀਨ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਵਿਖੇ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਵਿੱਚ ਵਿਚੋਲਗੀ ਰਾਹੀਂ ਫੈਸਲੇ ਅਤੇ ਝਗਿੜਆਂ ਦਾ ਨਿਪਟਾਰਾ ਕਰਵਾਇਆ ਜਾਣਾ ਹੈ। ਇਹ ਮੁਹਿੰਮ 21 ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 21, 22 ਅਤੇ 23 ਅਗਸਤ 2026 ਨੂੰ ਲੱਗਣ ਵਾਲੀ ‘ਸਪੈਸ਼ਲ ਲੋਕ ਅਦਾਲਤ’ ਦੇ ਨਾਲ ਮੁਕੰਮਲ ਹੋਵੇਗੀ । ਉਨ੍ਹਾਂ ਅੱਗੇ ਦੱਸਿਆ ਕਿ ਇਸ ਖ਼ਾਸ ਲੋਕ ਅਦਾਲਤ ਦਾ ਮਕਸਦ ਮਾਨਯੋਗ ਸੁਪਰੀਮ ਕੋਰਟ ਵਿੱਚ ਲੰਬੇ ਸਮੇਂ ਤੋ ਲੰਬਿਤ ਪਏ ਹੋਏ ਮਾਮਿਲਆਂ ਨੂੰ ਦੋਵਾਂ ਧਿਰਾਂ ਦੀ ਆਪਸੀ ਸਿਹਮਤੀ ਅਤੇ ਰਾਜ਼ੀਨਾਮੇ ਨਾਲ ਸੁਲਝਾਉਣਾ ਹੈ ।
ਉਨ੍ਹਾਂ ਸਾਰੇ ਵਕੀਲਾਂ, ਮੁਕੱਦਮੇਬਾਜ਼ਾਂ ਅਤੇ ਸਬੰਧਤ ਪੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝਗਿੜਆਂ ਦੇ ਪੱਕੇ ਹੱਲ ਲਈ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ।
ਉਨ੍ਹਾਂ ਦੱਸਿਆ ਕਿ ਧਿਰਾਂ ਆਪਣੇ ਫੈਸਲੇ ਲਈ ਖ਼ੁਦ ਅਦਾਲਤ ਵਿੱਚ ਪੇਸ਼ ਹੋ ਸਕਦੀਆਂ ਹਨ ਜਾਂ ਫਿਰ ਵਰਚੂਅਲ ਤੌਰ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਆਨਲਾਈਨ ਵੀ ਜੁੜ ਸਕਦੀਆਂ ਹਨ। ਉਹਨਾਂ ਦੱਸਿਆ ਕਿ ਪਾਰਟੀਆਂ ਅਤੇ ਉਹਨਾਂ ਦੇ ਵਕੀਲ ਗੂਗਲ ਫਾਰਮ ਲਿੰਕ https://forms.gle/woYFFEph7pgiTQ7u7 ਤੋਂ ਫਾਰਮ ਨੂੰ ਭਰ ਕੇ ਆਪਣੀ ਅਰਜ਼ੀ ਦੇ ਸਕਦੇਹਨ। ਇਹ ਗੂਗਲ ਫਾਰਮ ਲਿੰਕ ਸੁਪਰੀਮ ਕੋਰਟ ਦੀ ਵੈੱਬਸਾਈਟ https://www.sci.gov.in/ ਉੱਤੇ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਫਾਰਮ ਭਰਨ ਦੀ ਆਖਰੀ ਤਰੀਕ ਵਧਾ ਕੇ 31 ਜੁਲਾਈ, 2026 ਕਰ ਦਿੱਤੀ ਹੈ, ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਜਾਣਕਾਰੀ ਲਈ ਵਨ ਸਟਾਪ ਸੈਂਟਰ (ਵਾਰ ਰੂਮ) ਇੰਚਾਰਜ, ਸਮਾਧਾਨ ਸਮਾਰੋਹ (ਵਿਸ਼ੇਸ਼ ਲੋਕ ਅਦਾਲਤ) 011-23112428, 011-23112528, ਵਨ ਸਟਾਪ ਸੈਂਟਰ (ਕਮਰਾ ਨੰਬਰ 806 ਅਤੇ 808, ਬੀ ਬਲਾਕ, ਐਡੀਸ਼ਨਲ ਬਿਲਡਿੰਗ ਕੰਪਲੈਕਸ, ਭਾਰਤ ਦੀ ਸਰਵ ਉੱਚ ਨਿਆਂਪਾਲਿਕਾ: 011-23116464, 011-23116465 , ਡਾਇਰੈਕਟਰ (ਸੀ.ਆਰ.ਪੀ) ਦਾ ਫੋਨ ਨੰਬਰ :011-23115652, ਈਮੇਲ: speciallokadalat2026@sci.nic.in ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ/ਸਲਾਹ ਲਈ 15100 ਜਾਂ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਫੋਨ ਨੰਬਰ 01636-235864 ਜਾਂ ਈ-ਮੇਲ ਆਈ.ਡੀ dlsa.moga@punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ।
Share this content:



Post Comment