Loading Now

ਸੁਖਮਨੀ ਸਾਹਿਬ ਦੇ ਪਾਠ ਨਾਲ ਬਾਬਾ ਫ਼ਰੀਦ ਮੇਲੇ ਦੀ ਸ਼ੁਰੂਆਤ

ਸੁਖਮਨੀ ਸਾਹਿਬ ਦੇ ਪਾਠ ਨਾਲ ਬਾਬਾ ਫ਼ਰੀਦ ਮੇਲੇ ਦੀ ਸ਼ੁਰੂਆਤ

*ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡੀ.ਸੀ ਪੂਨਮਦੀਪ ਕੌਰ ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ
ਫ਼ਰੀਦਕੋਟ, 20 ਸਤੰਬਰ (ਗਿਆਨ ਸਿੰਘ ਏ.ਡੀ.ਪੀ ਨਿਊਜ਼) – ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਅੱਜ ਟਿੱਲਾ ਬਾਬਾ ਫ਼ਰੀਦ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਅਤੇ ਕੀਰਤਨ ਨਾਲ ਸਾਲਾਨਾ ਆਗਮਨ ਪੁਰਬ ਦੀ ਸ਼ੁਰੂਆਤ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਨਤਮਸਤਕ ਹੋ ਕੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।
Capture-9 ਸੁਖਮਨੀ ਸਾਹਿਬ ਦੇ ਪਾਠ ਨਾਲ ਬਾਬਾ ਫ਼ਰੀਦ ਮੇਲੇ ਦੀ ਸ਼ੁਰੂਆਤ
ਇਸ ਮੌਕੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ, ਐਸ.ਐਸ.ਪੀ. ਡਾ. ਪ੍ਰੱਗਿਆ ਜੈਨ ਅਤੇ ਐਸ.ਡੀ.ਐਮ. ਫ਼ਰੀਦਕੋਟ ਮੇਜਰ ਡਾ. ਵਰਣ ਕੁਮਾਰ, ਜੀ.ਏ ਗੁਰਕਿਰਨਦੀਪ ਸਿੰਘ ਵੀ ਗੁਰੂ ਘਰ ਨਤਮਸਤਕ ਹੋਏ। ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਸੰਗਤਾਂ ਨੂੰ ਬਾਬਾ ਫ਼ਰੀਦ ਆਗਮਨ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਬਾਬਾ ਫ਼ਰੀਦ ਜੀ ਮਹਾਨ ਸੂਫ਼ੀ ਸੰਤ ਸਨ, ਜਿਨ੍ਹਾਂ ਦੀ ਬਾਣੀ ਮਾਨਸਿਕ ਅਤੇ ਆਤਮਿਕ ਤੌਰ ‘ਤੇ ਸਾਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਨੇ ਸਮਾਜ ਨੂੰ ਮਿੱਠਤਾ, ਸਦਭਾਵਨਾ ਅਤੇ ਵਾਤਾਵਰਣ ਦੀ ਸੁਰੱਖਿਆ ਦਾ ਅਮੋਲ ਸੁਨੇਹਾ ਦਿੱਤਾ।
Capture-2-4 ਸੁਖਮਨੀ ਸਾਹਿਬ ਦੇ ਪਾਠ ਨਾਲ ਬਾਬਾ ਫ਼ਰੀਦ ਮੇਲੇ ਦੀ ਸ਼ੁਰੂਆਤ
ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਕਿਹਾ ਕਿ ਬਾਬਾ ਫ਼ਰੀਦ ਦੀ ਬਾਣੀ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਇਕਜੁੱਟ ਕਰਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਪਿਆਰ, ਭਾਈਚਾਰੇ ਅਤੇ ਇਨਸਾਨੀਅਤ ਦਾ ਸੰਦੇਸ਼ ਦੇਂਦੀਆਂ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੇਲੇ ਵਿੱਚ ਸਫ਼ਾਈ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਪਲਾਸਟਿਕ ਦੀ ਵਰਤੋਂ ਤੋਂ ਬਚਿਆ ਜਾਵੇ ਤਾਂ ਜੋ ਮੇਲੇ ਦੀ ਪਵਿੱਤਰਤਾ ਅਤੇ ਵਾਤਾਵਰਣ ਦੋਹਾਂ ਦੀ ਰੱਖਿਆ ਕੀਤੀ ਜਾ ਸਕੇ।
Capture-1-6 ਸੁਖਮਨੀ ਸਾਹਿਬ ਦੇ ਪਾਠ ਨਾਲ ਬਾਬਾ ਫ਼ਰੀਦ ਮੇਲੇ ਦੀ ਸ਼ੁਰੂਆਤ
ਇਸ ਮੌਕੇ ਮੈਡਮ ਬੇਅੰਤ ਕੌਰ, ਐਸ.ਪੀ ਮਨਵਿੰਦਰ ਸਿੰਘ, ਸਿਮਰਜੀਤ ਸਿੰਘ ਸੇਖੋ , ਕੁਲਇੰਦਰ ਸਿੰਘ ਸੇਖੋ , ਜਤਿੰਦਰ ਪਾਲ ਸਿੰਘ ਵੈਹਣੀਵਾਲ, ਸੁਰਿੰਦਰ ਸਿੰਘ ਰੋਮਾਣਾ , ਬਚਨ ਸਿੰਘ ਨੱਥਲਵਾਲਾ , ਪਰਮਜੀਤ ਸਿੰਘ ਸਰਪੰਚ ਮਚਾਕੀ , ਚਰਨਜੀਤ ਸਿੰਘ ਸੇਖੋ , ਮਹੀਪਇੰਦਰ ਸਿੰਘ ਸੇਖੋਂ, ਚੰਦ ਸਿੰਘ ਡੋਡ , ਬਲਵਿੰਦਰ ਸਿੰਘ ਬਜਾਜ , ਨਰਿੰਦਰ ਸਿੰਘ ਬਰਾੜ , ਜਸਵੰਤ ਸਿੰਘ ਕੁੱਲ, ਗੁਰਦੀਪ ਸਿੰਘ ਵਿਰਕ , ਗੁਰਿੰਦਰ ਮੋਹਨ ਕਪੂਰ , ਰਣਜੀਤ ਸਿੰਘ ਸੰਧੂ ਹਾਜ਼ਰ ਸਨ।

Share this content:

Post Comment