ਸੁਖਪਾਲ ਖਿਆਲੀ ਵਾਲਾ ਦੇ ਭਰਾ ਲਖਵੀਰ ਨਮਿਤ ਅੰਤਿਮ ਅਰਦਾਸ
ਬਠਿੰਡਾ, 12 ਜੂਨ (ਏ.ਡੀ.ਪੀ ਨਿਊਜ਼) – ਮਜ਼ਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲੇ ਦੇ ਛੋਟੇ ਭਰਾ ਤੇ ਕਾਮਰੇਡ ਗੁਰਬਖਸ਼ ਸਿੰਘ ਖਿਆਲੀਵਾਲਾ ਦੇ ਸਭ ਤੋਂ ਛੋਟੇ ਪੁੱਤ ਲਖਵੀਰ ਸਿੰਘ ਨਮਿੱਤ ਅੱਜ ਅੰਤਿਮ ਅਰਦਾਸ ਪਿੰਡ ਦੇ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ ਦੋਸਤਾਂ ਤੇ ਇਲਾਕਾ ਵਾਸੀਆਂ ਤੋਂ ਇਲਾਵਾ ਮਜ਼ਦੂਰ ਕਿਸਾਨ ਜਥੇਬੰਦੀਆਂ,ਇਨਕਲਾਬੀ,ਜਮਹੂਰੀ ਤੇ ਜਨਤਕ ਆਗੂਆਂ ਨੇ ਸ਼ਮੂਲੀਅਤ ਕੀਤੀ,ਜਿਹਨਾਂ ਵਿੱਚ ਲੋਕ ਮੋਰਚਾ ਦੇ ਜਨਰਲ ਸਕੱਤਰ ਜਗਮੇਲ ਸਿੰਘ,ਦਲਿਤ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਹਰਬੰਸ ਸਿੰਘ ਤੇ ਲੋਕ ਸੰਗਰਾਮ ਮੋਰਚਾ ਦੇ ਆਗੂ ਸੁਖਮੰਦਰ ਸਿੰਘ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇ ਵਾਲਾ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਗਸੀਰ ਸਿੰਘ ਮਹਿਰਾਜ,ਭਾਰਤੀ ਕਿਸਾਨ ਯੂਨੀਅlਨ ਕ੍ਰਾਂਤੀਕਾਰੀ ਦੀ ਜਨਰਲ ਸਕੱਤਰ ਸੁਖਵਿੰਦਰ ਕੌਰ,ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਡਾ.ਅਜੀਤਪਾਲ ਸਿੰਘ ਐਮ ਡੀ, ਤੇ ਔਰਤ ਆਗੂ ਮੁਖਤਿਆਰ ਕੌਰ ਨੇ ਹੰਝੁਆਂ ਭਰੀ ਅੰਤਿਮ ਸ਼ਰਧਾਂਜਲੀ ਦੇਖ ਕੇ ਹਾਜ਼ਰੀ ਲਵਾਈ l

ਇੱਥੇ ਦੱਸਣਾ ਜਰੂਰੀ ਹੈ ਕਿ ਲਖਵੀਰ ਦੇ ਬਾਪ ਕਮਿਊਨਿਸਟ ਇਨਕਲਾਬੀ ਲਹਿਰ ਦੇ ਆਗੂ ਮਰਹੂਮ ਗੁਰਬਖਸ਼ ਸਿੰਘ ਖਿਆਲੀਵਾਲਾ ਆਪਣੇ ਸਮੇਂ ਦੇ ਉਘੇ ਤੇ ਨਿਧੜਕ ਲੀਡਰ ਰਹੇ ਤੇ ਅਨੇਕਾਂ ਘੋਲਾਂ ਸਮੇਂ ਆਪਣਾ ਰੋਲ ਨਿਭਾਉਂਦਿਆਂ ਕੁਰਬਾਨੀਆਂ ਦਿੱਤੀਆਂ ਤੇ ਜੇਲ ਵੀ ਕੱਟੀ l ਉਹਨਾਂ ਦਾ ਪੁੱਤ ਲਖਵੀਰ ਸਿੰਘ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਇੱਕ ਠੇਕੇਦਾਰ ਕੋਲ ਕਈ ਸਾਲਾਂ ਤੋਂ ਮੁਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਸਬ ਡਿਵੀਜ਼ਨ ਦੇ ਇੱਕ ਪਿੰਡ ਵਿੱਚ ਹਾਈ ਵੋਲਟੇਜ ਲਾਈਨਾਂ ਵਿਛਾਉਣ ਦਾ ਕੰਮ ਕਰ ਰਿਹਾ ਸੀ ਕਿ ਪਿਛਲੇ ਦਿਨੀਂ ਅਚਾਨਕ ਕਰੰਟ ਦੇ ਸਿਸਟਮ ਦੀ ਖਰਾਬੀ ਕਾਰਨ ਉਹ ਹੇਠਾਂ ਡਿੱਗ ਕੇ ਮੌਕੇ ਤੇ ਹੀ ਫੌਰੀ ਮੌਤ ਦਾ ਸ਼ਿਕਾਰ ਹੋ ਗਿਆ l ਹਾਦਸਾ ਵਾਪਰਨ ਮੌਕੇ ਪਾਵਰ ਕਾਰਪੋਰੇਸ਼ਨ ਦਾ ਕੋਈ ਵੀ ਤਕਨੀਕੀ ਮਾਹਰ ਜਾਂ ਅਫਸਰ ਨੇੜੇ ਮੌਜੂਦ ਨਹੀਂ ਸੀ, ਸਿਰਫ ਤਿੰਨ ਮਜ਼ਦੂਰਾਂ ਨੂੰ ਇਕੱਲਿਆਂ ਹੀ ਇੱਕ ਲਾਈਨ ਤੇ ਕੰਮ ਕਰਨ ਲਈ ਛੱਡਿਆ ਹੋਇਆ ਸੀ l

ਅੱਜ ਦੇ ਸ਼ਰਧਾਂਜਲੀ ਸਮਾਗਮ ਵਿੱਚ ਸੁਖਮੰਦਰ ਸਿੰਘ ਨੇ ਲੋਕ ਸੰਗਰਾਮ ਮੋਰਚਾ ਵੱਲੋਂ ਆਪਣੇ ਵਿਚਾਰ ਰੱਖਦਿਆਂ ਠੇਕੇਦਾਰੀ ਸਿਸਟਮ ਨੂੰ ਇੱਕ ਨਿੱਜੀਕਰਨ ਦੀ ਨੀਤੀ ਤਹਿਤ ਲਿਆਂਦਾ ਗਿਆ ਬਹੁਤ ਸੀ ਜ਼ਾਲਮਨਾ ਪ੍ਰਬੰਧ ਦਿਸਿਆ,ਜਿਸ ਤਹਿਤ ਮਜ਼ਦੂਰਾਂ ਦੇ ਸਾਰੇ ਕਿਰਤ ਕਾਨੂੰਨਾਂ ਦੇ ਤਹਿਤ ਮਿਲੇ ਹੱਕ ਖੋਹ ਲਏ ਗਏ ਹਨ ਅਤੇ ਉਹਨਾਂ ਨੂੰ ਬਹੁਤ ਨਿਗੁਣੀਆ ਤਨਖਾਹਾਂ ਤੇ ਜਾਨਲੇਵਾ ਹਾਲਾਤਾਂ ਵਿੱਚ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਮਹਿਕਮੇ ‘ਚ ਜੋ ਪਹਿਲਾਂ ਕਾਮਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੁੰਦੀ ਸੀ ਹੁਣ ਉਹ ਸੈਂਕੜੇ ਤੋਂ ਵੀ ਘੱਟ ਕਰ ਦਿੱਤੇ ਜਾਣ ਕਰਕੇ ਕੰਮ ਦਾ ਬੋਝ ਬੇਹੱਦ ਵੱਧ ਗਿਆ ਹੈ ਤੇ ਉਹ ਤਣਾਅ ਦੇ ਵਾਤਾਵਰਨ ਕੰਮ ਕਰਣ ਲਈ ਮਜ਼ਬੂਰ ਹਨ l ਸੁਖਪਾਲ ਸਿੰਘ ਖਿਆਲੀਵਾਲਾ ਤੋਂ ਮਿਲੀ ਜਾਣਕਾਰੀ ਮੁਤਾਬਕ ਲਖਬੀਰ ਆਪਣੇ ਪਿੱਛੇ ਪਤਨੀ ਇੱਕ ਬੇਟਾ ਤੇ ਬੇਟੀ ਛੱਡ ਗਏ ਹਨ ਜਿਨਾਂ ਦੇ ਗੁਜ਼ਾਰੇ ਦਾ ਹੁਣ ਕੋਈ ਸਾਧਨ ਨਹੀਂ ਬਚਿਆ ਕਿਉਂਕਿ ਲਖਬੀਰ ਹੀ ਕੋਈ ਇੱਕ ਕਮਾਊ ਮੈਂਬਰ ਸੀ l

ਪੰਜਾਬ ਰਾਜ ਕਾਰਪੋਰੇਸ਼ਨ ਨੇ ਅਜੇ ਤੱਕ ਲਖਵੀਰ ਦੇ ਕੇਸ ਵਿੱਚ ਬਣਦੀਆਂ ਅਦਾਇਗੀਆਂ ਦੇਣ ਦਾ ਭਰੋਸਾ ਤੱਕ ਵੀ ਨਹੀਂ ਦਿੱਤਾ ਤੇ ਅੱਜ ਦੇ ਸਮਾਗਮ ਵਿੱਚ ਕੋਈ ਅਧਿਕਾਰੀ ਜਾਂ ਠੇਕੇਦਾਰ ਹਾਜ਼ਰ ਤੱਕ ਨਹੀਂ ਹੋਇਆ ਤੇ ਨਾ ਹੀ ਕੋਈ ਹਮਦਰਦੀ ਜਾਹਿਰ ਕੀਤੀ ਹੈ। ਪੋਸਟਮਾਰਟਮ ਰਿਪੋਰਟ ਵੀ ਮਹਿਕਮੇ ਨੇ ਜਨਤਕ ਨਹੀਂ ਕੀਤੀ ਸ਼ਾਇਦ ਉਹ ਇਸ ਮੌਤ ਨੂੰ ਸਧਾਰਨ ਕੁਦਰਤੀ ਮੌਤ ਕਹਿ ਕੇ ਰਫਾ ਦਫਾ ਕਰ ਦੇਣਾ ਚਾਹੁੰਦੇ ਹਨ ਤਾਂ ਕਿ ਮਹਿਕਮੇ ਵੱਲੋਂ ਕੁਝ ਵੀ ਆਰਥਿਕ ਸਹਾਇਤਾ ਨਾ ਦੇਣੀ ਪਵੇ l ਗਰੁੱਪ ਇੰਸ਼ੋਰੈਂਸ ਸਕੀਮ ਤਹਿਤ ਵੀ ਅਜੇ ਤੱਕ ਉਸ ਦਾ ਕੇਸ ਮਹਿਕਮਾ ਤਿਆਰ ਕਰਨ ਲਈ ਰਾਜ਼ੀ ਨਹੀਂ l ਮੌਤ ਤੋਂ ਤੀਜੇ ਦਿਨ ਬਾਅਦ ਪੋਸਟਮਾਰਟਮ ਪਿੱਛੋਂ ਲਾਸ਼ ਦੇਣ ਦੇ ਸਮੇਂ ਵੀ ਮਹਿਕਮੇ ਦਾ ਕੋਈ ਐਸਡੀਓ ਜਾਂ ਐਕਸੀਅਨ ਉਹਨਾਂ ਨੂੰ ਨਹੀਂ ਮਿਲਿਆ ਅਤੇ ਨਾ ਹੀ ਠੇਕੇਦਾਰ ਨੂੰ ਸਾਹਮਣੇ ਕੀਤਾ ਗਿਆ l ਵੱਡਾ ਠੇਕੇਦਾਰ ਤਾਂ ਆਪ ਨਾਭੇ ਦਾ ਹੈ ਅਤੇ ਉਸ ਨੇ ਅੱਗੇ ਛੋਟੇ ਠੇਕੇਦਾਰਾਂ ਨੂੰ ਇਹ ਕੰਮ ਵੰਡ ਰੱਖਿਆ ਹੈ l
ਜਿਸ ਕਾਰਨ ਕੋਈ ਵੀ ਪੱਲਾ ਫੜਾਉਣ ਨੂੰ ਤਿਆਰ ਨਹੀਂ l ਪੰਜਾਬ ਸਰਕਾਰ ਕਾਮਿਆਂ ਦੀ ਸੁਰੱਖਿਆ ਨੂੰ ਠੇਕੇਦਾਰੀ ਪ੍ਰਬੰਧ ਤੇ ਛੱਡ ਕੇ ਆਪ ਸੁਰਖਰੂ ਹੋ ਗਈ ਲੱਗਦੀ ਹੈ ਅਤੇ ਇਸ ਕਰਕੇ ਕੋਈ ਵੀ ਗਰੀਬ ਦੀ ਬਾਂਹ ਫੜਨ ਵਾਲਾ ਦਿਸਦਾ ਨਹੀਂ l ਜਥੇਬੰਦੀਆਂ ਨੇ ਪਰਿਵਾਰ ਨੂੰ ਭਰੋਸਾ ਦਵਾਇਆ ਹੈ ਕਿ ਜੇ ਸਰਕਾਰ ਨੇ ਕੋਈ ਵੀ ਉਤਾ ਨਾ ਵਾਚਿਆ ਤਾਂ ਉਹ ਇਸ ਬਾਰੇ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣੀਆਂ l ਇਕੱਠ ਵਿੱਚ ਹਾਜ਼ਰ ਸਾਰੇ ਹੀ ਆਗੂਆਂ ਨੇ ਲਖਵੀਰ ਦੀ ਮੌਤ ਦੇ ਜਿੰਮੇਵਾਰ ਅਧਿਕਾਰੀਆਂ ਤੇ ਐਕਸ਼ਨ ਲੈਣ ਅਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਜ਼ੋਰ ਦੇ ਕੇ ਰੱਖੀ ਹੈ l
Share this content:


Post Comment