ਸੀ.ਬੀ ਐੱਸ ਈ ਦਾ ਦਫ਼ਤਰ ਲੁਧਿਆਣੇ ਤਬਦੀਲ
ਚੰਡੀਗੜ੍ਹ, 22 ਜਨਵਰੀ – ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਆਪਣੇ ਮੁਹਾਲੀ ਦਫ਼ਤਰ ਨੂੰ ਲੁਧਿਆਣਾ ਤਬਦੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸਕੂਲਾਂ ਨੂੰ ਸੀ ਬੀ ਐੱਸ ਈ ਪੰਚਕੂਲਾ ਦੇ ਦਫ਼ਤਰ ਨਾਲ ਜੋੜਿਆ ਗਿਆ ਹੈ। ਸੀ ਬੀ ਐੱਸ ਈ ਦੇ ਲੁਧਿਆਣਾ ਦਫ਼ਤਰ ਨਾਲ ਪੰਜਾਬ ਦੇ ਸਾਰੇ ਸਕੂਲਾਂ ਅਤੇ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਜੋੜਿਆ ਗਿਆ ਹੈ। ਸੀ ਬੀ ਐੱਸ ਈ ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ 20 ਜਨਵਰੀ ਨੂੰ ਪੱਤਰ ਜਾਰੀ ਕਰ ਕੇ ਦੱਸਿਆ ਕਿ ਸੀ ਬੀ ਐੱਸ ਈ ਮੁਹਾਲੀ ਦਾ ਦਫ਼ਤਰ ਲੁਧਿਆਣਾ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਇਹ ਦਫ਼ਤਰ ਟਰੇਡ ਸੈਂਟਰ, ਬੀ-XXX-777, ਸ਼ੇਰਪੁਰ, ਲੁਧਿਆਣਾ ਵਿੱਚ ਬਣਾਇਆ ਗਿਆ ਹੈ ਤੇ ਇਸ ਦਾ ਪਿਨ ਕੋਡ-141010 ਹੈ; ਪੰਚਕੂਲਾ ਦੇ ਖੇਤਰੀ ਦਫ਼ਤਰ ਵਿਚ ਹਰਿਆਣਾ ਦੇ ਕਈ ਨਵੇਂ ਜ਼ਿਲ੍ਹੇ ਜੋੜੇ ਗਏ ਹਨ। ਇਨ੍ਹਾਂ ਵਿੱਚ ਹਰਿਆਣਾ ਦੇ ਦਸ ਜ਼ਿਲ੍ਹੇ ਅੰਬਾਲਾ, ਫਤਿਹਾਬਾਦ, ਹਿਸਾਰ, ਜੀਂਦ, ਕੈਥਲ, ਕਰਨਾਲ, ਕੁਰੂਕਸ਼ੇਤਰ, ਪੰਚਕੂਲਾ, ਸਿਰਸਾ ਤੇ ਯਮੁਨਾਨਗਰ ਸ਼ਾਮਲ ਹੋਣਗੇ। ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਲੱਦਾਖ ਦੇ ਸਕੂਲ ਵੀ ਪੰਚਕੂਲਾ ਦੇ ਖੇਤਰੀ ਦਫ਼ਤਰ ਨਾਲ ਜੋੜੇ ਗਏ ਹਨ।
Share this content:



Post Comment