Loading Now

‘ਸਿੱਖਿਆ ਨਾਲ ਰੁਜ਼ਗਾਰ’ ਦੇ ਸੁਨੇਹੇ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਹੀ ਸਰਬ ਨੌਜਵਾਨ ਸਭਾ : ਡਾ. ਜੀ.ਐਲ. ਗੋਇਲ

‘ਸਿੱਖਿਆ ਨਾਲ ਰੁਜ਼ਗਾਰ’ ਦੇ ਸੁਨੇਹੇ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਹੀ ਸਰਬ ਨੌਜਵਾਨ ਸਭਾ : ਡਾ. ਜੀ.ਐਲ. ਗੋਇਲ

WhatsApp-Image-2026-04-03-at-3.22.22-PM-1024x652 ‘ਸਿੱਖਿਆ ਨਾਲ ਰੁਜ਼ਗਾਰ’ ਦੇ ਸੁਨੇਹੇ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਹੀ ਸਰਬ ਨੌਜਵਾਨ ਸਭਾ : ਡਾ. ਜੀ.ਐਲ. ਗੋਇਲ
ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡਾ. ਜੀ.ਐਲ. ਗੋਇਲ ਤੇ ਮੈਂਬਰ ਅਨਿਲ ਕੋਸ਼ਿਕ ਸਭਾ ਵਲੋਂ ਵੋਕੇਸ਼ਨਲ ਸੈਂਟਰ ਦਾ ਨਿਰੀਖਣ ਕਰਨ ਦੀਆਂ ਤਸਵੀਰਾਂ।

* ਸੋਸਵਾ ਪੰਜਾਬ ਦੀ ਟੀਮ ਨੇ ਵੋਕੇਸ਼ਨਲ ਟਰੇਨਿੰਗ ਸੈਂਟਰ ਦਾ ਕੀਤਾ ਦੌਰਾ
ਫਗਵਾੜਾ 3 ਅਪ੍ਰੈਲ (ਏ.ਡੀ.ਪੀ. ਨਿਊਜ਼ ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਅਤੇ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ਦਾ ਦੌਰਾ ਕਰਨ ਲਈ ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡਾ. ਜੀ.ਐਲ. ਗੋਇਲ ਵਿਸ਼ੇਸ਼ ਤੌਰ ‘ਤੇ ਸੈਂਟਰ ਵਿਖੇ ਪਹੁੰਚੇ। ਉਨ੍ਹਾਂ ਦੇ ਨਾਲ ਸੋਸਵਾ ਪੰਜਾਬ ਦੇ ਮੈਂਬਰ ਅਨਿਲ ਕੋਸ਼ਿਕ ਰਿਟਾ. ਡੀ.ਜੀ.ਪੀ. ਵੀ ਸਨ। ਡਾ. ਗੋਇਲ ਨੇ ਸੈਂਟਰ ਦੇ ਕੰਮਕਾਜ ਦਾ ਜਾਇਜ਼ਾ ਲਿਆ ਅਤੇ ਸਿਖਲਾਈ ਹਾਸਲ ਕਰ ਰਹੀਆਂ ਲੜਕੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਪ੍ਰਤੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸੋਸਵਾ ਦੀ ਟੀਮ ਨੂੰ ਦੱਸਿਆ ਕਿ ਸੈਂਟਰ ਰਾਹੀਂ ਹੁਣ ਤੱਕ ਸੈਂਕੜਿਆਂ ਲੜਕੀਆਂ ਬਿਊਟੀਸ਼ਨ, ਕਟਿੰਗ-ਟੇਲਰਿੰਗ, ਕੰਪਿਊਟਰ ਅਤੇ ਹੋਮ ਕੇਅਰ ਕੋਰਸਾਂ ਦੀ ਟਰੇਨਿੰਗ ਪ੍ਰਾਪਤ ਕਰਕੇ ਸਵੈ-ਰੁਜ਼ਗਾਰ ਨਾਲ ਜੁੜ ਚੁੱਕੀਆਂ ਹਨ ਅਤੇ ਆਪਣੇ ਪਰਿਵਾਰਾਂ ਦਾ ਆਰਥਕ ਸਹਾਰਾ ਬਣੀਆਂ ਹਨ। ਡਾ. ਗੋਇਲ ਨੇ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਲੋੜ ਅਨੁਸਾਰ ਇੱਕ ਹੋਰ ਨਵਾਂ ਕੋਰਸ ਸ਼ੁਰੂ ਕਰਨ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ‘ਸਿੱਖਿਆ ਨਾਲ ਰੁਜ਼ਗਾਰ’ ਦੇ ਸੁਨੇਹੇ ਨੂੰ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ, ਜੋ ਕਿ ਸਮਾਜਿਕ ਬਦਲਾਅ ਵੱਲ ਇੱਕ ਵੱਡਾ ਕਦਮ ਹੈ। ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਦੀਆਂ ਲੜਕੀਆਂ ਨੂੰ ਖੁਦਮੁਖਤਿਆਰੀ ਅਤੇ ਨਵੇਂ ਜੀਵਨ ਦੀ ਦਿਸ਼ਾ ਮਿਲ ਰਹੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਵੋਕੇਸ਼ਨਲ ਸੈਂਟਰ ਭਵਿੱਖ ਵਿੱਚ ਹੋਰ ਵਿਸਥਾਰ ਕਰੇਗਾ ਤਾਂ ਜੋ ਵਧੇਰੇ ਲੋੜਵੰਦ ਲੜਕੀਆਂ ਹੁਨਰਮੰਦ ਬਣਨ ਲਈ ਇਸਦਾ ਲਾਭ ਪ੍ਰਾਪਤ ਕਰ ਸਕਣ। ਸੋਸਵਾ ਦੇ ਮੈਂਬਰ ਅਨਿਲ ਕੋਸ਼ਿਕ ਨੇ ਵੀ ਕਿਹਾ ਕਿ ਜਦੋਂ ਔਰਤਾਂ ਆਤਮ ਨਿਰਭਰ ਬਣਦੀਆਂ ਹਨ ਤਾਂ ਪੂਰਾ ਸਮਾਜ ਤਰੱਕੀ ਕਰਦਾ ਹੈ। ਇਸ ਤਰ੍ਹਾਂ ਦੇ ਵੋਕੇਸ਼ਨਲ ਸੈਂਟਰ ਸਮਾਜ ਵਿੱਚ ਸਕਾਰਾਤਮਕ ਸੋਚ ਨੂੰ ਜਨਮ ਦੇ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣ ਰਹੇ ਹਨ। ਸੈਂਟਰ ਵਿੱਚ ਮਿਲ ਰਹੀ ਸਿਖਲਾਈ ਸਿਰਫ਼ ਹੁਨਰ ਹੀ ਨਹੀਂ ਸਿਖਾਉਂਦੀ, ਸਗੋਂ ਜੀਵਨ ਵਿੱਚ ਅੱਗੇ ਵੱਧਣ ਦਾ ਹੌਸਲਾ ਵੀ ਪੈਦਾ ਕਰਦੀ ਹੈ। ਇਸ ਤਰ੍ਹਾਂ ਦੇ ਉਪਰਾਲੇ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ, ਸਗੋਂ ਨਾਰੀ ਵਿੱਚ ਆਤਮ-ਵਿਸ਼ਵਾਸ ਅਤੇ ਸਵਾਬਿਮਾਨ ਵੀ ਵਧਾਉਂਦੇ ਹਨ। ਇਸ ਮੌਕੇ ਪ੍ਰੋਗਰਾਮਿੰਗ ਮੈਨੇਜਰ ਮੈਡਮ ਵਰਸ਼ਾ ਅਰੋੜਾ, ਸੈਂਟਰ ਦੇ ਮੈਨੇਜਰ ਜਗਜੀਤ ਸੇਠ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਦਲਜੀਤ ਕੌਰ, ਮੈਡਮ ਲਕਸ਼ਮੀ, ਮੈਡਮ ਸੁਖਪ੍ਰੀਤ ਕੌਰ, ਮੈਡਮ ਖੁਸ਼ੀ ਰਾਣਾ, ਗੁਰਦੀਪ ਸਿੰਘ ਤੁਲੀ, ਗੁਰਮੀਤ ਸਿੰਘ ਪਲਾਹੀ, ਗੁਲਸ਼ਨ ਕਪੂਰ, ਰਣਜੀਤ ਸਿੰਘ ਬੇਦੀ, ਸਿਖਲਾਈ ਲੈ ਰਹੀਆਂ ਵਿਦਿਆਰਥਣਾਂ ਕੋਮਲਪ੍ਰੀਤ, ਮੋਨਿਕਾ, ਰਜਨੀ, ਅਨੁਰਾਧਾ, ਤਾਨੀਆ, ਅਰਾਧਨਾ, ਦਿਵਿਆ, ਗੋਮਤੀ, ਅਮਨਜੋਤ, ਸੁਖਮਨ, ਰੁਪਿੰਦਰ, ਜਾਚਨਾ, ਭਾਰਤੀ, ਸਿਮਰਨ, ਮਾਲਤੀ, ਪ੍ਰੀਤੀ, ਪ੍ਰਾਚੀ, ਸੁਨੀਤਾ, ਅਨਾਮਿਕਾ, ਗੁਰਚਰਨ, ਪਾਇਲ, ਮਨੀਸ਼ਾ, ਅਨਮੋਲ, ਅਮਨਦੀਪ, ਮੁਸਕਾਨ, ਨਵਨੀਤ, ਜੈਸਮੀਨ, ਪ੍ਰੀਆ ਹਾਜ਼ਰ ਸਨ।

Share this content:

Post Comment