ਸਿੱਖਣ ਸਿਖਾਉਣ ਪ੍ਰਕਿਰਿਆ ਉੱਪਰ ਬੱਚਿਆਂ ਦੀ ਗੈਰ-ਹਾਜਰੀ ਦੇ ਪ੍ਰਭਾਵ/ਵਰਿੰਦਰ ਕੌਰ
ਮਨੋਵਿਿਗਆਨੀਆਂ ਦਾ ਵਿਚਾਰ ਹੈ ਕਿ ਸਿੱਖਣ ਸਿਖਾਉਣ ਪ੍ਰਕਿਿਰਆ ਨਾਲ ਹੀ ਬੱਚੇ ਦੀ ਸਖਸ਼ੀਅਤ ਦੇ ਵਿਕਾਸ ਦਾ ਆਰੰਭ ਹੁੰਦਾ ਹੈ।ਮਨੋਵਿਿਗਆਨੀਆਂ ਦਾ ਮੱਤ ਹੈ ਇਹ ਵੀ ਕਿ ਇਹ ਸਿੱਖਣ ਸਿਖਾਉਣ ਪ੍ਰਕਿਿਰਆ ਬਹੁਤ ਹੀ ਆਸਾਨ ਅਤੇ ਗ੍ਰਹਿਣ ਕਰਨ ਦੀਆਂ ਪ੍ਰਸਥਿਤੀਆਂ ਵਿਚੋਂ ਗੁਜਰਦੀ ਹੈ।ਬਚਪਨ ਦੀ ਉਦਾਹਰਨ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਬੱਚੇ ਦਾ ਆਲਾ ਦੁਆਲਾ ਬੱਚੇ ਦੇ ਬਾਲ ਮਨੋਵਿਿਗਆਨ ਅਨੁਸਾਰ ਢੁੱਕਵਾਂ ਹੈ ਤਾਂ ਬੱਚਾ ਬਗੈਰ ਭਾਸ਼ਾ ਦੇ ਵੀ ਸਿੱਖਣ ਸਿਖਾਉਣ ਪ੍ਰਕਿਿਰਆ ਆਸਾਨ ਹੋਣ ਕਰਕੇ ਬਹੁਤ ਕੁਝ ਬਿਨਾਂ ਬੋਲਿਆਂ ਹੀ ਸਿੱਖ ਲੈਂਦਾ ਹੈ।ਜਿਵੇਂ ਜਿਵੇਂ ਬੱਚੇ ਦੀ ਉਮਰ ਵੱਧਦੀ ਹੈ ਉਹ ਆਪਣੇ ਆਲੇ ਦੁਆਲੇ ਵਿੱਚ ਆਪ-ਮੁਹਾਰੇ ਆਪਣੇ ਪਰਾਏ ਦੀ ਪਹਿਚਾਣ,ਪਿਆਰ,ਲਾਡ,ਡਰ,ਖਿਡਾਉਣਿਆਂ ਪ੍ਰਤੀ ਮੇਰ ਤੇ ਖਿੱਚ ਆਦਿ ਨੂੰ ਬਹੁਤ ਹੀ ਤੀਬਰਤਾ ਨਾਲ ਗ੍ਰਹਿਣ ਕਰਦਾ ਹੈ।ਜਿੰਨੀ ਨਿਰੰਤਰਤਾ ਮਾਂ ਤੇ ਪਰਿਵਾਰ ਦੀ ਬੱਚੇ ਨਾਲ ਹੋਵੇਗੀ ਉਨਾਂ ਹੀ ਬੱਚਾ ਜਲਦੀ ਸਿੱਖਣ ਤੇ ਗ੍ਰਹਿਣ ਪ੍ਰਕਿਿਰਆ ਰਾਹੀਂ ਜਿਆਦਾ ਸਿੱਖਦਾ ਹੈ।
ਸਕੂਲੀ ਜੀਵਨ ਵਿੱਚ ਇਹ ਮਨੋਵਿਿਗਆਨਿਕ ਅਤੇ ਵਿਿਗਆਨਿਕ ਪੱਖ ਬੱਚੇ ਦੀ ਸਿੱਖਣ ਤੇ ਗ੍ਰਹਿਣ ਕਰਨ ਪ੍ਰਕਿਿਰਆ ਉੱਪਰ ਸਿੱਧਾ ਤੇ ਸਦੀਵੀ ਪ੍ਰਭਾਵ ਪਾਉਂਦੇ ਹਨ।ਸਰਵੇਕਾਰ ਦੱਸਦੇ ਹਨ ਕਿ ਲਗਾਤਾਰ ਹਾਜ਼ਰ ਤੇ ਗੈਰ-ਹਾਜ਼ਰ ਵਿਿਦਆਰਥੀਆਂ ਦਾ ਜਦੋਂ ਜਦੋਂ ਵੀ ਨਿਰੀਖਣ ਹੋਇਆ ਹੈ ਉਸ ਵਿੱਚ ਗੈਰ-ਹਾਜ਼ਰ ਵਿਿਦਆਰਥੀ ਲਗਾਤਾਰ ਹਾਜ਼ਰ ਰਹਿਣ ਵਾਲੇ ਵਿਿਦਆਰਥੀਆਂ ਤੋਂ ਪਛੜੇ ਹਨ।ਨੈਸ਼ਨਲ ਅਚੀਵਮੈਂਟ ਸਰਵਿਆਂ ਦੀਆਂ ਰਿਪੋਰਟਾਂ ਵੀ ਇਹਨਾਂ ਤੱਥਾਂ ਨੂੰ ਲਗਾਤਾਰ ਦਰਸਾ ਰਹੀਆਂ ਹਨ।ਲਗਾਤਾਰ ਹਾਜ਼ਰ ਵਿਿਦਆਰਥੀਆਂ ਦਾ ਆਪਣੇ ਸਾਥੀਆਂ,ਸਕੂਲ ਦੇ ਸਾਜੋ-ਸਮਾਨ ਅਤੇ ਅਧਿਆਪਕਾਂ ਨਾਲ ਮੋਹ ਤੇ ਨੇੜਲੇ ਅਪਣੱਤ ਭਰੇ ਸਬੰਧ ਆਪ ਮੁਹਾਰੇ ਬਣ ਜਾਂਦੇ ਹਨ।ਲਗਾਤਾਰ ਹਾਜ਼ਰ ਵਿਿਦਆਰਥੀ ਆਪਣੇ ਸਿੱਖਣ ਤੇ ਗ੍ਰਹਿਣ ਕਰਨ ਸਮੇਂ ਆਈਆਂ ਔਕੜਾਂ ਚਾਹੇ ਉਹ ਕਲਾਸ ਰੂਮ ਦੀਆਂ ਹੋਣ ਚਾਹੇ ਕਲਾਸ ਰੂਮ ਤੋਂ ਬਾਹਰ ਦੀਆਂ ਹੋਣ ਉਹ ਤੁਰੰਤ ਆਪਣੇ ਸਾਥੀਆਂ ਅਤੇ ਅਧਿਆਪਕਾਂ ਦੀ ਬਦੌਲਤ ਉਹਨਾਂ ਦੇ ਹੱਲ ਤੁਰੰਤ ਪਾ ਲੈਂਦਾ ਹੈ।ਦੂਸਰੇ ਪਾਸੇ ਗੈਰ- ਹਾਜ਼ਰ ਵਿਿਦਆਰਥੀਆਂ ਦੀ ਜਿੰਦਗੀ ਜਾਂ ਸਿੱਖਣ ਪ੍ਰਕਿਿਰਆ ਵਿੱਚ ਇਹ ਔਕੜਾਂ ਖੜੋਤ ਪੈਦਾ ਕਰਦੀਆਂ ਹਨ।ਗੈਰ-ਹਾਜ਼ਰ ਵਿਿਦਆਰਥੀ ਅਧਿਆਪਕਾਂ ਦੀ ਝਿੜਕ ਤੇ ਸਾਥੀਆਂ ਦੀ ਹਾਸੋ-ਹੀਣਤਾ ਦਾ ਸ਼ਿਕਾਰ ਬਣਦੇ ਹਨ ਜੋ ਕਿ ਵਿਿਦਆਰਥੀ ਦੀ ਮਾਨਸਿਕ ਵਿਕਾਸ ਵਿੱਚ ਅਟਕਾ ਪੈਦਾ ਕਰਦਾ ਹੈ।ਇਹ ਅਟਕਾ ਹੌਲੀ ਹੌਲੀ ਜਿੱਥੇ ਸਿੱਖਣ ਤੇ ਸਿਖਾਉਣ ਨੂੰ ਪਛਾੜਣਾ ਸ਼ੁਰੂ ਕਰਦਾ ਹੈ ਉੱਥੇ ਗੈਰ-ਹਾਜ਼ਰ ਵਿਿਦਆਰਥੀਆਂ ਵਿੱਚ ਅਧਿਆਪਕ ਤੇ ਸਾਥੀਆਂ ਪ੍ਰਤੀ ਨਫਰਤ ਪੈਦਾ ਕਰਦਾ ਹੈ।ਇਹ ਨਫਰਤ ਹੌਲੀ ਹੌਲੀ ਪੜ੍ਹਾਈ ਤੇ ਸਕੂਲ ਪ੍ਰਤੀ ਵਿਿਦਆਰਥੀਆਂ ਅੰਦਰ ਅਕੇਵਾਂ ਪੈਦਾ ਕਰਦੀ ਹੈ ਜੋ ਅੱਗੇ ਜਾਕੇ ਇਹ ਸਿੱਖਣ ਸਿਖਾਉਣ ਪ੍ਰਕਿਿਰਆ ਲਈ ਘਾਤਕ ਸਿੱਧ ਹੁੰਦਾ ਹੈ।
ਸਕੂਲੀ ਸਿਲੇਬਸ ਕੜੀ ਪ੍ਰਕਿਿਰਆ ਤੇ ਅਧਾਰਿਤ ਹਨ।ਪਹਿਲੀ ਕੜੀ ਉੱਪਰ ਦੂਜੀ ਕੜੀ,ਦੂਜੀ ਉੱਪਰ ਤੀਜੀ ਕੜੀ ਅਧਾਰਿਤ ਹੁੰਦੀ ਹੈ । ਇਸੇ ਤਰ੍ਹਾਂ ਇਹ ਪ੍ਰਕਿਿਰਆ ਚੱਲਦੀ ਹੈ ਭਾਵ ਭਾਸ਼ਾ ਧੁਨੀਆਂ ਤੋਂ ਬਾਅਦ ਅੱਖਰ ਪਹਿਚਾਣ,ਅੱਖਰ ਪਹਿਚਾਣ ਤੋਂ ਬਾਅਦ ਸ਼ਬਦ ਪਹਿਚਾਣ,ਸ਼ਬਦ ਪਹਿਚਾਣ ਤੋਂ ਬਾਅਦ ਵਾਕ ਪਹਿਚਾਣ ਕੜੀ ਗ੍ਰਹਿਣ ਹੁੰਦੀ ਹੈ।ਇਸੇ ਤਰ੍ਹਾਂ ਗਣਿਤ ਵਿੱਚ ਅੰਕ ਧੁਨੀਆਂ ਤੋਂ ਬਾਅਦ ਅੰਕਾਂ ਦੀ ਪਹਿਚਾਣ,ਅੰਕਾਂ ਦੀ ਪਹਿਚਾਣ ਤੋਂ ਬਾਅਦ ਇੱਕ ਅੰਕੀ,ਦੋ ਅੰਕੀ,ਤਿੰਨ ਅੰਕੀ ਜੋੜੇ ਤੇ ਫਿਰ ਜੋੜ,ਘਟਾਉ,ਗੁਣਾਂ ਤੇ ਤਕਸੀਮ।ਗੈਰ- ਹਾਜ਼ਰ ਵਿਿਦਆਰਥੀ ਸਿੱਖਣ ਸਿਖਾਉਣ ਦੀ ਇਸ ਕੜੀ ਪ੍ਰਕਿਿਰਆ ਵਿੱਚ ਪਛੜ ਜਾਂਦੇ ਹਨ। ਇਹ ਪਛੜੇਵਾਂ ਹੀ ਗੈਰ-ਹਾਜ਼ਰ ਵਿਿਦਆਰਥੀਆਂ ਨੂੰ ਇੱਕ ਦਿਨ ਸਿੱਖਣ ਸਿਖਾਉਣ ਤੇ ਗ੍ਰਹਿਣ ਕਰਨ ਦੀ ਪ੍ਰਕਿਿਰਆ ਤੋਂ ਉਚਾਟ ਕਰ ਦਿੰਦਾ ਹੈ ਅਤੇ ਹੌਲੀ ਹੌਲੀ ਪੜ੍ਹਾਈ ਤੇ ਸਕੂਲ ਤੋਂ ਦੂਰ ਲੈ ਜਾਂਦਾ ਹੈ।ਬਹੁਤੇ ਵਿਿਦਵਾਨਾਂ ਨੇ ਵੀ ਦਰਸਾਇਆ ਹੈ ਕਿ ਵੱਡੀਆਂ ਕਲਾਸਾਂ ਵਿੱਚ ਕਿਸ਼ੋਰ ਅਵਸਥਾ,ਗਰੀਬੀ,ਵੱਡੀਆਂ ਫੀਸਾਂ,ਮਾਪਿਆਂ ਦੀ ਅਨਪੜ੍ਹਤਾ, ਸਰੀਰਕ ਅਸੁਖਾਂਵੀ ਸਥਿਤੀ ਅਤੇ ਅਧਿਆਪਕਾਂ ਦਾ ਰੁੱਖਾ ਰਵੱਈਆ ਵੀ ਸਕੂਲ ਗੈਰ-ਹਾਜ਼ਰੀ ਦਾ ਕਾਰਨ ਬਣਦੇ ਹਨ।
ਅਧਿਆਪਕ ਜੋ ਸਿੱਖਣ ਸਿਖਾਉਣ ਤੇ ਗ੍ਰਹਿਣ ਕਰਨ ਪ੍ਰਕਿਿਰਆ ਲਈ ਸਿੱਧੇ ਰੂਪ ਵਿੱਚ ਜੁੰਮੇਵਾਰ ਹਨ ।ਅਜਿਹੀਆਂ ਪ੍ਰਸਥਿਤੀਆਂ ਵਿੱਚ ਅਧਿਆਪਕਾਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ ਜਿੱਥੇ ਅਧਿਆਪਕ ਭਵਿੱਖ ਘਾੜੇ ਹਨ ਉੱਥੇ ਪਹਿਲਾ ਇੱਕ ਮਨੋਵਿਿਗਆਨੀ ਹਨ। ਸਕੂਲ ਗੈਰ-ਹਾਜ਼ਰੀ ਦੀ ਸਮੱਸਿਆ ਅੱਜ ਸਕੂਲਾਂ ਵਿੱਚ ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਇਹਨਾਂ ਚਣੌਤੀ ਪੂਰਨ ਸਥਿਤੀਆਂ ਵਿੱਚ ਹੀ ਅਧਿਆਪਕਾਂ ਦੀ ਵਿਦਵਤਾ ਤੇ ਮਨੋਵਿਿਗਆਨੀ ਹੋਣ ਦੀ ਪਰਖ ਦਾ ਅਸਲ ਸਮਾਂ ਹੈ। ਅਧਿਆਪਕ ਦਾ ਪਿਆਰ,ਹਲੀਮੀ ਤੇ ਡਰ ਰਹਿਤ ਰਵੱਈਆ ਇਹਨਾਂ ਸਥਿਤੀਆਂ ਲਈ ਰਾਮ-ਬਾਣ ਦਾ ਕੰਮ ਕਰਦਾ ਹੈ।ਅਧਿਆਪਕਾਂ ਦੀ ਮਾਪਿਆਂ , ਸੂਝਵਾਨ ਦਾਨੀ ਸੱਜਣਾਂ ਅਤੇ ਸਮਾਜ-ਸੇਵੀ ਲੋਕਾਂ ਤੱਕ ਪਹੁੰਚ ਇਸ ਸਮੱਸਿਆ ਭਾਵ ਸਕੂਲਾਂ ਵਿਚਲੀ ਗੈਰ-ਹਾਜ਼ਰੀ ਨੂੰ ਘਟਾਉਣ ਜਾਂ ਖਤਮ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ।

– ਵਰਿੰਦਰ ਕੌਰ
-ਬਲਾਕ ਪ੍ਰਾਇਮਰੀ ਸਿੱਖਿਆ ਅਫਸਰ,
-ਬਲਾਕ ਮੋਗਾ-2,
-ਜਿਲ੍ਹਾ ਮੋਗਾ।
-ਮੋਬਾਇਲ ਨੰ.80542-49053
Share this content:



Post Comment