ਸਿਹਤ ਬੀਮਾ ਯੋਜਨਾ ਬਾਰੇ ਸਮਝੌਤਾ ਸਹੀਬੰਦ
ਚੰਡੀਗੜ੍ਹ, 3 ਜਨਵਰੀ – ਪੰਜਾਬ ਸਰਕਾਰ ਨੇ ਅੱਜ ‘ਮੁੱਖ ਮੰਤਰੀ ਸਿਹਤ ਯੋਜਨਾ’ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਨਾਲ ਸਮਝੌਤਾ ਸਹੀਬੰਦ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਨਕਦੀ ਰਹਿਤ ਸਿਹਤ ਬੀਮਾ ਮੁਹੱਈਆ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਸਿਹਤ ਬੀਮਾ ਯੋਜਨਾ ਦੀ ਰਸਮੀ ਸ਼ੁਰੂਆਤ ਕਰਨਗੇ। ਇਨ੍ਹਾਂ ਸਮਾਗਮਾਂ ’ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ।
ਪੰਜਾਬ ਸਰਕਾਰ ਨੇ 2025-26 ਦੇ ਬਜਟ ’ਚ ਇਸ ਸਕੀਮ ਦੀ ਪ੍ਰਬੰਧ ਕੀਤਾ ਸੀ ਅਤੇ ਮਾਰਚ 2025 ’ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਦਾ ਕਵਰ ਐਲਾਨਿਆ ਗਿਆ ਸੀ। ਮੁੱਢਲੇ ਐਲਾਨ ਤੋਂ ਕਰੀਬ ਸਾਢੇ ਨੌਂ ਮਹੀਨੇ ਮਗਰੋਂ ਇਸ ਸਕੀਮ ਦਾ ਰਸਮੀ ਆਗਾਜ਼ ਹੋਵੇਗਾ। ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਨੂੰ ਇਹ ਸਕੀਮ ਲਾਗੂ ਕਰਨ ਵਾਸਤੇ ਬੀਮਾ ਕੰਪਨੀ ਦੀ ਭਾਲ ਲਈ ਕਾਫ਼ੀ ਤਰੱਦਦ ਕਰਨਾ ਪਿਆ ਹੈ।
Share this content:


Post Comment