ਸਿਵਲ ਹਸਪਤਾਲ ਚ ਸੰਪੂਰਨ ਸੁਰੱਖਿਆ ਕੇਂਦਰ ਦਾ ਉਦਘਾਟਨ
*ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਅਧੀਨ ਸੇਵਾਵਾਂ ਦੀ ਸ਼ੁਰੂਆਤ
ਮੋਗਾ, 9 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ) – ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਧੀਨ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਮੋਗਾ ਵਿੱਚ ਸੰਪੂਰਨ ਸੁਰੱਖਿਆ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਇਸ ਕੇਂਦਰ ਦਾ ਉਦਘਾਟਨ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ਉੱਘੇ ਸਮਾਜ ਸੇਵੀ ਕਪਿਲ ਮਿੱਤਲ ਪਾਸੋਂ ਕਰਵਾਇਆ ਗਿਆ ਅਤੇ ਸਨਮਾਨ ਵੀ ਕੀਤਾ ਗਿਆ। ਸਿਵਿਲ ਸਰਜਨ ਵਲੋ ਕੀਤੇ ਇਸ ਕਾਰਜ ਦੀ ਚਾਰੇ ਪਾਸੇ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਹਾਜ਼ਿਰ ਡਾਕਟਰ ਹਰਿੰਦਰ ਸਿੰਘ ਸੂਦ ਐੱਸ ਐਮ ਓ ਮੋਗਾ ਅਤੇ ਡਾਕਟਰ ਰਾਜੇਸ਼ ਮਿੱਤਲ ਡੀ ਐਮ ਸੀ ਮੋਗਾ, ਡਾਕਟਰ ਰੀਤੂ ਜੈਨ ਡੀ ਐੱਫ ਪੀ ਓ ਮੋਗਾ, ਡਾਕਟਰ ਅਸ਼ੋਕ ਸਿੰਗਲਾ ਡੀ ਆਈ ਓ, ਡੀਟੀਓ ਡਾਕਟਰ ਗੋਰਵ ਪਰੀਤ ਸਿੰਘ ਸੋਢੀ, ਪੰਕਜ ਦੂਬੇ ਸਿਵਿਲ ਹਸਪਤਾਲ, ਸਿਮਰਜੀਤ ਸਿੰਮੀ ਨਰਸਿੰਗ ਸਿਸਟਰ, ਰਾਜਵੰਤ ਕੌਰ, ਅਤੇ ਅੰਮ੍ਰਿਤਪਾਲ ਸਿੰਘ ਕਲਸਟਰ ਪ੍ਰੋਗਰਾਮ ਮੈਨੇਜਰ ਦਿਸ਼ਾ ਕਲਸਟਰ ਫਿਰੋਜ਼ਪੁਰ, ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਿਰ ਸਨ । ਇਸ ਮੌਕੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮੋਹਿੰਦਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐੱਸ ਐੱਸ ਕੇ ਇਕ ਮਹੱਤਵਪੂਰਨ ਕਦਮ ਹੈ ਜੋ ਐਚ.ਆਈ.ਵੀ./ਏਡਜ਼ ਮਰੀਜ਼ਾਂ ਦੀ ਦੇਖਭਾਲ ਅਤੇ ਰੋਕਥਾਮ ਦੇ ਖੇਤਰ ਵਿੱਚ ਨਵੀਂ ਮਜ਼ਬੂਤੀ ਜੋੜੇਗਾ।
ਸਿਵਿਲ ਸਰਜਨ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੇਂਦਰ ਰਾਹੀਂ ਮਰੀਜ਼ਾਂ ਨੂੰ ਇੱਕ ਛੱਤ ਹੇਠ ਇਹਨਾਂ ਸੇਵਾਵਾਂ ਦਾ ਲਾਭ ਮਿਲੇਗਾ
ਐਚ.ਆਈ.ਵੀ. ਦੀ ਮੁਫ਼ਤ ਜਾਂਚ ਅਤੇ ਕਾਊਂਸਲਿੰਗ
ਮਰੀਜ਼ਾਂ ਦੀ ਸਿਹਤ ਦੀ ਨਿਯਮਿਤ ਮੋਨਿਟਰਿੰਗ
ਮਨੋਵਿਗਿਆਨਕ ਸਹਾਇਤਾ ਅਤੇ ਕਾਊਂਸਲਿੰਗ
ਮਾਤਾ-ਬਣਨ ਵਾਲੀਆਂ ਮਹਿਲਾਵਾਂ ਲਈ ਵਿਸ਼ੇਸ਼ ਰੋਕਥਾਮ ਸੇਵਾਵਾਂ
ਮਰੀਜ਼ਾਂ ਅਤੇ ਪਰਿਵਾਰਾਂ ਲਈ ਜਾਗਰੂਕਤਾ ਕਾਰਜਕਰਮ
ਉਨ੍ਹਾਂ ਕਿਹਾ ਕਿ ਸੰਪੂਰਨ ਸੁਰੱਖਿਆ ਕੇਂਦਰ ਦਾ ਮਕਸਦ ਕੇਵਲ ਇਲਾਜ ਨਹੀਂ, ਸਗੋਂ ਮਰੀਜ਼ਾਂ ਨੂੰ ਨੈਤਿਕ, ਸਮਾਜਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣਾ ਵੀ ਹੈ। ਇਹ ਕੇਂਦਰ ਸਿਵਿਲ ਹਸਪਤਾਲ ਦੀਆਂ ਹੋਰ ਸੇਵਾਵਾਂ ਨਾਲ ਮਿਲ ਕੇ ਲੋਕਾਂ ਨੂੰ ਬਿਹਤਰ ਤੰਦਰੁਸਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਜ਼ਿਲਾ ਟੀਮ ਨੇ ਕਿਹਾ ਕਿ ਲੋਕਾਂ ਵਿੱਚ ਐਚ.ਆਈ.ਵੀ. ਬਾਰੇ ਜਾਗਰੂਕਤਾ ਅਤੇ ਸਮੇਂ ਤੇ ਜਾਂਚ ਹੀ ਇਸ ਬਿਮਾਰੀ ਤੋਂ ਸੁਰੱਖਿਆ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਕੇਂਦਰ ਦੀ ਸਥਾਪਨਾ ਨਾਲ ਜ਼ਿਲੇ ਵਿੱਚ ਬਿਮਾਰੀ ਦੇ ਰੋਕਥਾਮ ਅਤੇ ਪ੍ਰਬੰਧਨ ਨੂੰ ਹੋਰ ਵਧਾਇਆ ਜਾਵੇਗਾ। ਇਸ ਮੌਕੇ ਤੇ ਡਾ. ਸੁਮੀ ਗੁਪਤਾ, ਮੈਡੀਕਲ ਅਫਸਰ ਡਾ. ਨਵਨੀਤ, ਕਾਊਂਸਲਰ ਨਵਰੀਤ ਕੌਰ, ਕਾਊਂਸਲਰ ਇੰਦਰਜੀਤ ਕੌਰ, ਐਮ ਐਲ ਟੀ ਏਕਤਾਦੀਪ ਕੌਰ ਅਤੇ ਅੰਮ੍ਰਿਤ ਸ਼ਰਮਾ ਵੀ ਹਾਜ਼ਿਰ ਸਨ।
Share this content:



Post Comment