Loading Now

ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਇਕੱਤਰਤਾ ਵਿੱਚ ਤਿੰਨ ਕਿਤਾਬਾਂ ਅਤੇ ਇਕ ਗੀਤ ਲੋਕ ਅਰਪਣ

ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਇਕੱਤਰਤਾ ਵਿੱਚ ਤਿੰਨ ਕਿਤਾਬਾਂ ਅਤੇ ਇਕ ਗੀਤ ਲੋਕ ਅਰਪਣ

WhatsApp-Image-2025-06-05-at-3.29.37-PM-1024x682 ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਇਕੱਤਰਤਾ ਵਿੱਚ ਤਿੰਨ ਕਿਤਾਬਾਂ ਅਤੇ ਇਕ ਗੀਤ ਲੋਕ ਅਰਪਣ


*ਬੱਚਿਆਂ ਦੀ ਹਾਜ਼ਰੀ ਨੇ ਲਾਈ ਖ਼ੂਬ ਰੌਣਕ

ਨੋਵੇਲਾਰਾ – ਇਟਲੀ, 5 ਜੂਨ – ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸ਼ਾਂਤੀ ਸਦਭਾਵਨਾ ਤੇ ਸ਼ਹਾਦਤ ਨੂੰ ਸਮਰਪਿਤ , ਨੋਵੇਲਾਰਾ ਇਟਲੀ ਵਿਖੇ ਸਾਹਿਤਕ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪਰਿਵਾਰਾਂ ਸਮੇਤ ਬੱਚਿਆਂ ਨੇ ਵੀ ਬਾਖੂਬ ਹਾਜਰੀ ਲਵਾਈ ।

WhatsApp-Image-2025-06-05-at-3.29.38-PM-1024x682 ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਇਕੱਤਰਤਾ ਵਿੱਚ ਤਿੰਨ ਕਿਤਾਬਾਂ ਅਤੇ ਇਕ ਗੀਤ ਲੋਕ ਅਰਪਣ

ਜੌਹਲ ਰੈਸਟੋਰੈਂਟ ਨੋਵੇਲਾਰਾ ਇਟਲੀ ਵਿਖੇ ਰੱਖੇ ਇਸ ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਵਲੋਂ ਸਭ ਨੂੰ ਜੀ ਆਇਆਂ ਕਹਿੰਦਿਆਂ , ਅੱਜ ਦੇ ਸਮਾਗਮ ਦਾ ਮਨੋਰਥ ਅਤੇ ਸਭਾ ਦੇ ਕਾਰਜਾਂ ਦਾ ਜ਼ਿਕਰ ਕਰਦਿਆਂ ਕੀਤੀ ਅਤੇ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਦੇ ਭੂਆ ਜੀ ਦੇ ਅਚਾਨਕ ਸਦੀਵੀਂ ਵਿਛੋੜੇ ਦੇ ਸੋਗ ਸਮਾਚਾਰ ਨੂੰ ਵੀ ਸਾਂਝਾ ਕੀਤਾ। ਇਸ ਇਕੱਤਰਤਾ ਵਿੱਚ ਸ਼ਾਮਿਲ ਹੋਏ ਲੇਖਕਾਂ  ਵਿੱਚ ਰਾਣਾ ਅਠੌਲਾ,  ਸਿੱਕੀ ਝੱਜੀ ਪਿੰਡ ਵਾਲਾ, ਜਸਵਿੰਦਰ ਕੌਰ ਮਿੰਟੂ, ਕਰਮਜੀਤ ਕੌਰ ਰਾਣਾ, ਰਾਜੂ ਹਠੂਰੀਆ , ਪ੍ਰੋਫੈਸਰ ਜਸਪਾਲ ਸਿੰਘ, ਭੁਪਿੰਦਰ ਸਿੰਘ , ਦਲਜਿੰਦਰ ਰਹਿਲ ,ਬਿੰਦਰ ਕੋਲੀਆਂਵਾਲ, ਗੁਰਮੀਤ ਸਿੰਘ ਮੱਲ੍ਹੀ ਅਤੇ ਹੋਰਨਾਂ ਵੱਲੋਂ ਬਖੂਬੀ ਹਾਜਰੀ ਲਗਵਾਈ ਗਈ।

WhatsApp-Image-2025-06-05-at-3.29.38-PM1-1024x682 ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਇਕੱਤਰਤਾ ਵਿੱਚ ਤਿੰਨ ਕਿਤਾਬਾਂ ਅਤੇ ਇਕ ਗੀਤ ਲੋਕ ਅਰਪਣ

ਗੀਤਾਂ ਦੀ ਪੇਸ਼ਕਾਰੀ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਟਲੀ ਵੱਸਦੇ ਪੰਜਾਬੀ ਕਲਾਕਾਰ ਮਨਜੀਤ ਸ਼ਾਲ੍ਹਾਪੁਰੀ ਅਤੇ ਮਹਿਕਪ੍ਰੀਤ ਸਿੰਘ ਮੱਲ੍ਹੀ ਨੇ ਧਾਰਮਿਕ ਅਤੇ ਸੱਭਿਆਚਾਰਕ ਗੀਤ ਸੁਣਾ ਕੇ ਸਰੋਤਿਆਂ ਦੀ ਖ਼ੂਬ ਵਾਹ ਵਾਹ ਖੱਟੀ। ਇਸ ਇਕੱਤਰਤਾ ਵਿੱਚ ਸਭਾ ਦੇ ਮੈਂਬਰਾਂ ਤੇ ਅਹੁਦੇਦਾਰਾਂ ਤੋਂ ਇਲਾਵਾ ਪ੍ਰੀਵਾਰਾਂ ਅਤੇ ਬੱਚਿਆਂ ਦੀ ਸ਼ਮੂਲੀਅਤ ਸਮਾਗਮ ਦੀ ਪ੍ਰਾਪਤੀ ਰਹੀ ਜਿਨ੍ਹਾਂ ਸਮਾਗਮ ਨੂੰ ਅੰਤ ਤੱਕ ਸੁਣਿਆ ਤੇ ਸਰਾਹਿਆ। ਜਿਨ੍ਹਾਂ ਵਿੱਚ ਬਲਵਿੰਦਰ ਕੌਰ ,ਹਰਮੀਤ ਸਿੰਘ ਢੋਟ ,ਪ੍ਰਭਦੀਪ ਕੌਰ ਢੋਟ, ਜਸਬੀਰ ਕੌਰ ਮੱਲ੍ਹੀ, ਰਵਨੀਤ ਕੌਰ , ਪ੍ਰਿੰਸ ਗੈਵਿਨ ਸਿੰਘ ਬੱਲ ਅਤੇ ਪਿਆਰੀ ਬੇਟੀ ਗੁਰਲੀਨ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।

ਇਹ ਵੀ ਜ਼ਿਕਰਯੋਗ ਹੈ ਕਿ ਇਸ ਸਾਹਿਤਕ ਸਮਾਗਮ ਵਿੱਚ ਜੇ. ਡੀ ਧਨੋਆ ਪ੍ਰੋਡਕਸ਼ਨ ਵੱਲੋਂ ਪੇਸ਼ ਗੁਰਮੀਤ ਸਿੰਘ ਮੱਲ੍ਹੀ ਦਾ ਲਿਖਿਆ ਤੇ ਸ਼ਿਵਾਨੀ ਮਨਗੋਤਰਾ  ਦਾ ਗਾਇਆ ਗੀਤ “ਜ਼ਿੰਦਗੀ ਮੇਰੀ ” ਦਾ ਪੋਸਟਰ “ਵਿਸ਼ਾਲ ਬਿਆਸ ਦੁਆਰਾ ਸੰਪਾਦਿਤ ਪੰਜਾਬੀ ਪਰਚਾ   “ਮੰਤਵ ” ਮਿਆਰੀ ਪੰਜਾਬੀ ਪਰਚੇ ” ਸੁਰਤਿ ” ਦੇ ਤੀਜੇ  ਅੰਕ ਸਮੇਤ ਡਾ ਸਿਮਰਨ ਕੌਰ ਸੇਠੀ ਅਤੇ ਡਾ ਮਨਪ੍ਰੀਤ ਕੌਰ ਧਾਲੀਵਾਲ ਵੱਲੋਂ ਸੰਪਾਦਿਤ ਪੁਸਤਕ ਵਣਜਾਰਾ ਬੇਦੀ ਲੋਕ ਅਰਪਣ ਕੀਤੀਆਂ ਗਈਆਂ।  ਅੰਤ ਵਿੱਚ ਸਮਾਗਮ ਦੇ ਸੰਚਾਲਕ ਦਲਜਿੰਦਰ ਰਹਿਲ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਹੋਰ ਵੀ ਸਾਹਿਤਕ ਤੇ ਸੱਭਿਆਚਾਰ ਸਮਾਗਮ ਕਰਵਾਏ ਜਾਣ ਦੀ ਸਭਾ ਵੱਲੋਂ ਵਚਨਬੱਧਤਾ ਦੁਹਰਾਈ।

Share this content:

Post Comment