Loading Now

ਸਾਬਕਾ ਰਾਜਦੂਤ ਨਵਦੀਪ ਸੂਰੀ ਨੇ ਪੰਜਾਬ ਵਿੱਚ ਚੱਲ ਰਹੀ SIR ‘ਤੇ ਜਤਾਈ ਚਿੰਤਾ

ਸਾਬਕਾ ਰਾਜਦੂਤ ਨਵਦੀਪ ਸੂਰੀ ਨੇ ਪੰਜਾਬ ਵਿੱਚ ਚੱਲ ਰਹੀ SIR ‘ਤੇ ਜਤਾਈ ਚਿੰਤਾ

 

ਸਾਬਕਾ ਰਾਜਦੂਤ ਨਵਦੀਪ ਸੂਰੀ ਨੇ ਪੰਜਾਬ ਵਿੱਚ ਚੱਲ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ, ਕਿਉਂਕਿ ਉਨ੍ਹਾਂ ਨੂੰ ਇੱਕ ਨੋਟਿਸ ਮਿਲਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਵੇਰਵੇ ਮੇਲ ਨਹੀਂ ਖਾਂਦੇ ਹਨ।

ਸੂਰੀ ਜਿਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਅਤੇ ਮਿਸਰ ਵਿੱਚ ਭਾਰਤ ਦੇ ਰਾਜਦੂਤ ਵਜੋਂ ਅਤੇ ਆਸਟਰੇਲੀਆ ਵਿੱਚ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾਈ ਹੈ, ਨੇ ਐਤਵਾਰ ਨੂੰ ਆਪਣੀ ਪੀੜ ਜ਼ਾਹਰ ਕਰਨ ਲਈ ‘ਐਕਸ’ ਦਾ ਸਹਾਰਾ ਲਿਆ। ਉਨ੍ਹਾਂ ਲਿਖਿਆ, ‘‘ਪਿਆਰੇ @ਈ ਸੀ ਆਈ ਐੱਸ ਵੀ ਈ ਈ ਪੀ, ਪੰਜਾਬ ਵਿੱਚ #ਐੱਸ ਆਈ ਆਰ ਨਾਲ ਆਪਣਾ ਤਜਰਬਾ ਸਾਂਝਾ ਕਰ ਰਿਹਾ ਹਾਂ। ਬੀ ਐੱਲ ਓ ਕੋਲ ਗਿਆ, ਵੋਟਰ ਕਾਰਡ ਅਤੇ ਆਧਾਰ ਕਾਰਡ ਜਮ੍ਹਾਂ ਕਰਵਾਏ ਅਤੇ ਭਰੋਸਾ ਦਿਵਾਇਆ ਗਿਆ ਕਿ ਸਭ ਕੁਝ ਠੀਕ ਹੈ। ਅੱਜ ਇੱਕ ਵਾਲੰਟੀਅਰ ਦਾ ਸੁਨੇਹਾ ਆਇਆ ਕਿ ਕੁਝ ਵੇਰਵੇ 2003 ਦੇ ਐੱਸ ਆਈ ਆਰ ਨਾਲ ਮੇਲ ਨਹੀਂ ਖਾਂਦੇ!’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੂਥ ਪੱਧਰ ਦੇ ਅਧਿਕਾਰੀ ਨਾਲ ਗੱਲ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਨੋਟਿਸ ਲੈਣ ਲਈ ਕਿਹਾ।’’

ਉਨ੍ਹਾਂ ਹੋਰ ਲਿਖਿਆ, ‘‘ਮੇਰੇ ਕੋਲ ਵੋਟਰ ਸ਼ਨਾਖਤੀ ਕਾਰਡ ਅਤੇ ਆਧਾਰ ਕਾਰਡ ਤੋਂ ਇਲਾਵਾ ਹੋਰ ਦਸਤਾਵੇਜ਼ ਵੀ ਹਨ ਪਰ ਮੈਂ ਪੁੱਛੇ ਬਿਨਾਂ ਨਹੀਂ ਰਹਿ ਸਕਦਾ: ਜੇਕਰ ਤਿੰਨ ਦੇਸ਼ਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਵੀ ਮੈਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਆਮ ਨਾਗਰਿਕ ਦਾ ਕੀ ਹਸ਼ਰ ਹੋਵੇਗਾ? ਸੁਖਾਲਾ ਜੀਵਨ, ਮੇਰਾ ਅੰਦਾਜ਼ਾ ਹੈ!’’

 

ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ ਈ ਓ) ਅਨਿੰਦਿਤਾ ਮਿਤਰਾ ਨੇ ਕਿਹਾ ਕਿ ਸੂਰੀ ਦਾ ਨਾਮ ਕਦੇ ਵੀ ਵੋਟਰ ਸੂਚੀ ਵਿੱਚੋਂ ਨਹੀਂ ਕੱਢਿਆ ਗਿਆ, ਕਿਉਂਕਿ ਉਨ੍ਹਾਂ ਦਾ ਨਾਮ 13 ਅਗਸਤ ਨੂੰ ਪ੍ਰਕਾਸ਼ਤ ਡਰਾਫਟ ਵੋਟਰ ਸੂਚੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਰਫ ਨੋਟਿਸ ਭੇਜਿਆ ਗਿਆ ਸੀ ਅਤੇ ਕੁਝ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀ। ਮਿਤਰਾ ਨੇ ਕਿਹਾ ਕਿ ਸਾਰੇ ਲਾਜ਼ਮੀ ਦਸਤਾਵੇਜ਼ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਦਾ ਨਾਮ ਵੋਟਰ ਸੂਚੀ ਦੇ ਹਿੱਸੇ ਵਜੋਂ ਪ੍ਰਕਾਸ਼ਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੂਰੀ ਦੀ ਵੋਟ ਪਹਿਲਾਂ ਅੰਮ੍ਰਿਤਸਰ ਵਿੱਚ ਰਜਿਸਟਰਡ ਸੀ ਅਤੇ ਉੱਥੇ ਹੀ ਜਾਰੀ ਹੈ।

Share this content:

Post Comment