Loading Now

ਸਾਬਕਾ ਮੰਤਰੀ ਅਰੋੜਾ ਦੇ ਘਰ 62 ਘੰਟੇ ਚੱਲੀ IT ਵਿਭਾਗ ਦੀ ਰੇਡ

ਸਾਬਕਾ ਮੰਤਰੀ ਅਰੋੜਾ ਦੇ ਘਰ 62 ਘੰਟੇ ਚੱਲੀ IT ਵਿਭਾਗ ਦੀ ਰੇਡ

ਹੁਸ਼ਿਆਰਪੁਰ, 31 ਜਨਵਰੀ – ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਆਮਦਨ ਵਿਭਾਗ ਦੀ ਛਾਪੇਮਾਰੀ ਮੇਰੇ ‘ਤੇ ਨਹੀਂ, ਸਗੋਂ ਮੇਰੇ ਬੇਟੇ ਪ੍ਰਤੀਕ ਅਰੋੜਾ ਦੇ ਕਾਰੋਬਾਰ ਨੂੰ ਲੈ ਕੇ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਇਕ ਕਾਰੋਬਾਰੀ ਹੈ ਤੇ ਅੱਠ ਸਾਲ ਪਹਿਲਾਂ ਉਸ ਨੇ ਮੋਹਾਲੀ ‘ਚ ਇਕ ਕਾਲੋਨੀ ਕੱਟੀ ਸੀ ਜਿਸ ਦੇ ਸਬੰਧ ਵਿੱਚ ਇਹ ਰੇਡ ਕੀਤੀ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਕਿਸੇ ਵੀ ਹੋਰ ਬਿਲਡਰ ਨਾਲ ਕੋਈ ਲੈਣ-ਦੇਣ ਜਾਂ ਸਬੰਧ ਨਹੀਂ ਹੈ। ਅਰੋੜਾ ਨੇ ਕਿਹਾ ਕਿ ਭਾਜਪਾ ‘ਚ ਜਾਣਾ ਉਨ੍ਹਾਂ ਦੀ ਬਹੁਤ ਵੱਡੀ ਗਲਤੀ ਸੀ ਜਿਸ ਦਾ ਉਨ੍ਹਾਂ ਨੂੰ ਅੱਜ ਪਛਤਾਵਾ ਹੈ। ਇਸ ਦੇ ਲਈ ਉਹ ਪਾਰਟੀ ਦੇ ਸਾਰੇ ਆਗੂਆਂ ਤੋਂ ਮਾਫ਼ੀ ਮੰਗਦੇ ਹਨ।

62 ਘੰਟੇ ਚੱਲੀ ਜਾਂਚ ਦਾ ਸੱਚ

ਜ਼ਿਕਰਯੋਗ ਹੈ ਕਿ ਅਰੋੜਾ ਦੀ ਰਿਹਾਇਸ਼ ‘ਤੇ ਤਿੰਨ ਦਿਨ ਪਹਿਲਾਂ ਆਈਟੀ ਦੀ ਰੇਡ ਪਈ ਸੀ ਜੋ ਸ਼ੁੱਕਰਵਾਰ ਰਾਤ 62 ਘੰਟਿਆਂ ਬਾਅਦ ਰਾਤ ਸਾਢੇ ਬਾਰਾਂ ਵਜੇ ਖਤਮ ਹੋਈ। ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਰੇਡ ED ਅਤੇ ਆਈਟੀ ਨੇ ਸਾਂਝੇ ਤੌਰ ‘ਤੇ ਕੀਤੀ ਹੈ। ਤਿੰਨ ਦਿਨਾਂ ਤਕ ਬਣੇ ਸਸਪੈਂਸ ਨੂੰ ਖਤਮ ਕਰਦਿਆਂ ਸ਼ਨੀਵਾਰ ਸਵੇਰੇ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਾਫ਼ ਕੀਤਾ ਕਿ ਇਹ ਰੇਡ ਸਿਰਫ਼ ਇਨਕਮ ਟੈਕਸ (IT) ਵਿਭਾਗ ਦੀ ਸੀ। ਜਾਂਚ ਉਨ੍ਹਾਂ ਦੇ ਬੇਟੇ ਪ੍ਰਤੀਕ ਅਰੋੜਾ ਦੇ ਕਾਰੋਬਾਰ ਨੂੰ ਲੈ ਕੇ ਸੀ।

Share this content:

Post Comment