ਸਾਡੀ ਬੋਲੀ-ਸਾਡਾ ਮਾਣ ; ਵਲਿੰਗਟਨ ਪੰਜਾਬੀ ਵੂਮੈਨ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਉਪਰਾਲਾ
*ਨਿਊਜ਼ੀਲੈਂਡ ਵਿੱਚ 7ਵੇਂ ਪੰਜਾਬੀ ਭਾਸ਼ਾ ਹਫ਼ਤੇ 2026 ਦਾ ਸ਼ਾਨਦਾਰ ਆਗਾਜ਼ 23 ਅਕਤੂਬਰ ਤੋਂ ਭਾਰਤੀ ਹਾਈ ਕਮਿਸ਼ਨ ਵਲਿੰਗਟਨ ਦੇ ਵਿਹੜੇ ਤੋਂ ਹੋਵੇਗਾ
ਔਕਲੈਂਡ, 09 ਅਕਤੂਬਰ 2026 (ਹਰਜਿੰਦਰ ਸਿੰਘ ਬਸਿਆਲਾ) – ਕਿਸੇ ਬੱਚੇ ਦੇ ਜੀਵਨ ਦੇ ਵਿੱਚ ਉਸਦੀ ਮਾਂ ਬੋਲੀ ਦਾ ਆਗਾਜ਼ ਉਸਦੀ ਪਿਆਰੀ ਮਾਂ ਦੇ ਮੂੰਹੋਂ ਨਿਕਲੇ ਬੋਲਾਂ ਅਤੇ ਲੋਰੀਆਂ ਨਾਲ ਹੁੰਦਾ ਹੈ। ਨਿਊਜ਼ੀਲੈਂਡ ਦੇ ਵਿੱਚ ਪੰਜਾਬੀਆਂ ਵੱਲੋਂ ਪੰਜਾਬੀ ਮੀਡੀਆ ਕਰਮੀਆਂ ਦੇ ਸਹਿਯੋਗ ਨਾਲ ਮਨਾਇਆ ਜਾਣ ਵਾਲਾ ਸਾਲਾਨਾ ਪੰਜਾਬੀ ਭਾਸ਼ਾ ਹਫ਼ਤਾ ਇਸ ਵਾਰ ਸੱਤਵੇਂ ਸਾਲ ਵਿੱਚ ਹੈ। ਇਸ ਵਾਰ ਫਿਰ ਇਹ ਗੱਲ ਖੁਸ਼ੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਰੌਸ਼ਨੀਆਂ ਦੇ ਤਿਉਹਾਰੀ ਦਿਨਾਂ ਦੌਰਾਨ ਪੰਜਾਬੀ ਮਾਂ ਬੋਲੀ ਦਾ ਦੀਵਾ ਜਗਾਉਣ ਵਾਸਤੇ ਇਸ ਵਾਰ ਫਿਰ ‘ਵਲਿੰਗਟਨ ਪੰਜਾਬੀ ਵੂਮੈਨ ਐਸੋਸੀਏਸ਼ਨ’ ਦਾ ਵਿਸ਼ੇਸ਼ ਉਪਰਾਲਾ ਹੋ ਰਿਹਾ ਹੈ। ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਉਸੇ ਦੇ ਵਿਹੜੇ 72 ਪੀਪੀਟੀਆ ਸਟਰੀਟ, ਵਲਿੰਗਟਨ ਵਿਖੇ 23 ਅਕਤੂਬਰ 2026 ਨੂੰ ਸ਼ਾਮ 5:00 ਵਜੇ ਉੜਾ-ਐੜਾ ਦੇ ਗੀਤਾਂ ਨਾਲ ਇਸ ਵਾਰ ਦੇ ਪੰਜਾਬੀ ਹਫ਼ਤੇ (09 ਨਵੰਬਰ 15 ਨਵੰਬਰ 2026) ਦਾ ਆਗਾਜ਼ ਹੋਵੇਗਾ।

ਇਸ ਵਾਰ ਜਿੱਥੇ ਪੰਜਾਬੀ ਭਾਸ਼ਾ ਦਾ ਉਦੇਸ਼ ‘ਸਾਡੀ ਬੋਲੀ-ਸਾਡਾ ਮਾਣ’ ਹੈ, ਉੱਥੇ ‘ਤਿੰਨ-ਟੀ’ ਟਰੇਡ, ਟੂਰਿਜ਼ਮ ਅਤੇ ਤਕਨਾਲੋਜੀ (ਵਪਾਰ, ਸੈਰ-ਸਪਾਟਾ ਅਤੇ ਤਕਨਾਲੋਜੀ) ਨੂੰ ਨਵਾਂ ਹੁਲਾਰਾ ਮਿਲੇਗਾ। ਇਸ ਸਮਾਗਮ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ, ਗਿੱਧਾ, ਭੰਗੜਾ, ਕਵਿਤਾਵਾਂ ਅਤੇ ਬੱਚਿਆਂ ਦੀਆਂ ਕਲਾਕਾਰੀਆਂ ਨਾਲ ਨਵੀਂ ਮਹਿਕ ਉੱਠੇਗੀ। ਇਸ ਸਮਾਗਮ ਦੌਰਾਨ ਬਿਜ਼ਨਸ ਸੈਂਟਰ ਵਿੱਚ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਵਪਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਮਾਹਿਰਾਂ ਵੱਲੋਂ 5-10 ਮਿੰਟ ਦੀਆਂ ਵਿਸ਼ੇਸ਼ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। ਸੋ ਆਓ ਨਿਊਜ਼ੀਲੈਂਡ ਦੀ ਧਰਤੀ ’ਤੇ ਪੰਜਾਬੀ ਭਾਸ਼ਾ ਅਤੇ ਆਪਣੇ ਸੱਭਿਆਚਾਰਕ ਤੇ ਅਮੀਰ ਵਿਰਸੇ ਨੂੰ ਬੁਲੰਦੀਆਂ ’ਤੇ ਪਹੁੰਚਾਈਏ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈਏ। rਬਾਕੀ ਦਰਜਨ ਭਰ ਹੋਰ ਪ੍ਰੋਗਰਾਮਾਂ ਦਾ ਵੇਰਵਾ ਵੀ ਜਲਦੀ ਸਾਂਝਾ ਕੀਤਾ ਜਾਵੇਗਾ।
Share this content:

Post Comment