ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਾਹਗਾ ਬਾਰਡਰ ਰਾਹੀਂ ਵਪਾਰ ਖੋਲ੍ਹਣ ਦੀ ਕੀਤੀ ਮੰਗ
ਸੰਗਰੂਰ, 24 ਮਾਰਚ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਾਹਗਾ ਬਾਰਡਰ ਰਾਹੀਂ ਸਰਹੱਦੀ ਵਪਾਰ ਨੂੰ ਤੁਰੰਤ ਮੁੜ ਸ਼ੁਰੂ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ । ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਨੂੰ ਲਾਮਬੰਦ ਕਰਨ ਲਈ 28 ਮਾਰਚ 2026 ਨੂੰ ਅਟਾਰੀ-ਵਾਹਗਾ ਸਰਹੱਦ ‘ਤੇ ਇੱਕ ਵਿਸ਼ਾਲ ‘ਬਾਰਡਰ ਓਪਨ’ ਰੈਲੀ ਕਰਨ ਦਾ ਐਲਾਨ ਕੀਤਾ ਹੈ । ਪੂਰਬੀ ਅਤੇ ਪੱਛਮੀ ਪੰਜਾਬ ਵਿਚਕਾਰ ਵਪਾਰ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ (ਖਾਸ ਕਰਕੇ ਫਲ, ਸਬਜ਼ੀਆਂ ਅਤੇ ਡੇਅਰੀ ਉਤਪਾਦ) ਲਈ ਵੱਡੀ ਮਾਰਕੀਟ ਮਿਲੇਗੀ ਅਤੇ ਵਧੀਆ ਭਾਅ ਮਿਲਣਗੇ।
ਅੰਦਾਜ਼ਾ ਲਗਾਇਆ ਗਿਆ ਹੈ ਕਿ ਵਪਾਰ ਖੁੱਲ੍ਹਣ ਨਾਲ ਟ੍ਰਾਂਸਪੋਰਟ, ਐਗਰੋ-ਪ੍ਰੋਸੈਸਿੰਗ ਅਤੇ ਸਰਵਿਸ ਸੈਕਟਰ ਵਿੱਚ 50,000 ਤੋਂ 1,00,000 ਤੱਕ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਉਦਯੋਗਿਕ ਕੇਂਦਰਾਂ ਦੇ ਟੈਕਸਟਾਈਲ, ਸਪੋਰਟਸ ਗੁਡਜ਼ ਅਤੇ ਫਾਰਮਾਸਿਊਟੀਕਲ ਉਤਪਾਦਾਂ ਦੀ ਸਿੱਧੀ ਪਹੁੰਚ ਮੱਧ ਏਸ਼ੀਆਈ ਬਾਜ਼ਾਰਾਂ ਤੱਕ ਹੋਵੇਗੀ। ਸਿਮਰਨਜੀਤ ਸਿੰਘ ਮਾਨ ਅਨੁਸਾਰ ਵਾਹਗਾ ਰਸਤਾ ਸਿਰਫ਼ ਪਾਕਿਸਤਾਨ ਹੀ ਨਹੀਂ, ਸਗੋਂ ਅਫ਼ਗਾਨਿਸਤਾਨ, ਇਰਾਨ ਅਤੇ ਮੱਧ ਏਸ਼ੀਆ ਲਈ ਵਪਾਰਕ ਦਰਵਾਜ਼ਾ ਹੈ।
Share this content:



Post Comment