Loading Now

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਸਮਾਰੋਹ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਮੋਹਾਲੀ ਵਾਸੀਆਂ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭਰਪੂਰ ਕਰ ਗਿਆ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਸਮਾਰੋਹ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਮੋਹਾਲੀ ਵਾਸੀਆਂ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭਰਪੂਰ ਕਰ ਗਿਆ

*ਮਨੀਸ਼ ਸਿਸੋਦੀਆ, ਕੁਲਵੰਤ ਸਿੰਘ ਮੋਹਾਲੀ ਅਤੇ ਕੁਲਜੀਤ ਸਿੰਘ ਰੰਧਾਵਾ ਸਮੇਤ ਵੀ ਪੁੱਜੇ
*ਲਾਈਟ ਐਂਡ ਸਾਊਂਡ ਸ਼ੋਅ ‘ਚ ਗੁਰੂ ਸਾਹਿਬ ਦੀ ਜੀਵਨ ਗਾਥਾ, ਉਪਦੇਸ਼ ਤੇ ਸਰਬੋਤਮ ਬਲੀਦਾਨ ਦਾ ਸ਼ਰਧਾਮਈ ਪ੍ਰਦਰਸ਼ਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਨਵੰਬਰ ( ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਵੇਂ ਸ਼ਹੀਦੀ ਪੁਰਬ ਸਮਾਰੋਹ ਦੀ ਲਗਾਤਾਰਤਾ ‘ਚ ਮਨਾਏ ਜਾ ਰਹੇ ਸਮਾਗਮਾਂ ਦੇ ਤਹਿਤ ਮੰਗਲਵਾਰ ਸ਼ਾਮ ਮੋਹਾਲੀ ‘ਚ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਸਰਕਾਰ ਵੱਲੋਂ “ਹਿੰਦ ਦੀ ਚਾਦਰ” ਨਾਮ ਨਾਲ ਪ੍ਰਭਾਵਸ਼ਾਲੀ ਤੇ ਸ਼ਰਧਾਮਈ ਲਾਈਟ ਐਂਡ ਸਾਊਂਡ ਸ਼ੋਅ ਆਯੋਜਿਤ ਕੀਤਾ ਗਿਆ। ਗੁਰੂ ਸਾਹਿਬ ਦੇ ਜੀਵਨ, ਦਰਸ਼ਨ ਤੇ ਸਰਬੋਤਮ ਬਲੀਦਾਨ ‘ਤੇ ਆਧਾਰਤ ਇਹ ਵਿਸ਼ਾਲ ਪੇਸ਼ਕਾਰੀ
ਸੰਗਤ ਨੂੰ ਰੂਹਾਨੀ ਭਾਵਨਾ ਅਤੇ ਡੂੰਘੇ ਸਤਿਕਾਰ ਨਾਲ ਭਰਪੂਰ ਕਰ ਗਈ।
ਇਸ ਸ਼ੋਅ ਰਾਹੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਹੱਕ ਸੱਚ, ਇਨਸਾਫ ਅਤੇ ਮਨੁੱਖੀ ਅਧਿਕਾਰਾਂ ਲਈ ਉੱਠਾਈ ਗਈ ਆਵਾਜ਼ ਨੂੰ ਦਰਸਾਇਆ ਗਿਆ। ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਭਾਵਪੂਰਨ ਢੰਗ ਨਾਲ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ 350 ਸਾਲ ਪਹਿਲਾਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦੀ ਪ੍ਰਾਪਤ ਕੀਤੀ ਸੀ। ” ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥”ਸ਼ਬਦ ਉੱਤੇ ਆਧਾਰਿਤ ਇਹ ਕਥਾ ਪ੍ਰਕਾਸ਼ ਤੇ ਧੁਨੀ ਦੇ ਬੇਮਿਸਾਲ ਮਿਲਾਪ ਰਾਹੀਂ ਰੂਹਾਨੀ ਅਨੁਭਵ ਪੈਦਾ ਕਰ ਗਈ।
ਇਸ ਸ਼ੋਅ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪੂਰੀ ਜੀਵਨ ਗਾਥਾ ਦਰਸਾਈ ਗਈ – ਰੂਹਾਨੀ ਪ੍ਰਕਾਸ਼ ਤੋਂ ਲੈ ਕੇ ਅਦੁਤੀ ਬਲੀਦਾਨ ਤੱਕ — ਜੋ ਆਖਰਕਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਿਰਜਣਾ ‘ਚ ਪਰਿਵਰਤਿਤ ਹੋਈ। ਜਿਸ ਨੂੰ ਖਾਲਸਾ ਪੰਥ ਨੇ ਹੌਸਲੇ, ਵਿਸ਼ਵਾਸ ਅਤੇ ਧਰਮ ਦੇ ਸਦੀਵੀ ਸੁਨੇਹੇ ਨੂੰ ਅੱਗੇ ਵਧਾਇਆ। ਇਸ ਸਮਾਗਮ ਵਿੱਚ ਭਾਈ ਰਾਜਬੀਰ ਸਿੰਘ ਦੀ ਅਗਵਾਈ ਹੇਠ ਕਵੀਸ਼ਰੀ ਜਥੇ ਵੱਲੋਂ ਸ਼ਹੀਦੀ ਵਾਰਾਂ ਦਾ ਗਾਧਾ ਕੀਤਾ ਗਿਆ, ਜਦਕਿ ਪੂਰਾ ਮੈਦਾਨ “ਧੰਨ ਗੁਰੂ ਤੇਗ ਬਹਾਦਰ ਜੀ” ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਸਾਰੀ ਰਾਤ ਮਾਹੌਲ ਭਗਤੀ ਭਾਵਨਾ ਅਤੇ ਰੂਹਾਨੀ ਜੋਸ਼ ਨਾਲ ਲਬਰੇਜ਼ ਰਿਹਾ।
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਪੁਰਬ ਸਮਾਰੋਹ ਰਾਜ ਪੱਧਰ ‘ਤੇ ਸ਼ਰਧਾ ਅਤੇ ਸ਼ਾਨ ਨਾਲ ਮਨਾਇਆ ਜਾ ਰਿਹਾ ਹੈ। ਇਨ੍ਹਾਂ ਸਮਾਰੋਹਾਂ ਦਾ ਉਦੇਸ਼ ਗੁਰੂ ਸਾਹਿਬ ਦੇ ਸ਼ਾਂਤੀ, ਦਇਆ,
ਹਿੰਮਤ ਅਤੇ ਮਨੁੱਖਤਾ ਦੀ ਰੱਖਿਆ ਦੇ ਸੁਨੇਹੇ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ। ਇਨ੍ਹਾਂ ਸਮਾਰੋਹਾਂ ਦੇ ਤਹਿਤ 23 ਤੋਂ 25 ਨਵੰਬਰ ਤੱਕ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਇਤਿਹਾਸਕ ਮੌਕੇ ‘ਤੇ ਪਹਿਲੀ ਵਾਰ 24 ਨਵੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਜਾਵੇਗਾ। ਗੁਰੂ ਸਾਹਿਬ ਦੇ ਜੀਵਨ ਤੇ ਗੁਰਮਤਿ ਯਾਤਰਾਵਾਂ ਨਾਲ ਜੁੜੇ ਗੁਰਦੁਆਰਿਆਂ ਵਿਖੇ ਕੀਰਤਨ ਸਮਾਗਮ ਅਤੇ ਧਾਰਮਿਕ ਸਮਾਗਮ ਵੀ ਆਯੋਜਿਤ ਹੋਣਗੇ।
Capture-18 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਸਮਾਰੋਹ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਮੋਹਾਲੀ ਵਾਸੀਆਂ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭਰਪੂਰ ਕਰ ਗਿਆ
ਵਿਸ਼ਾਲ ਨਗਰ ਕੀਰਤਨ ਤਖਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਹਿਬੋ ਸਮੇਤ ਕਈ ਪ੍ਰਮੁੱਖ ਥਾਵਾਂ ਤੋਂ ਸ਼ੁਰੂ ਹੋਣਗੇ। ਇਨ੍ਹਾਂ ਵਿਚੋਂ ਇੱਕ ਨਗਰ ਕੀਰਤਨ 21 ਨਵੰਬਰ ਨੂੰ ਮੋਹਾਲੀ ਪਹੁੰਚੇਗਾ ਅਤੇ ਇਕ ਰਾਤ ਠਹਿਰਾਉ ਕਰਨ ਤੋਂ ਬਾਅਦ ਸ਼੍ਰੀ ਆਨੰਦਪੁਰ ਸਾਹਿਬ ਵੱਲ ਰਵਾਨਾ
ਹੋਵੇਗਾ। ਹਰ ਜ਼ਿਲ੍ਹੇ ਵਿਚੋਂ ਗੁਜ਼ਰਦੇ ਸਮੇਂ ਹਰ ਨਗਰ ਕੀਰਤਨ ਨੂੰ ਸਨਮਾਨਸਰੂਪ “ਗਾਰਡ ਆਫ ਆਨਰ” ਦਿੱਤਾ ਜਾਵੇਗਾ — ਜੋ ਹਿੰਦ ਦੀ ਚਾਦਰ ਦੀ ਅਦੁਤੀ ਵਿਰਾਸਤ ਲਈ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਹਾਜ਼ਰ ਵਿਸ਼ੇਸ਼ ਹਸਤੀਆਂ ਵਿਚ ਸ਼੍ਰੀ ਮਨੀਸ਼ ਸਿਸੋਦੀਆ, ਇੰਚਾਰਜ ਆਮ ਆਦਮੀ ਪਾਰਟੀ ਪੰਜਾਬ; ਵਿਧਾਇਕ ਕੁਲਵੰਤ ਸਿੰਘ (ਮੋਹਾਲੀ) ਅਤੇ ਕੁਲਜੀਤ ਸਿੰਘ ਰੰਧਾਵਾ (ਡੇਰਾਬੱਸੀ); ਦੀਪਕ ਬਾਲੀ ਸਲਾਹਕਾਰ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਵਿਭਾਗ, ਮੁੱਖ ਮੰਤਰੀ ਦੇ ਓ.ਐਸ.ਡੀ. ਅਮਨਜੋਤ ਸਿੰਘ; ਪਰਮਿੰਦਰ ਗੋਲਡੀ, ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ; ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵੀਨੀਤ ਵਰਮਾ; ਡਿਪਟੀ ਕਮਿਸ਼ ਰ ਕੋਮਲ ਮਿੱਤਲ; ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਢਾਲੀਵਾਲ, ਗੀਤਿਕਾ ਸਿੰਘ ਅਤੇ ਸੋਨਮ ਚੌਧਰੀ; ਐਸ.ਡੀ.ਐਮ. ਦਮਨਦੀਪ ਕੌਰ ਅਤੇ ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਸਮੇਤ ਵੱਡੀ ਗਿਣਤੀ ‘ਚ ਸੰਗਤ ਸ਼ਾਮਲ ਸੀ। ਸ਼ੋਅ ਦਾ ਸਮਾਪਨ “ਬੋਲੇ ਸੋ ਨਿਹਾਲ… ਸਤਿ ਸ੍ਰੀ ਅਕਾਲ” ਦੇ ਗੂੰਜਦੇ ਜੈਕਾਰਿਆਂ ਨਾਲ ਹੋਇਆ, ਜਿਸ ਨਾਲ ਗੁਰੂ ਸਾਹਿਬ ਦੀ ਅਮਰ ਵਿਰਾਸਤ — ਧਰਮ, ਸੱਚਾਈ ਅਤੇ ਮਨੁੱਖਤਾ ਦੀ ਰੱਖਿਆ ਦੇ ਪ੍ਰਤੀਕ — ਲਈ ਗਹਿਰੀ ਸ਼ਰਧਾ ਅਤੇ ਮਾਣ ਦਾ ਮਾਹੌਲ ਬਣਿਆ।

Share this content:

Post Comment