Loading Now

ਸ਼ੇਰ-ਏ-ਪੰਜਾਬ ਟੀ-20: ਅੰਮ੍ਰਿਤਸਰ ਨੇ ਜਲੰਧਰ ਨੂੰ 9 ਦੌੜਾਂ ਨਾਲ ਹਰਾਇਆ

ਸ਼ੇਰ-ਏ-ਪੰਜਾਬ ਟੀ-20: ਅੰਮ੍ਰਿਤਸਰ ਨੇ ਜਲੰਧਰ ਨੂੰ 9 ਦੌੜਾਂ ਨਾਲ ਹਰਾਇਆ

 

ਆਈ ਐੱਸ ਬਿੰਦਰਾ ਪੀ ਸੀ ਏ ਸਟੇਡੀਅਮ ਵਿੱਚ ਚੱਲ ਰਹੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਵਿੱਚ ਨਮਨ ਧੀਰ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਟੀਮ ਦੀ ਕਿਫ਼ਾਇਤੀ ਗੇਂਦਬਾਜ਼ੀ ਸਦਕਾ ਅੰਮ੍ਰਿਤਸਰ ਸੂਰਮਿਆਂ ਨੇ ਜਲੰਧਰ ਵਾਰੀਅਰਜ਼ ਨੂੰ 9 ਦੌੜਾਂ ਨਾਲ ਹਰਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਅੰਮ੍ਰਿਤਸਰ ਨੇ 20 ਓਵਰਾਂ ਵਿੱਚ ਨੌਂ ਵਿਕਟਾਂ ਪਿੱਛੇ 178 ਦੌੜਾਂ ਬਣਾਈਆਂ। ਟੀਮ ਦੇ ਲੈਅ ਵਿੱਚ ਚੱਲ ਰਹੇ ਬੱਲੇਬਾਜ਼ ਨਮਨ ਧੀਰ ਨੇ 48 ਗੇਂਦਾਂ ਵਿੱਚ 95 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ ਅੱਠ ਛੱਕੇ ਅਤੇ ਛੇ ਚੌਕੇ ਸ਼ਾਮਲ ਸਨ। ਜਲੰਧਰ ਦੇ ਗੇਂਦਬਾਜ਼ ਇਮਾਨਜੋਤ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਨਿਰਧਾਰਤ ਚਾਰ ਓਵਰਾਂ ਵਿੱਚ 26 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਗੁਰਵਿੰਦਰ ਭੁੱਲਰ ਨੇ 20 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਉੱਧਰ, ਜਲੰਧਰ ਵਾਰੀਅਰਜ਼ ਦੇ ਕਪਤਾਨ ਪ੍ਰਭਸਿਮਰਨ ਸਿੰਘ ਅਤੇ ਹਰਜਸ ਸਿੰਘ ਟੰਡਨ ਨੇ 43 ਦੌੜਾਂ ਦੀ ਭਾਈਵਾਲੀ ਕੀਤੀ। ਅਨਮੋਲ ਮਲਹੋਤਰਾ ਅਤੇ ਆਰੀਅਨ ਯਾਦਵ ਨੇ 47 ਦੌੜਾਂ ਜੋੜੀਆਂ। ਅੰਮ੍ਰਿਤਸਰ ਨੂੰ ਆਖ਼ਰੀ ਓਵਰ ਵਿੱਚ 23 ਦੌੜਾਂ ਦੀ ਲੋੜ ਸੀ ਪਰ ਟੀਮ 14 ਦੌੜਾਂ ਹੀ ਬਣਾ ਸਕੀ ਅਤੇ ਅੱਠ ਵਿਕਟਾਂ ’ਤੇ 169 ਦਾ ਸਕੋਰ ਬਣਾ ਕੇ 9 ਦੌੜਾਂ ਨਾਲ ਹਾਰ ਗਈ।ਲੰਘੀ ਰਾਤ ਹੋਏ ਇੱਕ ਹੋਰ ਮੁਕਾਬਲੇ ਵਿੱਚ ਮੁਹਾਲੀ ਕਿੰਗਜ਼ ਨੇ ਬਠਿੰਡਾ ਰੌਇਲਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲੀਗ ਦੇ ਸੈਮੀ ਫਾਈਨਲ ’ਚ ਜਗ੍ਹਾ ਪੱਕੀ ਕੀਤੀ। ਬਠਿੰਡਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 6 ਵਿਕਟਾਂ ਪਿੱਛੇ 184 ਦੌੜਾਂ ਬਣਾਈਆਂ। ਹਰਨੂਰ ਨੇ 36 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਮੁਹਾਲੀ ਦੇ ਅਨਮੋਲਪ੍ਰੀਤ ਨੇ 28 ਗੇਂਦਾਂ ’ਤੇ 49 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਰਮਨਦੀਪ ਨੇ 36 ਗੇਂਦਾਂ ’ਤੇ ਨਾਬਾਦ 71 ਦੌੜਾਂ ਬਣਾਈਆਂ। ਸੋਹਰਾਬ ਧਾਲੀਵਾਲ ਨੇ ਨਾਬਾਦ 40 ਦੌੜਾਂ ਬਣਾਈਆਂ ਅਤੇ ਪੰਜ ਵਿਕਟਾਂ ਨਾਲ ਆਪਣੀ ਜਿੱਤ ਦਰਜ ਕੀਤੀ।

Share this content:

Post Comment