ਸ਼ਾਇਰ ਅੰਬਰੀਸ਼ ਦਾ ਸਨਮਾਨ ਅਤੇ ਮੈਗਜ਼ੀਨ ਊੜਾ ਦਾ ਲੋਕ ਅਰਪਣ ਸਮਾਗਮ 3 ਮਈ ਨੂੰ
ਮੋਗਾ, 1 ਮਈ(ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਉੱਘੇ ਸ਼ਾਇਰ ਅਤੇ ਵਾਰਤਾਕਾਰ ਡਾ ਅੰਬਰੀਸ਼ ਦਾ ਸਨਮਾਨ ਅਤੇ ਨਵੇਂ ਮੈਗਜ਼ੀਨ “ਊੜਾ” ਦਾ ਪ੍ਰਥਮ ਅੰਕ ਲੋਕ ਅਰਪਣ 3 ਮਈ ਨੂੰ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਕੀਤਾ ਜਾਵੇਗਾ। ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਊੜਾ ਪਬਲੀਕੇਸ਼ਨ ਵੱਲੋਂ ਡਾ ਅੰਬਰੀਸ਼ ਨੂੰ ਸ੍ਰ ਅਮਰ ਸਿੰਘ ਸੇਖੋਂ ਦੀ ਯਾਦ ਵਿੱਚ ਦੂਜਾ ਊੜਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਸੇਖਾ ਨੇ ਦੱਸਿਆ ਕਿ ਇਸ ਮੌਕੇ ਊੜਾ ਪਬਲੀਕੇਸ਼ਨ ਦਾ ਮੈਗਜ਼ੀਨ “ਊੜਾ” ਦਾ ਪ੍ਰਥਮ ਅੰਕ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਨਾਮਵਰ ਵਿਅੰਗਕਾਰ ਕੇ ਐਲ ਗਰਗ, ਹਰਮੀਤ ਵਿਦਿਆਰਥੀ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਅਜੀਤਪਾਲ ਸਿੰਘ, ਕਹਾਣੀਕਾਰ ਜਸਵੀਰ ਰਾਣਾ ਅਤੇ “ਊੜਾ” ਮੈਗਜ਼ੀਨ ਦੇ ਸੰਪਾਦਕ ਕਹਾਣੀਕਾਰ ਜਤਿੰਦਰ ਹਾਂਸ ਵੱਲੋਂ ਕੀਤੀ ਜਾਵੇਗੀ। ਸਨਮਾਨਿਤ ਸ਼ਾਇਰ ਡਾ ਅੰਬਰੀਸ਼ ਬਾਰੇ ਗੁਰਪ੍ਰੀਤ ਮਾਨਸਾ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਫਰੀਦਕੋਟ ਮਨਜੀਤ ਪੁਰੀ ਆਪਣੇ ਵਿਚਾਰ ਰੱਖਣਗੇ। ਇਸ ਮੌਕੇ ਮੰਚ ਦੇ ਸਰਪਰਸਤ ਉਘੇ ਕਹਾਣੀ ਲੇਖਕ ਗੁਰਮੀਤ ਕੜਿਆਲਵੀ ਤੇ ਵੱਖ ਵੱਖ ਜਿਲ੍ਹਿਆਂ ਤੋ ਉਘੇ ਲੇਖਕ ਸਾਮਲ ਹੋਣਗੇ।
Share this content:



Post Comment