Loading Now

ਸਰੀ ਦੇ ਵਸਨੀਕ ਨੇ 500 ਲੋਕਾਂ ਲਈ ਐਮਰਜੈਂਸੀ ਅਸਲਾ ਲਾਇਸੈਂਸਾਂ ਦੀ ਮੰਗ ਕੀਤੀ

ਸਰੀ ਦੇ ਵਸਨੀਕ ਨੇ 500 ਲੋਕਾਂ ਲਈ ਐਮਰਜੈਂਸੀ ਅਸਲਾ ਲਾਇਸੈਂਸਾਂ ਦੀ ਮੰਗ ਕੀਤੀ

ਚੰਡੀਗੜ੍ਹ, 4 ਫਰਵਰੀ – ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਇੱਕ ਵਸਨੀਕ ਨੇ ਸ਼ਹਿਰ ਵਿੱਚ ਫਿਰੌਤੀ ਨਾਲ ਸਬੰਧਤ ਹਿੰਸਾ ਦੀ ਵਧਦੀ ਲਹਿਰ ਵਿਰੁੱਧ ਨਾਗਰਿਕਾਂ ਨੂੰ ਹਥਿਆਰਬੰਦ ਹੋਣ ਲਈ 500 ਬੰਦੂਕ ਲਾਇਸੈਂਸ ਜਲਦੀ ਜਾਰੀ ਕਰਨ ਦੀ ਮੰਗ ਕਰਕੇ ਵਿਵਾਦ ਛੇੜ ਦਿੱਤਾ ਹੈ। ਵਿਕਰਮ ਬਾਜਵਾ ਨੇ ਪ੍ਰੀਮੀਅਰ ਡੇਵਿਡ ਏਬੀ ਨੂੰ ਇੱਕ ਸਖ਼ਤ ਸ਼ਬਦਾਂ ਵਿੱਚ ਕੀਤੀ ਅਪੀਲ ਵਿੱਚ ਆਪਣੇ ਅਤੇ ਹੋਰ ਪ੍ਰਭਾਵਿਤ ਵਸਨੀਕਾਂ ਲਈ ‘ਪੋਸੈਸ਼ਨ ਐਂਡ ਐਕੁਜੀਸ਼ਨ ਲਾਇਸੈਂਸ’ (PAL) ਨੂੰ ਤੇਜ਼ੀ ਨਾਲ ਜਾਰੀ ਕਰਨ ਲਈ ਇੱਕ ਐਮਰਜੈਂਸੀ ਬਿੱਲ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਥਿਤੀ ਨੂੰ ਇੰਨਾ ਗੰਭੀਰ ਦੱਸਿਆ ਕਿ ਖਤਰਿਆਂ ਦਾ ਟਾਕਰਾ ਕਰਨ ਲਈ ਲੋਕਾਂ ਨੂੰ “ਬੀ.

ਵਿਜੀਲਾਂਟੇ ਕਾਊਬੁਆਏ” (ਖੁਦ ਕਾਨੂੰਨ ਹੱਥ ਵਿੱਚ ਲੈਣ ਵਾਲੇ) ਬਣਨਾ ਪਵੇਗਾ।

ਕੋਸਟ ਮਾਊਂਟੇਨ ਨਿਊਜ਼ ਦੀ ਇੱਕ ਰਿਪੋਰਟ ਵਿੱਚ ਬਾਜਵਾ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਇਸ ਹਿੰਸਾ ਦਾ ਜਵਾਬ ਦੇਣ ਲਈ ਸਾਨੂੰ ਵਿਜੀਲਾਂਟੇ ਕਾਊਬੁਆਏ ਬਣਨਾ ਪਵੇਗਾ। ਉਨ੍ਹਾਂ ਨੇ ਡਰ ਦੇ ਸਾਏ ਹੇਠ ਰੋਜ਼ਾਨਾ ਜੀਵਨ ਦੀ ਇੱਕ ਭਿਆਨਕ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਪਰਿਵਾਰ ਆਪਣੀ ਆਵਾਜਾਈ ਨੂੰ ਸੀਮਤ ਕਰ ਰਹੇ ਹਨ, ਸਮਾਜਿਕ ਸਮਾਗਮਾਂ ਤੋਂ ਬਚ ਰਹੇ ਹਨ ਅਤੇ ਲਗਾਤਾਰ ਚਿੰਤਾ ਵਿੱਚ ਜੀ ਰਹੇ ਹਨ। 

ਬਾਜਵਾ ਨੇ ਕਿਹਾ ਕਿ ਜੇ ਕੋਈ ਮੈਨੂੰ ਫੋਨ ਕਰਕੇ 5 ਲੱਖ ਡਾਲਰ ਮੰਗਦਾ ਹੈ ਅਤੇ ਇੱਕ ਹਫ਼ਤੇ ਵਿੱਚ ਪੈਸੇ ਨਾ ਦੇਣ ‘ਤੇ ਬੱਚੇ ਨੂੰ ਅਗਵਾ ਕਰਨ ਦੀ ਧਮਕੀ ਦਿੰਦਾ ਹੈ, ਤਾਂ ਮੈਂ ਆਪਣੇ ਬੱਚੇ ਨੂੰ ਕੀ ਕਹਾਂ ਕਿ ਸਕੂਲ ਨਾ ਜਾਵੇ, ਜਾਂ ਆਪਣੀ ਪਤਨੀ ਨੂੰ ਕਹਾਂ ਕਿ ਉਹ ਸਟੋਰ ‘ਤੇ ਨਾ ਜਾਵੇ ਅਤੇ ਗਹਿਣੇ ਨਾ ਪਾਵੇ। ਬਾਜਵਾ ਨੇ ਦੱਸਿਆ ਕਿ ਸਰੀ ਵਿੱਚ 15 ਜਨਵਰੀ, 2026 ਤੋਂ ਹੁਣ ਤੱਕ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਦੀਆਂ ਚਾਰ ਘਟਨਾਵਾਂ ਵਾਪਰ ਚੁੱਕੀਆਂ ਹਨ, ਅਤੇ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਚਾਰ ਹੋਰ ਗੋਲੀਬਾਰੀ ਅਤੇ 34 ਫਿਰੌਤੀ ਦੇ ਮਾਮਲੇ ਦਰਜ ਹੋਏ ਹਨ।

Share this content:

Post Comment