ਸਰਬ ਨੌਜਵਾਨ ਸਭਾ ਨੇ ਨੇਤਰਹੀਣ ਬਿਰਧ ਆਸ਼ਰਮ ਵਿਖੇ ਮਨਾਇਆ ਰੱਖੜੀ ਦਾ ਪਵਿੱਤਰ ਤਿਉਹਾਰ
* ਮਨੁੱਖਤਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ ਅਜਿਹੇ ਉਪਰਾਲੇ – ਸੋਮ ਪ੍ਰਕਾਸ਼
ਫਗਵਾੜਾ, 9 ਅਗਸਤ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਅੱਜ ਭੈਣ-ਭਰਾ ਦੇ ਪਿਆਰ ਤੇ ਸਨੇਹ ਦਾ ਪ੍ਰਤੀਕ ਰੱਖੜੀ ਦਾ ਪਵਿੱਤਰ ਤਿਉਹਾਰ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਸਪਰੋੜ ਵਿਖੇ ਮਨਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਭਾ ਦੇ ਮੈਂਬਰਾਂ ਨੇ ਆਸ਼ਰਮ ਦੀਆਂ ਨੇਤਰਹੀਣ ਕੁੜੀਆਂ ਤੋਂ ਪਿਆਰ ਤੇ ਸਤਕਾਰ ਸਹਿਤ ਰੱਖੜੀ ਬੰਨ੍ਹਵਾਈ ਅਤੇ ਉਹਨਾਂ ਨੂੰ ਤੋਹਫੇ ਭੇਂਟ ਕੀਤੇ। ਇਸ ਦੌਰਾਨ ਮਹਿਮਾਨ ਵਜੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਅਵਤਾਰ ਸਿੰਘ ਮੰਡ ਕੌਮੀ ਸਕੱਤਰ ਭਾਜਪਾ, ਅਲਾਇੰਸ ਇੰਟਰਨੈਸ਼ਨਲ ਡਾਇਰੈਕਟਰ ਜਤਿੰਦਰ ਸਿੰਘ ਕੁੰਦੀ, ਸਮਾਜ ਸੇਵਕ ਰਣਜੀਤ ਮੱਲ੍ਹਣ, ਸਤਨਾਮ ਸਿੰਘ ਰਾਣਾ (ਜੱਸੀ ਸਟੀਲ) ਅਤੇ ਆਸ਼ਰਮ ਦੇ ਪ੍ਰਧਾਨ ਪਰਮਜੀਤ ਸਿੰਘ ਹਾਜ਼ਰ ਰਹੇ।
ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਸਭਾ ਦੇ ਇਸ ਮਨੁੱਖਤਾ ਭਰੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਤਿਉਹਾਰਾਂ ਦੀ ਖੁਸ਼ੀ ਜਦੋਂ ਸਮਾਜ ਦੇ ਅਨਾਥ, ਨੇਤਰਹੀਣ ਜਾਂ ਬਜ਼ੁਰਗਾਂ ਨਾਲ ਸਾਂਝੀ ਕੀਤੀ ਜਾਂਦੀ ਹੈ, ਤਾਂ ਇਹ ਨਾ ਸਿਰਫ਼ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਂਦੇ ਹਨ, ਸਗੋਂ ਮਨੁੱਖਤਾ ਦੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦੇ ਹਨ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਭਾ ਵਲੋਂ ਹਮੇਸ਼ਾ ਸਮਾਜ ਦੇ ਅਜਿਹੇ ਵਰਗਾਂ ਨਾਲ ਤਿਉਹਾਰਾਂ ਦੀ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ ਅਤੇ ਅੱਗੇ ਵੀ ਇਹ ਉਪਰਾਲਾ ਜਾਰੀ ਰਹੇਗਾ। ਇਸ ਮੌਕੇ ਆਸ਼ਰਮ ਦੇ ਪ੍ਰਬੰਧਕ ਬਾਬਾ ਮੁਖਤਿਆਰ ਸਿੰਘ ਮੈਨੇਜਰ, ਸਵਰਨ ਸਿੰਘ ਸਵਰਨ ਸਵੀਟ ਸ਼ਾਪ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਜਨਰਲ ਸਕੱਤਰ ਡਾ. ਵਿਜੇ ਕੁਮਾਰ, ਜਸ਼ਨ ਮਹਿਰਾ, ਮਨਦੀਪ ਬਾਸੀ, ਗੁਰਦੀਪ ਸਿੰਘ ਤੁਲੀ, ਖ਼ਜਾਨਚੀ ਡਾ. ਕੁਲਦੀਪ ਸਿੰਘ, ਨਰਿੰਦਰ ਸੈਣੀ, ਗੁਲਸ਼ਨ ਕਪੂਰ, ਪਰਮਜੀਤ ਰਾਏ, ਗਣੇਸ਼ ਆਦਿ ਵੀ ਹਾਜ਼ਰ ਸਨ।
Share this content:



Post Comment