Loading Now

ਸਰਬ ਨੌਜਵਾਨ ਸਭਾ ਤੇ ਮਾਈ ਭਾਰਤ ਨੇ ਮਨਾਇਆ ਕੌਮੀ ਯੂਥ ਸਕਿੱਲਜ਼ ਡੇਅ

ਸਰਬ ਨੌਜਵਾਨ ਸਭਾ ਤੇ ਮਾਈ ਭਾਰਤ ਨੇ ਮਨਾਇਆ ਕੌਮੀ ਯੂਥ ਸਕਿੱਲਜ਼ ਡੇਅ

*ਡਿਜੀਟਲ ਹੁਨਰ ਨੂੰ ਪੇਂਡੂ ਖੇਤਰਾਂ ‘ਚ ਲਿਜਾਣ ਲਈ ਗੈਰ-ਸਰਕਾਰੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ – ਗੁਰਚਰਨ ਸਿੰਘ
ਫਗਵਾੜਾ, 15 ਜੁਲਾਈ (ਏ.ਡੀ.ਪੀ ਨਿਯੂਜ਼) – ‘ਸਰਬ ਨੌਜਵਾਨ ਸਭਾ ਰਜਿ. ਫਗਵਾੜਾ’ ਅਤੇ ‘ਮਾਈ ਭਾਰਤ ਕਪੂਰਥਲਾ’ ਵੱਲੋਂ ਕੌਮੀ ਯੂਥ ਸਕਿੱਲਜ਼ ਡੇਅ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਗੁਰਦੁਆਰਾ ਸ਼ਹੀਦਗੰਜ ਸਾਹਿਬ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਫਗਵਾੜਾ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਤੇ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਪਹੁੰਚੇ। ਇਸ ਸਮਾਗਮ ਦਾ ਮੁੱਖ ਉਦੇਸ਼ ਇਸ ਵਰ੍ਹੇ ਯੂ.ਐਨ.ਓ. ਵੱਲੋਂ ਮਸਨੂਈ ਬੁੱਧੀ ਅਤੇ ਡਿਜ਼ੀਟਲ ਸਿੱਖਿਆ ਮਨਜ਼ੂਰ ਕੀਤਾ ਗਿਆ ਸੀ। ਜਿਸ ਬਾਰੇ ਮੁੱਖ ਬੁਲਾਰੇ ਵਜੋਂ ਪਹੁੰਚੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਭਾਵਪੂਰਵਕ ਲੈਕਚਰ ਦਿੰਦਿਆਂ ਕਿਹਾ ਕਿ ਮਸਨੂਈ ਬੁੱਧੀ ਨਾਲ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਸਮੇਂ ਦੀ ਲੋੜ ਹੈ।

ਉਹਨਾ ਕਿਹਾ ਕਿ ਏ.ਆਈ. ਅਤੇ ਡਿਜ਼ੀਟਲ ਹੁਨਰ ਨਾਲ ਡਿਜ਼ੀਟਲ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ਇਸ ਦੀ ਵਰਤੋਂ ਕਰਦਿਆਂ ਸਾਇਬਰ ਸੁਰੱਖਿਆ ਵਰਗੀਆਂ ਤਕਨੀਕਾਂ ਵਿੱਚ ਕਰਾਂਤੀਕਾਰੀ ਤਬਦੀਲੀ ਹੋ ਸਕਦੀ ਹੈ ਅਤੇ ਸਿੱਖਿਆ ਸਿਹਤ, ਖੇਤੀਬਾੜੀ ਸਮਾਜਿਕ ਸੇਵਾਵਾਂ ਵਰਗੇ ਖੇਤਰਾਂ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਇਹ ਸਮਾਗਮ ਨੂੰ ਸੰਬੋਧਨ ਕਰਦਿਆਂ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸ ਅਪਨਾਉਣੇ ਚਾਹੀਦੇ ਹਨ ਅਤੇ ਡਿਜ਼ੀਟਲ ਸਿੱਖਿਆ ਨੂੰ ਨਾ ਸਿਰਫ਼ ਨਿੱਜੀ ਤਰੱਕੀ ਲਈ ਸਗੋਂ ਕੌਮੀ ਤੇ ਕੌਮਾਂਤਰੀ ਅਰਥਿਕਤਾ ਨੂੰ ਮਜ਼ਬੂਤ ਕਰਨ ਲਈ ਵਰਤਣਾ ਚਾਹੀਦਾ ਹੈ। ਉਹਨਾ ਨੇ ਦੱਸਿਅ ਕਿ ਪੰਜਾਬ ਸਰਕਾਰ ਵੱਲੋਂ ਸਕਿੱਲਜ਼ ਡਿਵੈਲਪਮੈਂਟ ਮਿਸ਼ਨ ਅਤੇ ਵੱਖ-ਵੱਖ ਸਕਿੱਲਜ਼ ਸੈਂਟਰਾਂ ਨੇ ਨੌਜਵਾਨਾਂ ਨੂੰ ਡਿਜ਼ੀਟਲ ਸਾਖਰਤਾ ਅਤੇ ਤਕਨੀਕੀ ਹੁਨਰ ਸਿਖਾਉਣ ਲਈ ਪਹਿਲਕਦਮੀ ਕੀਤੀ ਹੈ। ਉਹਨਾ ਨੇ ਕਿਹਾ ਕਿ ਡਿਜ਼ੀਟਲ ਹੁਨਰ ਨੂੰ ਪੇਂਡੂ ਖੇਤਰਾਂ ‘ਚ ਲਿਜਾਣ ਲਈ ਗੈਰ-ਸਰਕਾਰੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹਨਾ ਨੇ ਸਰਬ ਨੌਜਵਾਨ ਸਭਾ ਦੀ ਖ਼ਾਸ ਕਰਕੇ ਔਰਤਾਂ ਲਈ ਵੋਕੈਸ਼ਨਲ ਸਿੱਖਿਆ ਦਿੱਤੇ ਜਾਣ ਦੀ ਪ੍ਰਸ਼ੰਸ਼ਾ ਕੀਤੀ।

ਸਭਾ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹਨਾ ਦੀ ਸੰਸਥਾ ਔਰਤਾਂ ਨੂੰ ਸਕਿੱਲਜ਼ ਕੋਰਸਾਂ ਲਈ ਸਿੱਖਿਆ ਦੇਣ ਲਈ ਪ੍ਰਤੀਬੱਧ ਹੈ। ਮਾਈ ਭਾਰਤ ਕਪੂਰਥਲਾ ਦੇ ਯੂਥ ਅਫ਼ਸਰ ਨੇਹਾ ਸ਼ਰਮਾ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਗਮ ਨੌਜਵਾਨਾਂ ਦੀ ਦਿਸ਼ਾ ਨਿਰਧਾਰਤ ਕਰਨ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਵੱਲ ਇਕ ਵਧੀਆ ਕਦਮ ਹੈ। ਇਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਚ ਨਵਦੀਪ ਸਿੰਘ , ਪ੍ਰਾਚੀ ਗੋਇਲ , ਹਰਮਨਪ੍ਰੀਤ ਕੌਰ ਖਾਲਸਾ , ਸਿਮਰਨਪ੍ਰੀਤ ਕੌਰ, ਮਬੁਤੁੰਗ ਮਾਰਕ ਬ੍ਰਿਨ ਕੈਮਰੂਨ , ਦਿਆ ਰਾਣੀ ਵੀ ਸ਼ਾਮਿਲ ਹੋਏ।ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖ਼ੂਬੀ ਨਿਭਾਈ। ਸਮਾਗਮ ਵਿੱਚ ਵਿਦਿਆਰਥੀਆਂ, ਟ੍ਰੇਨਿੰਗ ਲੈਣ ਵਾਲਿਆਂ ਅਤੇ ਨਵੇਂ ਰੁਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਵਾਸਤੇ ਵੱਖ-ਵੱਖ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਾਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਗਈ।

ਇਸ ਮੌਕੇ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ, ਰਮਨ ਨਹਿਰਾ, ਨਰਿੰਦਰ ਸੈਣੀ, ਰਾਕੇਸ਼ ਕੋਛੜ, ਮੈਨੇਜਰ ਜਗਜੀਤ ਸੇਠ, ਰਵਿੰਦਰ ਸਿੰਘ ਰਾਏ, ਸ਼ੁਭਮ ਸ਼ਰਮਾ, ਪਰਮਜੀਤ ਰਾਏ, ਚਰਨਜੀਤ ਸਿੰਘ ਚਾਨਾ ਬਰਨਾ , ਮੈਡਮ ਤਨੁ, ਮੈਡਮ ਲਕਸ਼ਮੀ, ਮੈਡਮ ਗੁਰਜੀਤ ਕੌਰ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਵੰਸ਼ਿਕਾ, ਪ੍ਰਭਦੀਪ, ਸੁਰਖਾਬ, ਰਾਜਨੀ, ਨਵਜੋਤ ਕੌਰ, ਮੋਨੀਕਾ ਰਾਣੀ, ਪ੍ਰੀਆ, ਕਾਜਲ, ਕਸ਼ਮੀਰੋ, ਹਰਪ੍ਰੀਤ ਕੌਰ , ਨਵਜੋਤ ਕੌਰ, ਸ਼ੁਪਿੰਦਰ ਕੌਰ , ਮਨਪ੍ਰੀਤ ਕੌਰ, ਕੁਲਵਿੰਦਰ ਕੌਰ , ਖੁਸ਼ੀ, ਭਾਰਤੀ ਕੁਮਾਰੀ, ਮੋਨਿਕਾ, ਭਾਰਤੀ, ਅੰਜਨਾ , ਮੰਜਿੰਦਰ ਕੌਰ , ਨੀਲਮ ਰਾਣੀ, ਅਮਨਦੀਪ ਕੌਰ , ਕਾਜਲ , ਪਾਯਲ , ਨਵਜੋਤ, ਮੋਨੀਕਾ , ਸਰਬਜੀਤ ਕੌਰ, ਖੁਸ਼ੀ , ਨੀਲਮ ਰਾਣੀ , ਜ੍ਯੋਤੀ , ਭੁਪਿੰਦਰ ਕੌਰ, ਭਵਜੋਤ ਆਦਿ ਹਾਜ਼ਰ ਸਨ।

Share this content:

Previous post

ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਨੇ ਸਬ ਜੇਲ ਮੋਗਾ ਵਿਖੇ ਸੁਣੀਆਂ ਹਵਾਲਾਤੀਆਂ ਦੀਆਂ ਮੁਸ਼ਕਿਲਾਂ

Next post

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ 44ਵਾਂ ਜੁਲਾਈ-ਸਤੰਬਰ 2025 ਅੰਕ ਲੋਕ ਅਰਪਨ

Post Comment