ਸਰਕਾਰੀ ਵਿਭਾਗਾਂ ਵਿਰੁਧ 2025 ‘ਚ ਭ੍ਰਿਸ਼ਟਾਚਾਰ ਦੀਆਂ 70,584 ਸ਼ਿਕਾਇਤਾਂ ਮਿਲੀਆਂ
ਨਵੀਂ ਦਿੱਲੀ, 3 ਸਤੰਬਰ – ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਸਰਕਾਰੀ ਸੰਸਥਾਵਾਂ ਵਿਰੁਧ 70,500 ਤੋਂ ਵੱਧ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਸ਼ਿਕਾਇਤਾਂ ਬੈਂਕਾਂ ਅਤੇ ਰੇਲਵੇ ਵਿਰੁਧ ਸਨ। ਰਿਪੋਰਟ ਅਨੁਸਾਰ, ਕਮਿਸ਼ਨ ਵਲੋਂ ਕੰਮ ਕਰ ਰਹੇ ਮੁੱਖ ਵਿਜੀਲੈਂਸ ਅਧਿਕਾਰੀਆਂ (ਸੀਵੀਓ) ਨੂੰ ਕੁੱਲ 70,584 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਨ੍ਹਾਂ ਵਿਚੋਂ 31 ਦਸੰਬਰ, 2025 ਤੱਕ 64,905 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿਤਾ ਗਿਆ ਹੈ। ਸੀਵੀਸੀ ਦੀ ਸਾਲਾਨਾ ਰਿਪੋਰਟ 2025 ਵਿਚ ਕਿਹਾ ਗਿਆ ਹੈ, ‘‘2025 ਦੇ ਅੰਤ ਤੱਕ ਕੁੱਲ 5,679 ਸ਼ਿਕਾਇਤਾਂ ਦੀ ਜਾਂਚ ਜਾਂ ਕਾਰਵਾਈ ਪੂਰੀ ਨਹੀਂ ਕੀਤੀ ਗਈ ਸੀ। ਇਨ੍ਹਾਂ ਵਿਚੋਂ 2,002 ਸ਼ਿਕਾਇਤਾਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਲੰਬਿਤ ਸਨ।
Share this content:



Post Comment