ਸਰਕਾਰ ਨੇ ਵਾਪਸ ਲਿਆ ਇਨਕਮ ਟੈਕਸ ਬਿੱਲ 2025, 11 ਅਗਸਤ ਨੂੰ ਹੋਵੇਗਾ ਨਵਾਂ ਬਿੱਲ ਪੇਸ਼
ਨਵੀਂ ਦਿੱਲੀ, 8 ਅਗਸਤ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਆਮਦਨ ਕਰ ਬਿੱਲ 2025 ਵਾਪਸ ਲੈ ਲਿਆ ਅਤੇ ਸਰਕਾਰ ਹੁਣ ਸਿਲੈਕਟ ਕਮੇਟੀ ਵੱਲੋਂ ਸੁਝਾਏ ਗਏ ਬਦਲਾਵਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਕਾਨੂੰਨ ਦਾ ਇੱਕ ਸੋਧਿਆ ਹੋਇਆ ਸੰਸਕਰਣ ਲੈ ਕੇ ਆਵੇਗੀ। ਆਮਦਨ ਕਰ ਬਿੱਲ ਦਾ ਇੱਕ ਨਵਾਂ ਸੰਸਕਰਣ 11 ਅਗਸਤ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਅਨੁਸਾਰ, ਆਮਦਨ ਕਰ ਬਿੱਲ ਦੇ ਅਪਡੇਟ ਕੀਤੇ ਸੰਸਕਰਣ ਵਿੱਚ ਸਿਲੈਕਟ ਕਮੇਟੀ ਦੀਆਂ ਜ਼ਿਆਦਾਤਰ ਸਿਫ਼ਾਰਸ਼ਾਂ ਸ਼ਾਮਲ ਹੋਣਗੀਆਂ।
ਸੂਤਰਾਂ ਨੇ ਕਿਹਾ, ‘‘ਬਿੱਲ ਦੇ ਕਈ ਸੰਸਕਰਣਾਂ ਕਾਰਨ ਪੈਦਾ ਹੋਣ ਵਾਲੀਆਂ ਉਲਝਣ ਤੋਂ ਬਚਣ ਅਤੇ ਸਾਰੇ ਬਦਲਾਵਾਂ ਨੂੰ ਸ਼ਾਮਲ ਕਰਕੇ ਇੱਕ ਸਪਸ਼ਟ ਅਤੇ ਅਪਡੇਟ ਕੀਤਾ ਸੰਸਕਰਣ ਪ੍ਰਦਾਨ ਕਰਨ ਲਈ ਆਮਦਨ ਕਰ ਬਿੱਲ ਦਾ ਨਵਾਂ ਸੰਸਕਰਣ ਸੋਮਵਾਰ ਨੂੰ ਸਦਨ ਦੇ ਵਿਚਾਰ ਲਈ ਪੇਸ਼ ਕੀਤਾ ਜਾਵੇਗਾ। ਦੱਸਿਆ ਜਾਂਦਾ ਹੈ ਕਿ ਬੈਜਯੰਤ ਪਾਂਡਾ ਦੀ ਪ੍ਰਧਾਨਗੀ ਵਾਲੀ ਸਿਲੈਕਟ ਕਮੇਟੀ ਨੇ ਆਮਦਨ ਕਰ ਬਿੱਲ ਵਿੱਚ ਕਈ ਬਦਲਾਅ ਸੁਝਾਏ ਸਨ। ਇਹ ਬਿਲ ਬੀਤੀ 13 ਫਰਵਰੀ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। ਹੇਠਲੇ ਸਦਨ ਵਿੱਚ ਪੇਸ਼ ਕੀਤੇ ਜਾਣ ਤੋਂ ਫ਼ੌਰੀ ਬਾਅਦ ਬਿੱਲ ਨੂੰ ਜਾਂਚ ਲਈ ਸਿਲੈਕਟ ਕਮੇਟੀ ਨੂੰ ਭੇਜਿਆ ਗਿਆ ਸੀ। ਇਹ ਬਿਲ ਛੇ ਦਹਾਕੇ ਪੁਰਾਣੇ ਆਮਦਨ ਕਰ ਐਕਟ, 1961 ਦੀ ਥਾਂ ਲਵੇਗਾ।
Share this content:



Post Comment