ਸਤਲੁਜ ਦਾ ਬੰਨ੍ਹ ਟੁੱਟਣ ਕਿਨਾਰੇ, ਲੁਧਿਆਣਾ ਦੇ ਪਿੰਡਾਂ ’ਤੇ ਮੰਡਰਾਇਆ ਖ਼ਤਰਾ

ਲੁਧਿਆਣਾ ਜ਼ਿਲ੍ਹੇ ਦੇ 20 ਤੋਂ 25 ਪਿੰਡਾਂ ਦੇ ਲਗਭਗ 40 ਹਜ਼ਾਰ ਲੋਕਾਂ ਦੀ ਪਿਛਲੇ 10 ਦਿਨਾਂ ਤੋਂ ਨੀਂਦ ਉਡੀ ਹੋਈ ਹੈ। ਹਿਮਾਚਲ ਵਿੱਚ ਮੀਂਹ ਕਾਰਨ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ, ਇਸ ਲਈ ਲੋਕ ਘਬਰਾਏ ਹੋਏ ਹਨ।
ਵਹਾਅ ਤੇਜ਼ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਗੈਰ-ਕਾਨੂੰਨੀ ਮਾਈਨਿੰਗ ਰੋਕੀ ਜਾਂਦੀ, ਤਾਂ ਹੜ੍ਹਾਂ ਦੀ ਸਥਿਤੀ ਪੈਦਾ ਨਾ ਹੁੰਦੀ। ਪਿੰਡ ਸਸਰਾਲੀ ਨੇੜੇ ਸਤਲੁਜ ਦਾ ਬੰਨ੍ਹ ਕਮਜ਼ੋਰ ਹੋਣ ਕਰਕੇ ਸਸਰਾਲੀ, ਬੂੰਟ, ਰਾਵਤ, ਹਵਾਸ, ਸੀੜਾ, ਬੂਥਗੜ੍ਹ, ਮੰਗਲੀ ਟਾਂਡਾ, ਢੇਰੀ, ਖਵਾਜਕੇ, ਖਾਸੀ ਖੁਰਦ, ਮੰਗਲੀ ਕਾਦਰ, ਮੱਤੇਵਾੜਾ, ਮਾਂਗਟ, ਮਿਹਰਬਾਨ ’ਤੇ ਖ਼ਤਰਾ ਮੰਡਰਾਇਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਗਈ ਹੈ।
ਵੀਰਵਾਰ ਨੂੰ ਬੰਨ੍ਹ ਅਤੇ ਦਰਿਆ ਦੇ ਵਿਚਕਾਰ ਮਿੱਟੀ ਖਿਸਕ ਗਈ। ਪ੍ਰਸ਼ਾਸਨ ਨੇ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ ਹੈ ਕਿਉਂਕਿ ਜੇਕਰ ਇਸ ਸਥਿਤੀ ਨੂੰ ਕਾਬੂ ਨਾ ਕੀਤਾ ਗਿਆ ਤਾਂ ਲੁਧਿਆਣਾ ਸ਼ਹਿਰ ਦਾ ਕੁਝ ਹਿੱਸਾ ਪਾਣੀ ਦੀ ਲਪੇਟ ਵਿੱਚ ਆ ਸਕਦਾ ਹੈ।
Share this content:



Post Comment