Loading Now

ਸਕੇਪ ਸਾਹਿਤਕ ਸੰਸਥਾ ਵੱਲੋਂ ਕਰਮਜੀਤ ਸਿੰਘ ਸੰਧੂ ਦੀ ਯਾਦ ਵਿੱਚ ਸ਼ੋਕ ਸਮਾਗਮ

ਸਕੇਪ ਸਾਹਿਤਕ ਸੰਸਥਾ ਵੱਲੋਂ ਕਰਮਜੀਤ ਸਿੰਘ ਸੰਧੂ ਦੀ ਯਾਦ ਵਿੱਚ ਸ਼ੋਕ ਸਮਾਗਮ

PHOTO24-1024x366 ਸਕੇਪ ਸਾਹਿਤਕ ਸੰਸਥਾ ਵੱਲੋਂ ਕਰਮਜੀਤ ਸਿੰਘ ਸੰਧੂ ਦੀ ਯਾਦ ਵਿੱਚ ਸ਼ੋਕ ਸਮਾਗਮ

ਫਗਵਾੜਾ, 24 ਜਨਵਰੀ ( ਏ.ਡੀ.ਪੀ. ਨਿਊਜ਼) – ਸਕੇਪ ਸਾਹਿਤਕ ਸੰਸਥਾ,ਫਗਵਾੜਾ ਦੇ ਬਹੁਤ ਹੀ ਸੁਹਿਰਦ ਮੈਂਬਰ ਸ. ਕਰਮਜੀਤ ਸਿੰਘ ਸੰਧੂ, ਜੋ ਕਿ ਮਿਤੀ 18 ਜਨਵਰੀ 2026 ਨੂੰ ਸਦੀਵੀਂ ਵਿਛੋੜਾ ਦੇ ਗਏ ਸਨ-ਦੀ ਯਾਦ ਵਿੱਚ ਇੱਕ ਸ਼ੋਕ ਸਮਾਗਮ ਕੀਤਾ ਗਿਆ। ਇਸ ਸੰਖੇਪ ਪਰ ਭਰਵੇਂ ਸਮਾਗਮ ਵਿੱਚ ਬੋਲਦਿਆਂ ਸੰਸਥਾ ਦੇ ਸਰਪ੍ਰਸਤ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਕਰਮਜੀਤ ਸਿੰਘ ਸੰਧੂ ਸੱਚੀ ਗੱਲ ਬੜੀ ਬੇਬਾਕੀ ਨਾਲ ਕਹਿੰਦੇ ਸਨ। ਉਹ ਗ਼ਰੀਬ-ਗ਼ੁਰਬੇ ਨਾਲ਼ ਹਮਦਰਦੀ ਰੱਖਦੇ ਸਨ ਤੇ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਆਪਣੇ ਮੁਹੱਲੇ ਦੇ ਪਾਰਕ ਦੀ ਦੇਖਭਾਲ ਕਰਨ ਦੇ ਨਾਲ ਉਹ ਉੱਥੇ ਇੱਕ ਪਬਲਿਕ ਲਾਇਬ੍ਰੇਰੀ ਵੀ ਚਲਾਉਂਦੇ ਸਨ। ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਨੇ ਕਰਮਜੀਤ ਸਿੰਘ ਸੰਧੂ ਦੀ ਸਾਹਿਤਕ ਪੱਖ ’ਤੇ ਰੋਸ਼ਨੀ ਪਾਈ।

ਉਹਨਾਂ ਦੱਸਿਆ ਕਿ ਕਰਮਜੀਤ ਸੰਧੂ ਦੀਆਂ ਕਹਾਣੀਆਂ ‘ਅਜੀਤ’ ਤੋਂ ਇਲਾਵਾਂ ਹੋਰ ਵੀ ਅਖ਼ਬਾਰਾਂ ਵਿੱਚ ਛੱਪਦੀਆਂ ਰਹੀਆਂ। ਹੁਣ ਉਹ ਆਪਣੀ ਕਿਤਾਬ ਛਪਾਉਣੀ ਚਾਹੁੰਦੇ ਸਨ ਪਰ ਇਹ ਉਹਨਾਂ ਦੀ ਖ਼ਾਹਿਸ਼ ਅਧੂਰੀ ਹੀ ਰਹਿ ਗਈ। ਉਹਨਾਂ ਦੀਆਂ ਕਵਿਤਾਵਾਂ ਤੇ ਕਹਾਣੀਆਂ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹਿਣ ਲਈ ਪ੍ਰੇਰਦੀਆਂ ਸਨ। ਸਭਾ ਦੇ ਮੀਤ ਪ੍ਰਧਾਨ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਇਸ ਸੰਸਥਾ ਨਾਲ 2015 ਤੋਂ ਜੁੜੇ ਹੋਏ ਸਨ। । ਉਹ ਹਰ ਸਮਾਗਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਇਸ ਸੰਖੇਪ ਸਮਾਗਮ ਵਿੱਚ ਅਸ਼ੋਕ ਟਾਂਡੀ, ਮਨਦੀਪ ਸਿੰਘ, ਸੁਖਦੇਵ ਗੰਢਵਾਂ, ਬਲਦੇਵ ਰਾਜ ਕੋਮਲ, ਕਮਲੇਸ਼ ਸੰਧੂ, ਮਨੋਜ ਫਗਵਾੜਵੀ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

 

Share this content:

Post Comment