Loading Now

ਸਕੇਪ ਸੰਸਥਾ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ “ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ”

ਸਕੇਪ ਸੰਸਥਾ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ “ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ”

photo1 ਸਕੇਪ ਸੰਸਥਾ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ “ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ”
ਸਾਬਕਾ ਜ਼ਿਲ੍ਹਾ ਸ਼ੈਸ਼ਨ ਜੱਜ ਐਸ. ਕੇ .ਅਗਰਵਾਲ ਨੂੰ ਸਨਾਮਨਤ ਕਰਦੇ ਹੋਏ ਪ੍ਰਿੰਸੀਪਲ ਗਰੁਮੀਤ ਸਿੰਘ ਪਲਾਹੀ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਮਲਕੀਅਤ ਸਿੰਘ ਰਘਬੋਤਰਾ ਤੇ ਹੋਰ।

*ਜਿਸ ਦੇਸ਼ ਦੀਆਂ ਕਚਹਿਰੀਆਂ ਅਤੇ ਹਸਪਤਾਲਾਂ ਵਿੱਚ ਭੀੜ ਹੋਵੇ ਸਮਝੋ ਉਹ ਦੇਸ਼ ਬਿਮਾਰ ਹੈ – ਐੱਸ.ਕੇ.ਅਗਰਵਾਲ

ਫਗਵਾੜਾ, 16 (ਏ.ਡੀ.ਪੀ ਨਿਯੂਜ਼) – ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਨੇ ਦੋ ਸ਼ਾਇਰਾਂ ਬਲਦੇਵ ਰਾਜ ਕੋਮਲ ਅਤੇ ਸੁਬੇਗ ਸਿੰਘ ਹੰਜਰਾ ਨਾਲ ਇੱਕ ਸ਼ਾਮ ਦਾ ਆਯੋਜਨ ਕੀਤਾ। ਇਸ ਭਾਵਪੂਰਤ ਸਮਾਗਮ ਸਮੇਂ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਐੱਸ.ਕੇ. ਅਗਰਵਾਲ ਸਾਬਕਾ ਸ਼ੈਸ਼ਨ ਜੱਜ, ਸਕੇਪ ਸਾਹਿਤਕ ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਬਲੱਡ ਬੈਂਕ ਦੇ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ,ਸ਼ਾਇਰ ਬਲਦੇਵ ਰਾਜ ਕੋਮਲ, ਸ਼ਾਇਰ ਸੁਬੇਗ ਸਿੰਘ ਹੰਜਰਾ ਅਤੇ ਸਭਾ ਦੇ ਪ੍ਰਧਾਨ ਰਵਿੰਦਰ ਚੋਟ ਸ਼ਾਮਲ ਹੋਏ।ਸਮਾਗਮ ਦੇ ਸ਼ੁਰੂ ਵਿੱਚ ਸਵਾਗਤੀ ਭਾਸ਼ਣ ਬੋਲਦਿਆਂ ਗੁਰਮੀਤ ਸਿੰਘ ਪਲਾਹੀ ਨੇ ਸਾਬਕਾ ਸ਼ੈਸ਼ਨ ਜੱਜ ਐੱਸ.ਕੇ.ਅਗਰਵਾਲ ਦੀ ਨਵ ਪ੍ਰਕਾਸ਼ਿਤ ਪੁਸਤਕ “ਜਦੋਂ ਜਾਗੋ ਉਦੋਂ ਸਵੇਰਾ” ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ।

photo2 ਸਕੇਪ ਸੰਸਥਾ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ “ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ”
ਦੋ ਸ਼ਾਇਰਾਂ ਨਾਲ ਇਕ ਸ਼ਾਮ ਦੇ ਮੌਕੇ ਸਾਬਕਾ ਜ਼ਿਲ੍ਹਾ ਸ਼ੈਸ਼ਨ ਐਸ.ਕੇ ਅਗਰਵਾਲ ਨਾਲ ਪੰਜਾਬੀ ਦੇ ਲੇਖਕ।

ਉਹਨਾਂ ਦੱਸਿਆ ਕਿ ਇਸ ਪੁਸਤਕ ਵਿੱਚ ਜੱਜ ਸਾਹਿਬ ਨੇ ਸਾਦੇ ਸ਼ਬਦਾਂ ਵਿੱਚ ਡੂੰਘੇ ਵਿਚਾਰ ਪੇਸ਼ ਕੀਤੇ ਹਨ। ਉਹਨਾਂ ਆਪਣੀ ਸਾਰੀ ਜ਼ਿੰਦਗੀ ਦਾ ਨਿਚੋੜ ਪਾਠਕਾਂ ਨਾਲ ਸਕਾਰਾਤਮਕ ਤਰੀਕੇ ਨਾਲ ਸਾਂਝਾ ਕੀਤਾ ਹੈ। ਇਸ ਤੋਂ ਬਾਅਦ ਸ਼ਾਇਰ ਬਲਦੇਵ ਰਾਜ ਕੋਮਲ ਨੇ ਆਪਣੀ ਮੁੱਢਲੀ ਵਿਦਿਆ ਤੇ ਪਿਛੋਕੜ ਬਾਰੇ ਵਿਸਥਾਰਪੂਰਵਕ ਦੱਸਿਆ। ਉਹਨਾਂ ਗੁੜ੍ਹਾ ਪਿੰਡ ਤੋਂ ਮੈਟ੍ਰਿਕ ਕਰਕੇ, ਉੱਚ ਵਿੱਦਿਆ ਫਗਵਾੜੇ ਦੇ ਕਾਲਜ ਤੋਂ ਪ੍ਰਾਪਤ ਕੀਤੀ। ਕਈ ਸਰਕਾਰੀ ਨੌਕਰੀਆਂ ਛੱਡ ਕੇ ਬੈਂਕ ਵਿੱਚੋਂ ਬਤੌਰ ਮੈਨੇਜਰ ਦੇ ਰਿਟਾਇਰ ਹੋਏ।ਕਾਲਜ ਸਮੇਂ ਤੋਂ ਹੀ ਲਿਖਣ ਦੀ ਚੇਟਕ ਲੱਗ ਗਈ ਸੀ।ਉਹਨਾਂ ਆਪਣੀਆਂ ਚੋਣਵੀਆਂ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਦੂਸਰੇ ਮਹਿਮਾਨ ਸ਼ਾਇਰ ਸੁਬੇਗ ਸਿੰਘ ਹੰਜਰਾ ਨੇ ਆਪਣੇ ਪਿਛੋਕੜ ਬਾਰੇ ਦੱਸਿਆ ਅਤੇ ਕਿਹਾ ਕਿ ਉਹਨਾਂ ਦਾ ਪਿੰਡ ਨਸੀਰਾਬਾਦ ਹੈ। ਪੇਂਡੂ ਸੱਭਿਆਚਾਰ, ਵਾਤਾਵਰਨ ਦੀ ਸੰਭਾਲ਼ ਅਤੇ ਠੇਠ ਪੰਜਾਬੀ ਰੰਗ ਉਹਨਾਂ ਦੀਆਂ ਕਵਿਤਾਵਾਂ ਵਿੱਚ ਆਪ ਮੁਹਾਰੇ ਹੀ ਆ ਜਾਂਦਾ ਹੈ।

photo3 ਸਕੇਪ ਸੰਸਥਾ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ “ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ”

ਉਹਨਾਂ ਦੀਆਂ ਕਵਿਤਾਵਾਂ ਵਿੱਚ ਆਪ ਮੁਹਾਰੇ ਆ ਜਾਂਦਾ ਹੈ। ਉਹਨਾਂ ਨੇ ਵੀ ਕੁਝ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਰੋਤਿਆਂ ਵੱਲੋਂ ਦੋਵੇਂ ਸ਼ਾਇਰਾਂ ਤੋਂ ਕੁਝ ਸਵਾਲ ਵੀ ਪੁੱਛੇ ਗਏ ਅਤੇ ਸ਼ਾਇਰਾਂ ਨੇ ਉਹਨਾਂ ਦੇ ਸ਼ੰਕੇ ਨਵਿਰਤ ਕੀਤੇ।ਇਸ ਸਮਾਗਮ ਦੇ ਮੁੱਖ ਮਹਿਮਾਨ ਐੱਸ.ਕੇ.ਅਗਰਵਾਲ ਸਾਬਕਾ ਸ਼ੈਸ਼ਨ ਜੱਜ ਨੇ ਆਪਣੀ ਪੁਸਤਕ “ਜਦੋਂ ਜਾਗੋ ਉਦੋਂ ਸਵੇਰਾ” ਬਾਰੇ ਬਹੁਤ ਹੀ ਰੌਚਕ ਬਿਰਤਾਂਤ ਸੁਣਾਏ।ਇਸ ਪੁਸਤਕ ਵਿੱਚ ਉਹਨਾਂ ਨੇ ਆਪਣੇ ਕਚਹਿਰੀ ਦੇ ਸਮੇਂ ਦੇ ਬਹੁਤ ਸਾਰੇ ਕਿੱਸੇ ਦਰਜ ਕੀਤੇ ਹਨ। ਉਹਨਾਂ ਦੱਸਿਆ ਕਿ ਇਹ ਪੁਸਤਕ 3000 ਦੀ ਗਿਣਤੀ ਵਿੱਚ ਛਪਵਾਈ ਸੀ ਜਿਹੜੀ ਸਾਰੀ ਪਾਠਕਾਂ ਤੱਕ ਪਹੁੰਚ ਚੁੱਕੀ ਹੈ ਅਤੇ ਇਸ ਦੀ ਮੰਗ ਅਜੇ ਵੀ ਜਾਰੀ ਹੈ।ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਉਹਨਾਂ ਦੇ ਅਧਿਆਪਕ ਵੀ ਸਨ।ਅਧਿਆਪਕ ਤੇ ਮਾਪੇ ਕਦੇ ਈਰਖਾ ਨਹੀਂ ਕਰਦੇ।ਬੰਦੇ ਨੂੰ ਉਸਦਾ ਸੰਕਲਪ ਅਤੇ ਸਖ਼ਤ ਮਿਹਨਤ ਹੀ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਕਰਵਾਉਂਦੇ ਹਨ।ਉਹਨਾਂ ਨੇ ਆਪਣੇ ਅਧਿਆਪਕਾਂ ਦੀ ਕਦਰ ਕਰਦਿਆਂ ਉਹਨਾਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇੱਕ ਅਧਿਆਪਕ ਬਹੁਤ ਸਾਰੇ ਜੱਜ ਪੈਦਾ ਕਰ ਸਕਦਾ ਹੈ ਪਰ ਇੱਕ ਜੱਜ ਕੋਈ ਚੰਗਾ ਅਧਿਆਪਕ ਪੈਦਾ ਨਹੀਂ ਕਰ ਸਕਦਾ।

photo4 ਸਕੇਪ ਸੰਸਥਾ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ “ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ”

ਉਹਨਾਂ ਦੱਸਿਆ ਕਿ ਜਿਸ ਦੇਸ਼ ਦੀਆਂ ਕਚਹਿਰੀਆਂ ਤੇ ਹਸਪਤਾਲਾਂ ਵਿੱਚ ਭੀੜ ਰਹਿੰਦੀ ਹੋਵੇ ਤਾਂ ਸਮਝ ਲਓ ਉਹ ਦੇਸ਼ ਸਖ਼ਤ ਬਿਮਾਰ ਹੈ। ਕਚਹਿਰੀਆਂ ਵਿੱਚ ਫੈਸਲੇ ਨਹੀਂ, ਸਗੋਂ ਸਮਝੌਤੇ ਹੋਣੇ ਚਾਹੀਦੇ ਹਨ। ਹੋਰਾਂ ਤੋਂ ਇਲਾਵਾ ਇਸ ਸਮੇਂ ਪ੍ਰਿੰ. ਗੁਰਦੇਵ ਸਿੰਘ ਰੰਧਾਵਾ, ਐਡਵੋਕੇਟ ਐੱਸ. ਐੱਨ ਅਗਰਵਾਲ,ਰਾਕੇਸ਼ ਅਗਰਵਾਲ, ਪ੍ਰਿੰ.ਤਰਸੇਮ ਸਿੰਘ,ਕਮਲੇਸ਼ ਸੰਧੂ ਜਨਰਲ ਸੈਕਟਰੀ, ਸੀਤਲ ਰਾਮ ਬੰਗਾ, ਮਨਜੀਤ ਕੌਰ ਮੀਸ਼ਾ, ਜਸਵਿੰਦਰ ਫਗਵਾੜਾ, ਬਲਵੀਰ ਕੌਰ ਬੱਬੂ ਸੈਣੀ,ਜੱਸ ਸਰੋਆ,ਨਿਰਵੈਰ ਸਿੰਘ ਨੱਢਾ, ਹਰਚਰਨ ਭਾਰਤੀ, ਰਵਿੰਦਰ ਰਾਏ, ਮਾਸਟਰ ਸੁਖਦੇਵ ਸਿੰਘ, ਕਰਮਜੀਤ ਸਿੰਘ ਸੰਧੂ, ਸ਼ਾਮ ਸਰਗੂੰਦੀ,ਲਸ਼ਕਰ ਢੰਡਵਾੜਵੀ, ਸੋਹਣ ਸਹਿਜਲ, ਅਸ਼ੋਕ ਟਾਂਡੀ, ਦਵਿੰਦਰ ਜੱਸਲ,ਦੇਵ ਰਾਜ ਦਾਦਰ ਆਦਿ ਹਾਜ਼ਰ ਸਨ।ਸਟੇਜ ਸੰਚਾਲਨ ਸੰਸਥਾ ਪ੍ਰਧਾਨ ਰਵਿੰਦਰ ਚੋਟ ਜੀ ਵੱਲੋਂ ਬਾਖ਼ੂਬੀ ਕੀਤਾ ਗਿਆ।ਅੰਤ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਪਰਮਿੰਦਰਜੀਤ ਸਿੰਘ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ।

Share this content:

Post Comment