Loading Now

ਵੀ.ਡੀ. ਸਤੀਸ਼ਨ ਹੋਣਗੇ ਕੇਰਲ ਦੇ ਮੁੱਖ ਮੰਤਰੀ

ਵੀ.ਡੀ. ਸਤੀਸ਼ਨ ਹੋਣਗੇ ਕੇਰਲ ਦੇ ਮੁੱਖ ਮੰਤਰੀ

ਕੇਰਲ, 14 ਮਈ 2026 – ਕਾਂਗਰਸ ਨੇਤਾ ਵੀ.ਡੀ. ਸਤੀਸਨ (61) ਕੇਰਲ ਦੇ ਮੁੱਖ ਮੰਤਰੀ ਹੋਣਗੇ। ਕਾਂਗਰਸ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ, ਰਾਜ ਦੇ ਚੋਣ ਨਤੀਜੇ ਐਲਾਨੇ ਜਾਣ ਤੋਂ 10 ਦਿਨ ਬਾਅਦ ਇਹ ਐਲਾਨ ਹੋਇਆ ਹੈ। ਸਤੀਸਨ ਪਰਾਵੁਰ ਹਲਕੇ ਤੋਂ ਵਿਧਾਇਕ ਹਨ। ਕੇਰਲ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਤਿੰਨ ਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਸੀ: ਕੇ.ਸੀ. ਵੇਣੂਗੋਪਾਲ, ਰਮੇਸ਼ ਚੇਨੀਥਲਾ, ਅਤੇ ਵੀ.ਡੀ. ਸਤੀਸਨ। ਕਾਂਗਰਸ ਹਾਈਕਮਾਨ ਨੇ ਸਤੀਸਨ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ। ਅਲਾਪੁਝਾ ਹਲਕੇ ਤੋਂ ਲੋਕ ਸਭਾ ਮੈਂਬਰ ਕੇ.ਸੀ. ਵੇਣੂਗੋਪਾਲ, ਕੇਰਲ ਦੇ ਮੁੱਖ ਮੰਤਰੀ ਅਹੁਦੇ ਲਈ ਰਾਹੁਲ ਗਾਂਧੀ ਦੀ ਪਹਿਲੀ ਪਸੰਦ ਸਨ। ਰਾਹੁਲ ਗਾਂਧੀ ਨੇ 11 ਮਈ ਨੂੰ ਦਿੱਲੀ ਵਿੱਚ ਵੇਣੂਗੋਪਾਲ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਵੀ ਕੀਤੀ ਸੀ। ਕੋਟਾਇਮ ਦੇ ਵਿਧਾਇਕ ਰਾਧਾਕ੍ਰਿਸ਼ਨਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਈਕਮਾਨ ਨੇ ਸਾਰੇ ਹਿੱਸੇਦਾਰਾਂ ਦੇ ਵਿਚਾਰ ਸੁਣੇ ਅਤੇ ਰਾਹੁਲ ਪੂਰੀ ਪ੍ਰਕਿਰਿਆ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸਨ। ਕੇਰਲ ਵਿੱਚ, ਯੂਡੀਐਫ ਨੇ 140 ਵਿੱਚੋਂ 102 ਸੀਟਾਂ ਜਿੱਤੀਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ ਨੇ 63 ਸੀਟਾਂ ਜਿੱਤੀਆਂ ਹਨ। ਕੇਰਲਮ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਏ 10 ਦਿਨ ਹੋ ਗਏ ਸਨ। ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਮੁੱਖ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ।

Share this content:

Post Comment