Loading Now

ਵਿਸ਼ਵ ਵਾਤਾਵਰਨ ਦਿਵਸ ਮੌਕੇ

ਵਿਸ਼ਵ ਵਾਤਾਵਰਨ ਦਿਵਸ ਮੌਕੇ

5 ਜੂਨ ਵਾਤਾਵਰਨ ਦਿਵਸ ਤੋਂ ਅਸੀਂ AIYF ਵੱਲੋਂ ਦੇਸ਼ਵਿਆਪੀ ਇੱਕ ਮਿਲੀਅਨ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਰਹੇ ਹਾਂ। ਵਾਤਾਵਰਨ ਦਿਵਸ ਮੌਕੇ ਅਸੀਂ tree march ਕਰਕੇ ਇਸਦੀ ਸ਼ੁਰੂਆਤ ਕਰਾਂਗੇ। ਇਸ ਮੁਹਿੰਮ ਦੌਰਾਨ ਸਾਡੇ ਪ੍ਰਾਇਮਰੀ ਯੂਨਿਟ, ਤਹਿਸੀਲਾਂ – ਜ਼ਿਲਿਆਂ – ਸੂਬਿਆਂ ਕਮੇਟੀਆਂ, ਸ਼ਹਿਰਾਂ, ਪਿੰਡਾਂ, ਦਰਿਆਵਾਂ, ਘਰਾਂ, ਸੜਕਾਂ, ਵਿੱਦਿਅਕ ਸੰਸਥਾਵਾਂ, ਜਨਤਕ ਥਾਵਾਂ ਆਦਿ ਉੱਤੇ ਰੁੱਖ ਲਗਾਵਾਂਗੇ। ਵਾਤਾਵਰਨ ਦਿਵਸ ਤੋਂ ਸਾਡੀ ਇਹ ਮੁਹਿੰਮ “Protect Nature – Save Generation” ਦਾ ਸੰਦੇਸ਼ ਲੋਕਾਂ ਤੱਕ ਲੈ ਕੇ ਜਾਵੇਗੀ।

ਅਸੀਂ ਲੋਕਾਂ ਨੂੰ ਦੱਸਾਂਗੇ ਕਿ ਮਨੁੱਖੀ ਨਸਲ ਸਮੇਤ ਸਭ ਪ੍ਰਜਾਤੀਆਂ ਦੇ ਜੀਵਨ ਨੂੰ ਸੰਕਟ ਵਿੱਚ ਪਾਉਣ ਵਾਲੀ ਵਰਤਮਾਨ ਵਿਵਸਥਾ ਨੂੰ ਬਦਲਣ ਦੀ ਲੋੜ ਹੈ, ਜੋ ਵਾਤਾਵਰਨ ਦੀ ਭਿਆਨਕਤਾ ਲਈ ਮੁੱਖ ਜਿੰਮੇਵਾਰ ਹੈ। ਇਸ ਪੂੰਜੀਵਾਦੀ ਪ੍ਰਬੰਧ ਨੇ ਜੋ ਮਾਰੂ ਜੀਵਨ ਸ਼ੈਲੀ ਸਮਾਜ ਵਿੱਚ ਸਥਾਪਤ ਕਰ ਦਿੱਤੀ ਹੈ, ਉਸਨੂੰ ਸਮਾਪਤ ਕਰਨ ਲਈ ਨੌਜਵਾਨ ਪੀੜ੍ਹੀ ਅੱਗੇ ਆਵੇ, ਵਾਤਾਵਰਨ ਨੂੰ ਤਬਾਹੀ ਤੋਂ ਬਚਾਉਣ ਦਾ ਇਹੀ ਰਾਹ ਹੈ। ਵਰਤਮਾਨ ਵਿਵਸਥਾ ਦਾ ਜੋ ਸਮਾਜਕ ਉਤਪਾਦਨ ਤਰੀਕਾ ਹੈ, ਉਸਨੇ ਦਿਨੋਂ ਦਿਨ ਆਪਣੇ ਨਿੱਜੀ ਮੁਨਾਫ਼ਿਆਂ ਖਾਤਰ ਵਾਤਾਵਰਨ ਨੂੰ ਮਲੀਆਮੇਟ ਕਰਨ ਦੇ ਹੀ ਕਦਮ ਚੁੱਕੇ ਹਨ। ਸਾਡੇ ਦੇਸ਼ ਅਤੇ ਸਾਡੀ ਧਰਤੀ ਨੂੰ ਸਮਾਜਕ ਉਤਪਾਦਨ ਦੀ ਅਜਿਹੀ ਸਮਾਜਕ ਪ੍ਰਣਾਲੀ ਸਥਾਪਤ ਕਰਨੀ ਹੋਵੇਗੀ, ਜੋ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੀ ਬਜਾਏ, ਸਮੁੱਚੇ ਸਮਾਜ ਲਈ ਫ਼ਿਕਰਮੰਦ ਹੋਵੇ।

ਅਜਿਹੀ ਪ੍ਰਣਾਲੀ ਸਥਾਪਤ ਕਰਨ ਵਾਸਤੇ ਅਸੀਂ ਨੌਜਵਾਨਾਂ ਨੂੰ ਆਪਣੇ ਜੰਗਲਾਂ, ਗਲੇਸ਼ਿਅਰਾਂ, ਸਮੁੰਦਰਾਂ, ਨਦੀਆਂ, ਪਿੰਡਾਂ, ਸ਼ਹਿਰਾਂ, ਪਹਾੜਾਂ ਆਦਿ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇੱਕਜੁੱਟ ਹੋਣ ਦਾ ਸੱਦਾ ਦਿੰਦੇ ਹਾਂ। ਬੇਤਰਤੀਬਾ ਉਤਪਾਦਨ ਪ੍ਰਬੰਧ, ਰੁੱਖਾਂ ਦੀ ਅੰਨ੍ਹੀ ਕਟਾਈ, ਪਲਾਸਟਿਕ ਦੀ ਦੁਰਵਰਤੋਂ, ਮਾਰੂ ਜੰਗੀ ਹਥਿਆਰਾਂ ਦਾ ਇਸਤੇਮਾਲ, ਗੈਰ ਯੋਜਨਾਬੱਧ ਆਵਾਜਾਈ ਵਿਵਸਥਾ, ਵਿਕਾਸ ਦੇ ਨਾਂਅ ਵਿਨਾਸ਼ ਨੂੰ ਰੋਕਣਾ ਹੋਵੇਗਾ। 
AIYF ਦੀ ਇਸ ਮੁਹਿੰਮ ਦੌਰਾਨ ਆਪਣੇ ਕਾਰਕੁੰਨਾਂ ਨੂੰ ਸੱਦੇ ਦਿੰਦੇ ਹਾਂ ਕਿ ਉਹ ਵਾਤਾਵਰਨ ਬਾਰੇ ਇਹ ਚੇਤਨਾ ਨੌਜਵਾਨ ਪੀੜ੍ਹੀ ਤੱਕ ਹਰ ਪਿੰਡ, ਸ਼ਹਿਰ, ਇਕਾਈ, ਤਹਿਸੀਲ, ਜਿਲ੍ਹੇ, ਸੂਬੇ ਵਿੱਚ ਲੈ ਕੇ ਜਾਣ। ਸਾਡੇ ਕਾਰਕੁੰਨ ਵਾਤਾਵਰਨ ਦਾ ਆਦਰ ਕਰਨ ਵਾਲੀ ਜੀਵਨਸ਼ੈਲੀ ਨੂੰ ਅਪਨਾਉਣ ਅਤੇ ਹੋਰਨਾਂ ਲਈ ਮਿਸਾਲ ਬਣਨ।

Share this content:

Post Comment