Loading Now

ਵਾਤਾਵਰਣ ਸੰਭਾਲ ਦਾ ਸੁਨੇਹਾ – ਵਿਆਹ ਵਿੱਚ ਬੂਟੇ ਵੰਡ ਕੇ ਦਿੱਤਾ

ਵਾਤਾਵਰਣ ਸੰਭਾਲ ਦਾ ਸੁਨੇਹਾ – ਵਿਆਹ ਵਿੱਚ ਬੂਟੇ ਵੰਡ ਕੇ ਦਿੱਤਾ

*ਕਾਇਮ ਕੀਤੀ ਉਦਾਹਰਨ ਤੇ ਲੋਕਾਂ ਨੂੰ ਕੀਤੀ ਪ੍ਰੇਰਨਾ

*ਵਣ ਵਿਭਾਗ ਵੱਲੋਂ ਹਰਿਆਲੀ ਦਾ ਸੁਨੇਹਾ ਦੇਣ ਲਈ ਨਿਵੇਕਲੀ ਮੁਹਿੰਮ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਵਣ ਅਤੇ ਜੀਵ ਸੁਰੱਖਿਆ ਵਿਭਾਗ, ਪੰਜਾਬ ਦੇ ਸਹਿਯੋਗ ਅਤੇ ਪ੍ਰੇਰਣਾ ਨਾਲ ਵਾਤਾਵਰਨ ਪ੍ਰੇਮੀ ਕੁਲਤਾਰ ਸਿੰਘ ਨੇ ਆਪਣੇ ਬੇਟੇ ਕੁਲਅਮਰੀਤ ਸਿੰਘ ਦੇ ਵਿਆਹ ਮੌਕੇ ਇੱਕ ਨਵੀਂ ਰੀਤ ਅਪਣਾਉਂਦੇ ਹੋਏ, ਵਿਆਹ ਵਿੱਚ ਸਾਮਲ ਹੋਏ ਬਰਾਤੀਆਂ ਨੂੰ ਇਸ ਮੌਸਮ ਵਿੱਚ ਲੱਗਣ ਵਾਲੇ ਬੂਟੇ ਵੰਡੇ। ਇਹ ਨਵੀਂ ਰੀਤ ਲਾਂਡਰਾ ਤੋਂ ਚੁੰਨੀ ਰੋਡ ਵਿਖੇ ਲੰਘੇ ਦਿਨ ਸ਼ੁਰੂ ਕੀਤੀ ਗਈ।

ਜਾਣਕਾਰੀ ਦਿੰਦਿਆਂ ਇੰਜ. ਪਰਮਿੰਦਰ ਪਾਲ, ਸਹਾਇਕ ਇੰਜੀਨਅਰ, ਲੋਕ ਨਿਰਮਾਣ ਵਿਭਾਗ ਅਤੇ ਵਾਤਾਵਰਣ ਪ੍ਰੇਮੀ ਐੱਸ.ਏ.ਐੱਸ ਨਗਰ ਨੇ ਦੱਸਿਆ ਕਿ ਇਸ ਕੰਮ ਵਿੱਚ ਵਾਤਾਵਰਣ ਪ੍ਰੇਮੀ ਸਤਵਿੰਦਰ ਸਿੰਘ ਨੇ ਨਿਸਵਾਰਥ ਸੇਵਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ ਅਤੇ ਇਸ ਲਈ ਉਨ੍ਹਾਂ ਦੇ ਸੰਪਰਕ ਨੰਬਰ 98724-01319 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Share this content:

Previous post

ਜ਼ਿਲ੍ਹਾ ਮੋਗਾ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਹਿ- ਵਿੱਦਿਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ

Next post

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਘੋੜਿਆਂ ਦੇ ਮੇਲੇ ਤੇ ਮਾਂ ਖੇਡ ਕਬੱਡੀ ਦੇ ਕੌਮਾਂਤਰੀ ਮੁਕਾਬਲੇ ਮੁੜ ਤੋਂ ਸ਼ੁਰੂ ਕੀਤੇ ਜਾਣਗੇ- ਸੁਖਬੀਰ ਬਾਦਲ

Post Comment