Loading Now

ਲੋਕ ਸਾਹਿਤ ਅਕਾਦਮੀ ਰਜਿ.ਮੋਗਾ ਵੱਲੋਂ ਲੈਫ.ਕਰਨਲ ਬਾਬੂ ਸਿੰਘ ਦੇ ਕਾਵਿ-ਸੰਗ੍ਰਹਿ ‘ਜਲਵੇ ਕਵਿਤਾ ਦੇ’ ਕੀਤਾ ਲੋਕ ਅਰਪਣ

ਲੋਕ ਸਾਹਿਤ ਅਕਾਦਮੀ ਰਜਿ.ਮੋਗਾ ਵੱਲੋਂ ਲੈਫ.ਕਰਨਲ ਬਾਬੂ ਸਿੰਘ ਦੇ ਕਾਵਿ-ਸੰਗ੍ਰਹਿ ‘ਜਲਵੇ ਕਵਿਤਾ ਦੇ’ ਕੀਤਾ ਲੋਕ ਅਰਪਣ

*ਦਾਤਾ ਆਡੀਓ ਸੀ.ਡੀ. ਵੀ ਕੀਤੀ ਲੋਕ ਅਰਪਣ

ਮੋਗਾ, 11 ਮਈ(ਏ ਡੀ ਪੀ ਨਿਊਜ) ਲੋਕ ਸਹਿਤ ਅਕਾਦਮੀ ਮੋਗਾ ਵੱਲੋਂ ਸੁਤੰਤਰਤਾ ਸੈਨਾਨੀ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਉੱਘੇ ਵਿਅੰਗਕਾਰ ਕੇ.ਐਲ.ਗਰਗ ਦੀ ਅਗਵਾਈ ਵਿੱਚ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕੇ.ਐਲ. ਗਰਗ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ.ਅਜੀਤਪਾਲ ਜਟਾਣਾ, ਡਾ.ਸੁਰਜੀਤ ਬਰਾੜ ਘੋਲੀਆ, ਹਰਚਰਨ ਸਿੰਘ ਸੰਧੂ ਸਾਬਕਾ ਪੀਸੀਐਸ ਅਤੇ ਲੈਫਟੀਨੈਂਟ ਕਰਨਲ ਬਾਬੂ ਸਿੰਘ ਸ਼ਾਮਿਲ ਹੋਏ। ਸਟੇਜ ਦੀ ਕਾਰਵਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਂਦੇ ਹੋਏ ਹੋਏ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਨੇ ਸਭ ਤੋਂ ਪਹਿਲਾਂ ਸਮਾਗਮ ਦੇ ਸ਼ੁਰੂਆਤੀ ਦੌਰ ਵਿੱਚ ਕਨੇਡਾ ਤੋਂ ਆਏ ਚਰਨਜੀਤ ਸਲ੍ਹੀਣਾ ਨੂੰ ਮੰਚ ‘ਤੇ ਇੱਕ ਗੀਤ ਨਾਲ ਹਾਜ਼ਰੀ ਲਵਾਉਣ ਲਈ ਸੱਦਾ ਦਿੱਤਾ। ਫਿਰ ਹਰਭਜਨ ਸਿੰਘ ਨਾਗਰਾ ਨੇ ਆਪਣੇ ਇਕ ਗੀਤ ਨਾਲ ਹਾਜ਼ਰੀ ਲਵਾਈ।

ਸਮਾਗਮ ਨੂੰ ਰਸਮੀ ਤੌਰ ‘ਤੇ ਅੱਗੇ ਵਧਾਉਂਦੇ ਹੋਏ ਉੱਘੇ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਨੇ ਕਰਨਲ ਬਾਬੂ ਸਿੰਘ ਦੀ ਕਿਤਾਬ ‘ਜਲਵੇ ਕਵਿਤਾ ਦੇ’ ਨੂੰ ਵੰਨ-ਸਵੰਨਤਾ ਤੇ ਵੱਖ-ਵੱਖ ਵਿਸ਼ਿਆਂ ਨਾਲ ਭਰਪੂਰ ਦੱਸਦੇ ਹੋਏ ਕਿਹਾ ਕਿ ਇਸ ਦੀਆਂ ਸਾਰੀਆਂ ਕਵਿਤਾਵਾਂ ਛੰਦ ਬੱਧ ਹਨ ਅਤੇ ਇਹ ਇਹ ਸ਼ਾਇਰ ਦੀ ਖੂਬੀ ਹੈ ਕਿ ਉਹ ਅੱਜ ਵੀ ਪੰਜਾਬੀਅਤ ਨਾਲ ਭਰਪੂਰ ਕਵਿਤਾ ਦੀ ਸਿਰਜਣਾ ਕਰ ਰਿਹਾ ਹੈ। ਸਾਹਿਤਕਾਰ ਕੇ.ਐਲ. ਗਰਗ ਨੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਸੰਗ੍ਰਹਿ ਨੂੰ ਰਾਜਨੀਤੀ ਦੀਆਂ ਕੁਰੀਤੀਆਂ ਅਤੇ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਣ ਵਾਲਾ ਕਿਹਾ ਹੈ। ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ‘ਜਲਵੇ ਕਵਿਤਾ ਦੇ’ ਕਰਨਲ ਬਾਬੂ ਸਿੰਘ ਦੀ ਸੱਤਵੀਂ ਕਿਤਾਬ ਹੈ। ਇਸ ਨੇ ਫੌਜ ਵਿੱਚ ਰਹਿ ਕੇ ਵੀ ਸੱਚ ਦਾ ਸਾਥ ਦਿੱਤਾ, ਰਾਜਨੀਤੀ ਵਿੱਚ ਆ ਕੇ ਵੀ ਸੱਚ ਸੁਣਾਉਣਾ ਚਾਹਿਆ ਆਖਰ ਉਸ ਨੇ ਆਪਣੀ ਗੱਲ ਕਹਿਣ ਲਈ ਕਵਿਤਾ ਨੂੰ ਚੁਣਿਆ।

ਡਾ.ਅਜੀਤਪਾਲ ਜਟਾਣਾ ਨੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਸਾਹਿਤ ਨੂੰ ਕਰਨਲ ਬਾਬੂ ਸਿੰਘ ਦੀ ਕਲਮ ਤੋਂ ਬਹੁਤ ਉਮੀਦਾਂ ਹਨ। ਸ਼ਾਇਰ ਹਰਚਰਨ ਸਿੰਘ ਸੰਧੂ ਪੀ.ਸੀ.ਐਸ. ਅਤੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਰਨਲ ਬਾਬੂ ਸਿੰਘ ਨੂੰ ਨਵੀਂ ਕਿਤਾਬ ਦੀ ਵਧਾਈ ਦਿੱਤੀ। ਕਰਨਲ ਬਾਬੂ ਸਿੰਘ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਸਰੋਤਿਆਂ ਨਾਲ ਸਾਂਝ ਪਾਈ ਕਿ ਇਹ ਕਿਤਾਬ ਉਸ ਨੇ ਆਪਣੀ ਮਾਂ ਨੂੰ ਸਮਰਪਿਤ ਕੀਤੀ ਹੈ ਇਸੇ ਕਰਕੇ ਅੱਜ ਮਾਂ ਦਿਵਸ ‘ਤੇ ਇਹ ਕਿਤਾਬ ਰਿਲੀਜ਼ ਕਰਨ ਦਾ ਸੁਭਾਗ ਪ੍ਰਾਪਤ ਕਰ ਰਿਹਾ ਹਾਂ। ਕਵੀ ਦਰਬਾਰ ਵਿੱਚ ਜੰਗੀਰ ਸਿੰਘ ਖੋਖਰ, ਕੁਲਵਿੰਦਰ ਸਿੰਘ ਦਲਗੀਰ, ਸੋਨੂ ਸੁਲਤਾਨ ਸ੍ਰੀ ਸ੍ਰੀ ਤਰਨ ਤਾਰਨ ਸਾਹਿਬ, ਸੋਨੀ ਮੋਗਾ, ਗੁਰਮੇਲ ਬੌਡੇ, ਡਾ.ਅਜੀਤਪਾਲ ਜਟਾਣਾ, ਹਰਚਰਨ ਸਿੰਘ ਸੰਧੂ ਪੀ.ਸੀ.ਐਸ, ਮਨਧੀਰ ਕੌਰ ਮਨੂ ਕਨੇਡਾ ਸ਼ਾਮਿਲ ਹੋਏ।ਇਸ ਸਮੇਂ ਗਿਆਨ ਸਿੰਘ ਡੀ.ਪੀ.ਆਰ.ਓ ਮੋਗਾ, ਹਰਨੇਕ ਸਿੰਘ ਰੋਡੇ,ਰਣਜੀਤ ਸਰਾਂਵਾਲੀ,ਪ੍ਰੇਮ ਕੁਮਾਰ, ਸਿਮਰਜੀਤ ਕੌਰ ਸਿੰਮੀ, ਆਤਮਾ ਸਿੰਘ ਆਲਮਗੀਰ, ਮੇਹਰ ਸਿੰਘ ਮੋਗਾ, ਮਾਸਟਰ ਹਰਨੇਕ ਸਿੰਘ ਅਤੇ ਹੋਰ ਸਾਹਿਤਕਾਰ ਹਾਜ਼ਰ ਸਨ।

Share this content:

Post Comment