Loading Now

ਲੁਈਸ ਆਰਬਰ ਕੈਨੇਡਾ ਦੀ ਨਵੀਂ ਗਵਰਨਰ ਜਨਰਲ ਨਿਯੁਕਤ

ਲੁਈਸ ਆਰਬਰ ਕੈਨੇਡਾ ਦੀ ਨਵੀਂ ਗਵਰਨਰ ਜਨਰਲ ਨਿਯੁਕਤ

ਵਿੰਨੀਪੈਗ, 9 ਜੂਨ – ਕੈਨੇਡਾ ਦੀ ਸਾਬਕਾ ਸੁਪਰੀਮ ਕੋਰਟ ਜੱਜ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਮੁੱਖ ਵਕੀਲ ਲੂਈਸ ਆਰਬਰ ਨੇ ਅੱਜ ਸਹੁੰ ਚੁੱਕ ਕੇ ਦੇਸ਼ ਦੀ 31ਵੀਂ ਗਵਰਨਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਮੈਰੀ ਸਾਈਮਨ ਦੀ ਥਾਂ ਇਹ ਅਹੁਦਾ ਸੰਭਾਲਿਆ ਹੈ। ਓਟਾਵਾ ਵਿੱਚ ਸੰਸਦ ਭਵਨ ਨੇੜੇ ਹੋਏ ਸਮਾਗਮ ਦੌਰਾਨ ਉਨ੍ਹਾਂ ਨੂੰ ਰਵਾਇਤੀ ਸੈਨਿਕ ਸਨਮਾਨ ਦਿੱਤਾ ਗਿਆ ਅਤੇ 21 ਤੋਪਾਂ ਦੀ ਸਲਾਮੀ ਨਾਲ ਸਵਾਗਤ ਕੀਤਾ ਗਿਆ। ਆਪਣੇ ਪਹਿਲੇ ਸੰਬੋਧਨ ਵਿੱਚ 79 ਸਾਲਾ ਆਰਬਰ ਨੇ ਲੋਕਤੰਤਰੀ ਸੰਸਥਾਵਾਂ, ਅਦਾਲਤਾਂ, ਮੀਡੀਆ ਅਤੇ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ।
ਉਨ੍ਹਾਂ ਨੇ ਭਰੋਸੇਯੋਗ ਜਾਣਕਾਰੀ ਦੀ ਮਹੱਤਤਾ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਪ੍ਰਤੀ ਸਾਵਧਾਨ ਰਹਿਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਆਰਬਰ ਦੀ ਨਿਯੁਕਤੀ ਕੈਨੇਡਾ ਦੀਆਂ ਲੋਕਤੰਤਰੀ ਸੰਸਥਾਵਾਂ, ਨਿਆਂ ਅਤੇ ਜਨ ਸੇਵਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਆਰਬਰ ਦਾ ਲੰਮਾ ਜਨਤਕ ਜੀਵਨ ਅਤੇ ਤਜਰਬਾ ਦੇਸ਼ ਲਈ ਮਹੱਤਵਪੂਰਨ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਰਸਮੀ ਰਾਸ਼ਟਰ ਮੁਖੀ ਕਿੰਗ ਚਾਰਲਸ III (King Charles III) ਹਨ ਅਤੇ ਗਵਰਨਰ ਜਨਰਲ ਉਨ੍ਹਾਂ ਦੇ ਪ੍ਰਤੀਨਿਧ ਵਜੋਂ ਸੰਵਿਧਾਨਕ ਅਤੇ ਰਸਮੀ ਜ਼ਿੰਮੇਵਾਰੀਆਂ ਨਿਭਾਉਂਦਾ ਹੈ।

Share this content:

Post Comment