Loading Now

ਲਾਡੋਵਾਲ ਟੋਲ ਪਲਾਜ਼ਾ ਕੀਮਤਾਂ ‘ਚ ਹੋਇਆ ਇਜ਼ਾਫਾ

ਲਾਡੋਵਾਲ ਟੋਲ ਪਲਾਜ਼ਾ ਕੀਮਤਾਂ ‘ਚ ਹੋਇਆ ਇਜ਼ਾਫਾ

ਲੁਧਿਆਣਾ 1 ਅਪ੍ਰੈਲ – ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਬੈਰੀਅਰ ਲਾਡੋਵਾਲ ਟੋਲ ਪਲਾਜ਼ਾ ਤੋਂ ਗੁਜ਼ਰਨ ਵਾਲੇ ਮੁਸਾਫਰਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ, ਜੋ ਮੰਗਲਵਾਰ-ਬੁੱਧਵਾਰ ਦੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ। ਨਵੇਂ ਨੋਟੀਫਿਕੇਸ਼ਨ ਅਨੁਸਾਰ ਟੋਲ ਦਰਾਂ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਅਹਿਮ ਬਦਲਾਅ ਇਹ ਹੈ ਕਿ 1 ਅਪਰੈਲ ਤੋਂ ਟੋਲ ਪਲਾਜ਼ਾ ‘ਤੇ ਨਕਦ ਲੈਣ-ਦੇਣ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ 1 ਅਪਰੈਲ ਨੂੰ ਹੀ ਦਰਾਂ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਟੋਲ ਮੈਨੇਜਰ ਵਿਪਿਨ ਰਾਏ ਅਨੁਸਾਰ ਹੁਣ ਕਾਰ, ਜੀਪ ਅਤੇ ਵੈਨ ਵਰਗੇ ਵਾਹਨਾਂ ਨੂੰ ਇੱਕ ਪਾਸੇ ਦੇ ਸਫਰ ਲਈ 220 ਰੁਪਏ ਦੀ ਬਜਾਏ 225 ਰੁਪਏ ਦੇਣੇ ਪੈਣਗੇ। ਜੇ ਕੋਈ ਉਸੇ ਦਿਨ ਵਾਪਸੀ ਕਰਦਾ ਹੈ, ਤਾਂ ਉਸ ਨੂੰ 335 ਰੁਪਏ ਦੀ ਬਜਾਏ 340 ਰੁਪਏ ਅਦਾ ਕਰਨੇ ਹੋਣਗੇ। ਛੋਟੇ ਵਪਾਰਕ ਵਾਹਨਾਂ ਲਈ ਇੱਕ ਪਾਸੇ ਦਾ ਟੋਲ 360 ਤੋਂ ਵਧ ਕੇ 365 ਰੁਪਏ ਅਤੇ ਦੋਵੇਂ ਪਾਸੇ ਦਾ 545 ਤੋਂ ਵਧ ਕੇ 550 ਰੁਪਏ ਹੋ ਗਿਆ ਹੈ।
ਮਾਸਿਕ ਪਾਸ ਵਿੱਚ ਵੀ 10 ਰੁਪਏ ਦਾ ਵਾਧਾ ਹੋਇਆ ਹੈ, ਜੋ ਹੁਣ 350 ਰੁਪਏ ਦਾ ਹੋਵੇਗਾ। ਲੰਮੀ ਦੂਰੀ ਦੇ ਵਪਾਰਕ ਵਾਹਨਾਂ ਅਤੇ ਰੋਜ਼ਾਨਾ ਆਉਣ-ਜਾਣ ਵਾਲਿਆਂ ਲਈ ਸਾਲਾਨਾ ਪਾਸ ਵੀ ਮਹਿੰਗਾ ਹੋ ਗਿਆ ਹੈ। ਪੁਰਾਣਾ ਰੇਟ 3,000 ਰੁਪਏ ਸੀ, ਜੋ ਹੁਣ ਵਧਾ ਕੇ 3,075 ਰੁਪਏ ਕਰ ਦਿੱਤਾ ਗਿਆ ਹੈ, ਜਿਸ ਵਿੱਚ ਕੁੱਲ 200 ਫੇਰੇ ਮਿਲਣਗੇ।

Share this content:

Previous post

ਟਰੰਪ ਨੇ ਹੋਰਨਾਂ ਦੇਸ਼ਾਂ ਨੂੰ ਹਾਰਮੁਜ਼ ਤੇ ਕਬਜ਼ਾ ਕਰਨ ਦੀ ਗੱਲ ਆਖੀ, ਨਾਲੇ ਕਿਹਾ..

Next post

ਪੰਜਾਬੀ ਯੂਨੀਵਰਸਿਟੀ ਦੇ ਸਾਹਿਤ ਉਤਸਵ ਦੇ ਦੂਜੇ ਦਿਨ  ਭਾਸ਼ਾ, ਤਕਨਾਲੋਜੀ ਅਤੇ ਰੰਗਮੰਚ ਦੇ ਨਾਂ ਰਹੀਆਂ ਵਿਸ਼ੇਸ਼ ਬੈਠਕਾਂ ਗੀਤਕਾਰੀ ‘ਤੇ ਬਾਜ਼ਾਰ ਦੇ ਗਲਬੇ ਅਤੇ ਪੰਜਾਬੀ ਦੇ ਡਿਜੀਟਲ ਭਵਿੱਖ ‘ਤੇ ਹੋਈ ਗੰਭੀਰ ਚਰਚਾ

Post Comment