ਰੈਪਰ ਬਾਦਸ਼ਾਹ ਦੇ ਨਵੇਂ ਗਾਣੇ ‘Tateeree’ ‘ਤੇ ਛਿੜਿਆ ਵਿਵਾਦ
ਮੁੰਬਈ, 6 ਮਾਰਚ – ਰੈਪਰ ਬਾਦਸ਼ਾਹ ਦੇ ਨਵੇਂ ਗੀਤ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਬਾਦਸ਼ਾਹ ਦੇ ਨਵੇਂ ਗੀਤ Badshah ਦੇ New ਗਾਣੇ ‘Tateeree’ ‘ਤੇ ਵਿਵਾਦ ਛਿੜ ਗਿਆ ਹੈ। ਰੈਪ ‘ਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲੱਗਾ ਹੈ। ਗੀਤ ਨੂੰ ਲੈ ਕੇ ਬਾਲ ਅਤੇ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਹੈ।ਗਾਣੇ ਵਿਚ ਸਕੂਲ ਵਰਦੀ ਵਿਚ ਨਾਬਾਲਗ ਕੁੜੀਆਂ ਨੂੰ ਸਕੂਲ ਬੈਗ ਸੁੱਟਦੇ ਹੋਏ ਦਿਖਾਇਆ ਗਿਆ ਹੈ।
ਗੀਤ 1 ਮਾਰਚ ਨੂੰ ਰਿਲੀਜ਼ ਹੋਇਆ ਸੀ। ਕੈਥਲ ਵਾਸੀ ਸਿਮਰਨ ਜੁਗਲਾਨ ਵੀ ਇਸ ਗਾਣੇ ਵਿਚ ਦਿਖਾਈ ਦੇ ਰਹੀ ਹੈ। ਪਹਿਲਾਂ ਹੀ 20 ਲੱਖ ਤੋਂ ਵੱਧ ਵਾਰ ਸੁਣਿਆ ਜਾ ਚੁੱਕਾ ਹੈ ਤੇ ਗਾਣੇ ਸਬੰਧੀ 2 ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਪਹਿਲੀ ਸ਼ਿਕਾਇਤ ਪਾਨੀਪਤ ਦੀ ਸਵਿਤਾ ਆਰੀਆ ਨੇ ਹਰਿਆਣਾ ਮਹਿਲਾ ਕਮਿਸ਼ਨ ਕੋਲ ਦਰਜ ਕਰਵਾਈ ਹੈ ਤੇ ਦੂਜੀ ਸ਼ਿਕਾਇਤ ਰੋਹਤਕ ਦੇ ਵਕੀਲ ਰਾਜ ਨਾਰਾਇਣ ਭੰਗਾਲ ਨੇ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਕੋਲ ਦਰਜ ਕਰਵਾਈ ਹੈ।
Share this content:



Post Comment