ਰਿਲੀਜ਼ ਲਈ ਤਿਆਰ ਗੁਰਪ੍ਰੀਤ ਘੁੱਗੀ ਦੀ ਪੰਜਾਬੀ ਫ਼ਿਲਮ
ਚੰਡੀਗੜ੍ਹ, 22 ਮਈ – ਪੰਜਾਬੀ ਸਿਨੇਮਾ ਦੇ ਕਾਮੇਡੀ ਅਦਾਕਾਰ ਦੇ ਤੌਰ ‘ਤੇ ਜਾਣੇ ਜਾਂਦੇ ਗੁਰਪ੍ਰੀਤ ਘੁੱਗੀ ਹੁਣ ਅਸਲੀ ਕਿਰਦਾਰ ਤੋਂ ਅਲੱਗ ਭੂਮਿਕਾ ਨਿਭਾਉਦੇ ਨਜ਼ਰ ਆਉਣਗੇ। ਉਨ੍ਹਾਂ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਬਦਲਵੇਂ ਕਰਿਅਰ ਉਪਰਾਲਿਆਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਨਵੀਂ ਫ਼ਿਲਮ ‘ਟੌਪ ਕੌਪ’ ਹੈ। ਇਸ ਫਿਲਮ ਵਿੱਚ ਉਹ ਨਵੇਂ ਅਵਤਾਰ ਅਤੇ ਅੰਦਾਜ਼ ਨਾਲ ਦਰਸ਼ਕਾਂ ਸਨਮੁੱਖ ਹੋਣਗੇ। ‘ਡੈਂਕ ਸਟੂਡੀਓਜ਼’ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਹੈ ਇਸ ਸੀਰੀਜ਼ ਦਾ ਨਿਰਦੇਸ਼ਨ ਗੁਰਲਵ ਸਿੰਘ ਰਟੋਲ ਵੱਲੋਂ ਕੀਤਾ ਜਾ ਰਿਹਾ ਹੈ, ਜੋ ਆਪਣੇ ਇਸ ਡਾਇਰੈਕਟੋਰੀਅਲ ਪ੍ਰੋਜੈਕਟ ਨਾਲ ਪਾਲੀਵੁੱਡ ਵਿੱਚ ਇੱਕ ਨਵੇਂ ਅਤੇ ਪ੍ਰਭਾਵੀ ਸਫ਼ਰ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ। ਨਿਰਮਾਤਾ ਜਸਕਰਨ ਸਿੰਘ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਸੀਰੀਜ਼ ਨਾਲ ਗੁਰਪ੍ਰੀਤ ਘੁੱਗੀ ਓਟੀਟੀ ਗਲਿਆਰਿਆਂ ਵਿੱਚ ਇੱਕ ਨਵੀਂ ਸ਼ੁਰੂਆਤ ਵੱਲ ਵਧਣਗੇ। ਗੁਰਪ੍ਰੀਤ ਘੁੱਗੀ ਇਸ ਫ਼ਿਲਮ ਵਿੱਚ ਨਵੇਂ ਅਤੇ ਰਫ ਟਫ ਰੋਲ ਨਾਲ ਦਰਸ਼ਕਾਂ ਅਤੇ ਆਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ।
ਹਾਲ ਹੀ ਦੇ ਦਿਨਾਂ ਵਿੱਚ ਇੱਕ ਵੱਡੇ ਵਿਵਾਦ ‘ਚ ਘਿਰੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਹੁਣ ਇਸ ਮਾਮਲੇ ਤੋਂ ਉਭਰਦੇ ਹੋਏ ਪੰਜਾਬੀ ਫ਼ਿਲਮ ਉਦਯੋਗ ਵਿੱਚ ਆਪਣੀ ਕਾਰਜਸ਼ੀਲਤਾ ਨੂੰ ਹੋਰ ਵਧਾ ਦਿੱਤਾ ਹੈ। ਜੇਕਰ ਇਸ ਸੀਰੀਜ਼ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕਰੀਏ, ਤਾਂ ਇਸ ਵਿੱਚ ਗੁਰਪ੍ਰੀਤ ਘੁੱਗੀ ਇੱਕ ਇਨਵੈਸਟੀਗੇਸ਼ਨ ਅਧਿਕਾਰੀ ਦੇ ਰੋਲ ਨੂੰ ਅੰਜ਼ਾਮ ਦਿੰਦੇ ਨਜ਼ਰ ਆਉਣਗੇ। ਉਨ੍ਹਾਂ ਵੱਲੋਂ ਆਪਣੇ ਲੰਬੇ ਅਦਾਕਾਰੀ ਸਫ਼ਰ ਦੌਰਾਨ ਪਹਿਲੀ ਵਾਰ ਇਸ ਤਰ੍ਹਾਂ ਦਾ ਕਿਰਦਾਰ ਪਲੇ ਕੀਤਾ ਗਿਆ ਹੈ। ਇਹ ਸੀਰੀਜ਼ 29 ਮਈ ਨੂੰ ਚੌਪਾਲ ‘ਤੇ ਰਿਲੀਜ਼ ਕੀਤੀ ਜਾਵੇਗੀ। ਇਸ ਵਿਚਲੇ ਕਲਾਕਾਰਾਂ ਵਿੱਚ ਕਿਸ਼ਵਰ, ਗੁਨਵੀਨ ਮਨਚੰਦਾ, ਬਿਨੈ ਮਨਚੰਦਾ, ਸੁਖਵਿੰਦਰ ਰਾਜ ਬੁੱਟਰ ਅਤੇ ਗੁਰਪ੍ਰੀਤ ਤੋਤੀ ਆਦਿ ਸ਼ਾਮਲ ਹਨ।
Share this content:



Post Comment